5 Dariya News

ਐਸ.ਏ.ਐਸ. ਨਗਰ ਪੁਲੀਸ ਵੱਲੋਂ 1.58 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਬਰਾਮਦ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Mar-2019

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਸ.ਏ.ਐਸ. ਨਗਰ ਪੁਲੀਸ ਨੇ ਮਾਰੂਤੀ ਈਕੋ ਵੈਨ ਵਿੱਚੋਂ 1.58 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਤੇ ਹੀਰੇ ਬਰਾਮਦ ਕੀਤੇ ਹਨ। ਇੱਥੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਟੌਰ ਥਾਣੇ ਸਾਹਮਣੇ ਤੋਂ ਪੁਲੀਸ ਨੇ ਇਕ ਮਾਰੂਤੀ ਈਕੋ ਵੈਨ ਦੀ ਜਾਂਚ ਦੌਰਾਨ 1 ਕਰੋੜ 58 ਲੱਖ 10 ਹਜ਼ਾਰ 848 ਰੁਪਏ ਦੇ ਸੋਨੇ ਦੇ ਗਹਿਣੇ ਤੇ ਹੀਰੇ ਬਰਾਮਦ ਕੀਤੇ। ਇਨ੍ਹਾਂ ਨੂੰ ਬੀ.ਬੀ.ਸੀ. ਲੌਜਿਸਟਿਕਸ ਨਾਂ ਕੰਪਨੀ ਦੇ ਮੁਲਾਜ਼ਮ ਲੈ ਕੇ ਜਾ ਰਹੇ ਸਨ। ਪੁਲੀਸ ਨੇ ਇਹ ਮਾਮਲਾ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।