5 Dariya News

ਯੂਥ ਅਕਾਲੀ ਦਲ ਟਕਸਾਲੀ ਦਾ ਰੋਡ ਸ਼ੋਅ ਕਾਂਗਰਸ ਤੇ ਅਕਾਲੀਆਂ ਦੇ ਵੱਟ ਕੱਢ ਦੇਵੇਗਾ : ਹਰਸੁਖਇੰਦਰ ਸਿੰਘ ਬੱਬੀ ਬਾਦਲ

ਮਜੀਠੀਆ ਤੇ ਸੁਖਬੀਰ ਕੇਵਲ ਜੂੰਡਲੀ ਗੈਂਗਸਟਰ ਜਿੰਨ੍ਹਾਂ ਦਾ ਕੰਮ ਕੇਵਲ ਲੁਟਾਂ ਖੋਹਾਂ: ਬਾਦਲ

5 Dariya News

ਤਰਨ ਤਾਰਨ 26-Mar-2019

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਯੂਥ ਅਕਾਲੀ ਦਲ ਟਕਸਾਲੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।ਇਸ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰ. ਬਾਦਲ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਜਮਕੇ ਰਗੜੇ ਲਾਏ ਅਤੇ ਉਨ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਕੇਵਲ ਇੱਕ ਜੂੰਡਲੀ ਗੈਂਗ ਹੈ ਜਿੰਨਾਂ ਦਾ ਕੰਮ ਸਿਰਫ਼ ਪੰਜਾਬ ਵਿਚ ਲੁਟਾਂ ਖੋਹਾਂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਅਕਾਲੀ ਦਲ ਦੇ ਪੈਰਾਂ ਵਰਗੇ ਵੀ ਨਹੀ ਜਿੰਨ੍ਹਾਂ ਨੇ ਧਰਮ ਤੇ ਪੈਰਾਂ ਦੇਣ ਵਾਲਾ ਪਵਿੱਤਰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਤਾਰ-ਤਾਰ ਕਰ ਦਿੱਤਾ ਹੈ ਅਤੇ ਆਪਣੀ ਨਿੱਜੀ ਜਾਇਦਾਦ ਬਣਾ ਕੇ ਰੱਖ ਲਿਆ ਹੈ ਜੋ ਕਿ ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਬਾਦਲਾਂ ਖ਼ਿਲਾਫ ਸਖ਼ਤੀ ਨਾਲ ਅਪਣਾਇਆ ਗਿਆ ਰੁੱਖ ਬਾਦਲਾਂ ਨੂੰ ਰਾਤ ਸੋਣ ਵੀ ਨਹੀਂ ਦਿੰਦਾ ਕਿਉਜੋ ਬਾਦਲਾਂ ਦੁਆਰਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਬਾਰੇ ਅੱਜ ਬੱਚੇ-ਬੱਚੇ ਨੂੰ ਪਤਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੀ ਘੱਟਨਾ ਪਿੱਛੇ ਸਿਰਫ਼ ਤਾਂ ਸਿਰਫ਼ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਿੱਖ ਧਰਮ ਦੀ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀਆਂ ਲਈ ਬਾਦਲ ਪਰਿਵਾਰ ਨੂੰ ਛੇਤੀ ਤੋਂ ਛੇਤੀ ਸਲਾਖਾਂ ਪਿੱਛੇ ਦੇਣਾ ਚਾਹੀਦਾ ਹੈ ਜਿਸ ਨਾਲ ਸਿੱਖ ਕੌਮ ਨੂੰ ਇੰਨਸਾਫ ਮਿਲ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ 29 ਮਾਰਚ ਦਿਨ ਸ਼ੁਕਰਵਾਰ ਨੂੰ ਮੋਹਾਲੀ ਤੋਂ ਅੰਮ੍ਰਿਤਸਰ ਤੱਕ ਇੱਕ ਯੂਥ ਅਕਾਲੀ ਦਲ ਟਕਸਾਲੀ ਦੇ ਨੌਜਵਾਨ ਵਰਕਰਾਂ ਦਾ ਵਿਸ਼ਾਲ ਰੋਡ ਸ਼ੋਅ ਕੱਢਿਆ ਜਾਵੇਗਾ ਜਿਸ ਵਿਚ ਵੱਡੀ ਗਿਣਤੀ 'ਚ ਪੰਜਾਬ ਦੇ ਨੌਜਵਾਨ ਹਿੱਸਾ ਲੈਣਗੇ ਜੋ 1 ਵਜੇ ਦੇ ਕਰੀਬ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਵੇਗਾ ਅਤੇ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਸ ਰੋਡ ਸ਼ੋਅ ਨੂੰ ਵੇਖਦਿਆਂ ਅਕਾਲੀ ਦਲ ਤੇ ਕਾਂਗਰਸੀਆਂ ਦੀਆਂ ਹਮੇਸ਼ਾ ਲਈ ਜੜਾਂ ਹਿੱਲ ਜਾਣਗੀਆਂ। ਉਨ੍ਹਾਂ ਪੰਜਾਬ ਦੇ ਸਾਰੇ ਹੀ ਨੌਜਵਾਨਾਂ ਨੂੰ ਇਸ ਵਿਸ਼ਾਲ ਰੋਡ ਸ਼ੋਅ ਵਿਚ ਹਿੱਸਾ ਲੈਣ ਲਈ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਇਹਨਾਂ ਡਾਕੂਆਂ ਤੋਂ ਮੁਕਤ ਕਰਾਇਆ ਜਾ ਸਕੇ।ਇਸ ਮੌਕੇ ਸਾਬਕਾ ਫੌਜ ਮੁੱਖੀ ਅਤੇ ਖਡੂਰ ਸਾਹਿਬ ਤੋਂ ਟਕਸਾਲੀ ਉਮੀਦਵਾਰ ਜਨਰਲ ਜੋਗਿੰਦਰ ਜਸਵੰਤ ਸਿੰਘ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਖੇਮਕਰਨ ਹਲਕਾ ਇੰਚਾਰਜ ਦਲਜੀਤ ਸਿੰਘ ਗਿੱਲ, ਸਤਨਾਮ ਸਿੰਘ ਚੋਹਲਾ ਬਲਾਕ ਸੰਮਤੀ ਮੈਂਬਰ, ਕਸ਼ਮੀਰ ਸਿੰਘ ਸੰਘਾ ਫੈਡਰੇਸ਼ਨ ਪ੍ਰਧਾਨ, ਜਗਜੀਤ ਸਿੰਘ ਚੋਹਲਾ, ਸਤਨਾਮ ਸਿੰਘ ਕਰਮੂੰਵਾਲਾ, ਮਨਜਿੰਦਰ ਸਿੰਘ ਮਿੰਟੂ, ਨਿਸ਼ਾਨ ਸਿੰਘ ਲੁਹਾਰ, ਲਾਟੀ ਚੋਹਲਾ, ਵਰਿੰਦਰ ਜੋਹਲ ਢਾਏਵਾਲਾ, ਗੁਰਭੇਜ ਸਿੰਘ ਨਿੱਕਾ ਚੋਹਲਾ, ਸਰਬਜੀਤ ਸਿੰਘ ਮੋਹਨਪੁਰਾ, ਸਰਦੂਲ ਸਿੰਘ ਸੰਗਤਪੁਰਾ, ਜਗਰੂਪ ਸਿੰਘ ਪੱਖੋਪੁਰਾਂ, ਗੁਰਸਾਹਿਬ ਸਿੰਘ ਆਦਿ ਵੱਡੀ ਗਿਣਤੀ ਵਿਚ ਨੌਜਵਾਨ ਆਗੂ ਹਾਜ਼ਰ ਸਨ।