ਡੀ ਆਈ ਜੀ ਰਣਬੀਰ ਸਿੰਘ ਖਟੜਾ ਤੇ ਐਸ ਐਸ ਪੀ ਅਲਕਾ ਮੀਨਾ ਵੱਲੋਂ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਦਿੱਤੀ ਗਈ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਬਰਾਬਰਤਾ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ
5 Dariya News
ਬੰਗਾ (ਸ਼ਹੀਦ ਭਗਤ ਸਿੰਘ ਨਗਰ) 23-Mar-2019
ਲੁਧਿਆਣਾ ਰੇਂਜ ਦੇ ਡੀ ਆਈ ਜੀ ਰਣਬੀਰ ਸਿੰਘ ਖਟੜਾ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਸਮੇਤ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਐਸ ਐਸ ਪੀ ਅਲਕਾ ਮੀਨਾ, ਐਸ ਪੀ (ਐਚ) ਹਰੀਸ਼ ਦਿਆਮਾ, ਐਸ ਪੀ (ਡੀ) ਵਜ਼ੀਰ ਸਿੰਘ, ਡੀ ਐਸ ਪੀ ਬੰਗਾ ਐਨ ਐਸ ਮਾਹਲ, ਡੀ ਐਸ ਪੀ ਨਵਾਂਸ਼ਹਿਰ ਕੈਲਾਸ਼ ਚੰਦਰ, ਡੀ ਐਸ ਪੀ ਬਲਾਚੌਰ ਅਰਜੁਨਾ ਐਵਾਰਡੀ ਰਾਜਪਾਲ ਸਿੰਘ ਹੁੰਦਲ, ਜ਼ਿਲ੍ਹਾ ਹੈਡਕੁਆਰਟਰ ਵਿਖੇ ਡਾਇਨਾਤ ਡੀ ਐਸ ਪੀਜ਼ ਦੀਪਿਕਾ ਸਿੰਘ, ਪਰਮਜੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਸ਼ਾਮਿਲ ਸਨ।ਡੀ ਆਈ ਜੀ ਖਟੜਾ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਸ. ਭਗਤ ਸਿੰਘ ਜੀ ਦੇ ਵਿਚਾਰ ਜੋ ਅਸੀਂ ਗੈਲਰੀ ’ਚ ਦੇਖ ਕੇ ਆਏ ਹਾਂ, ਉਨ੍ਹਾਂ ’ਚ ਬਰਾਬਰਤਾ ਦੀ ਸਭ ਤੋਂ ਵੱਡੀ ਸੋਚ ਰੱਖੀ ਗਈ ਸੀ, ਉਸ ’ਤੇ ਅੱਜ ਪਹਿਰਾ ਦੇਣ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਵੱਲੋਂ ਸਿਰਜੇ ਬਰਾਬਰਤਾ ਦੇ ਸਮਾਜ ਦੀ ਸਿਰਜਣਾ ’ਚ ਆਪਣੀ ਪੁਲਿਸ ਸਮੇਤ ਅਹਿਦ ਕਰਦੇ ਹਨ ਕਿ ਨਿਆ ਦੇ ਮਾਮਲੇ ’ਚ ਹਰ ਇੱਕ ਨਾਲ ਇਨਸਾਫ਼ ਕਰੀਏ ਅਤੇ ਖਾਸ ਤੌਰ ’ਤੇ ਕਮਜ਼ੋਰ ਲੋਕਾਂ ਲਈ ਨਿਆਂ ਪ੍ਰਾਪਤੀ ਨੂੰ ਪਹਿਲ ਦਿੱਤੀ ਜਾਵੇ।