5 Dariya News

ਮੋਤੀਆ ਗਰੁੱਪ ਐਮਐਨਸੀਜ ਅਤੇ ਕਾਰਪੋਰੇਟ ਲਈ ਲੈ ਕੇ ਆਇਆ ਹੈ ਰੈਂਟ ਫ੍ਰੀ ਪਲਾਨ

5 Dariya News

ਚੰਡੀਗੜ੍ਹ 19-Mar-2019

ਮੋਤੀਆ ਗਰੁੱਪ, ਪ੍ਰਮੁੱਖ ਰੀਅਲ ਇਸਟੇਟ ਡਿਵੈਲਪਰ ਟ੍ਰਾਈਸਿਟੀ 'ਚ ਪਹਿਲੀ ਵਾਰ ਇੱਕ ਅਨੌਖੀ ਸਕੀਮ ਐਮਐਨਸੀਜ, ਕਾਰਪੋਰੇਟ ਅਤੇ ਪ੍ਰਾਈਵੇਟ ਲਿਮਿਟਡ ਕੰਪਨੀਆਂ ਦੇ ਲਈ ਆਪਣੇ ਤਾਜਾ ਕਮਰਸ਼ੀਅਲ ਪ੍ਰੋਜੈਕਟ, ਮੋਤੀਆਜ ਰਾਯਲ ਬਿਜਨਸ ਪਾਰਕ ਜਿਹੜਾ ਚੰਡੀਗੜ੍ਹ - ਦਿੱਲੀ ਨੈਸ਼ਨਲ ਹਾਈਵੇ, ਜੀਰਕਪੁਰ 'ਤੇ ਲੈ ਕੇ ਆਇਆ ਹੈ।ਇਸ ਸਕੀਮ ਦੇ ਤਹਿਤ ਕੋਈ ਵੀ ਐਮਐਨਸੀ, ਕਾਰਪੋਰੇਟ ਅਤੇ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ ਇੱਕ ਰੈਂਟ ਫ੍ਰੀ ਫਿੱਟ ਆਊਟ ਇੱਕ ਸਾਲ ਦੇ ਲਈ ਉਪਲਬਧ ਕਰਵਾਇਆ ਜਾ ਸਕਦਾ ਹੈ।ਦਫ਼ਤਰ ਅਤੇ ਰਿਟੇਲ ਸਪੇਸ ਦੇ ਲਈ 35 ਏਕੜ ਦੇ ਪੂਰਨ ਟਾਊਨਸ਼ਿਪ 'ਚ ਸਥਿੱਤ ਤਰੁੱਟੀਹੀਣ ਡਿਜਾਇਨ ਵਾਲਾ ਰਾਯਲ ਬਿਜਨਸ ਪਾਰਕ ਇੱਕ ਬਿਹਤਰੀਨ ਬਿਜਨਸ ਸਥਾਨ ਹੈ। ਇਹ ਐਸਓਐਚਓ, ਦਫ਼ਤਰ, ਬਿਜਨਸ ਸੈਂਟਰ, ਦੁਕਾਨ ਅਤੇ ਸਰਵਿਸ ਅਪਾਰਟਮੈਂਟ ਦੇ ਲਈ ਸੰਪੂਰਣ ਸਥਾਨ ਹੈ। ਦਿੱਲੀ - ਚੰਡੀਗੜ੍ਹ ਹਾਈਵੇ 'ਤੇ ਸਥਿੱਤ ਮੋਤੀਆਜ ਰਾਯਲ ਬਿਜਨਸ ਪਾਰਕ ਪ੍ਰਾਈਮ ਲੋਕੇਸ਼ਨ 'ਚ ਆਪਣਾ ਸਪੇਸ ਉਪਲਬਧ ਕਰਵਾਉਂਦਾ ਹੈ।ਇੱਕ ਆਦਰਸ਼ ਲੋਕੇਸ਼ਨ 'ਤੇ ਕਮਰਸ਼ੀਅਲ ਸਪੇਸ ਦੇ ਨਾਲ ਉਪਲਬਧ, ਰਾਯਲ ਬਿਜਨਸ ਪਾਰਕ ਰੈਸਟੋਰੈਂਟ, ਹੋਟਲ, ਬੈਂਕਵੇਟ, ਹਾਈਪਰ ਮਾਰਕੀਟ, ਜਿਮਨੇਜੀਅਮ ਆਦਿ ਦੇ ਲਈ ਇੱਕ ਬਿਹਤਰੀਨ ਲੋਕੇਸ਼ਨ ਹੈ।ਮੋਤੀਆ ਗਰੁੱਪ ਖਰੀਦਦਾਰਾਂ ਦੇ ਲਈ ਇੱਕ ਆਦਰਸ਼ ਆਫਰ ਦਾ ਵਿਸਥਾਰ ਕਰ ਰਹੀ ਹੈ ਜਿਹੜੀ ਇੱਥੇ 46 ਲੱਖ ਰੁਪਏ 'ਚ 27,000 ਰੁਪਏ ਦੇ ਅਸ਼ਯੋਰਡ ਰੈਂਟਲ ਦੇ ਨਾਲ ਪ੍ਰੋਪਰਟੀ ਖਰੀਦ ਸਕਦੇ ਹਨ।ਮੋਤੀਆ ਗਰੁੱਪ ਦੇ ਡਾਇਰੈਕਟਰ ਐਲ.ਸੀ. ਮਿੱਤਲ ਨੇ ਕਿਹਾ ਕਿ, ਰਾਯਲ ਬਿਜਨਸ ਪਾਰਕ ਟ੍ਰਾਈਸਿਟੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਨਾਲ ਸਿੱਧਾਂ ਸੰਪਰਕ ਪੇਸ਼ ਕਰਦਾ ਹੈ, ਜਿਹੜਾ ਨਿਵੇਸ਼ ਦੇ ਲਈ ਇੱਕ ਆਦਰਸ਼ ਸਥਾਨ ਹੈ। ਇਸ ਪ੍ਰਾਈਮ ਲੋਕੇਸ਼ਨ ਦੇ ਨਾਲ ਅਸੀਂ ਅਸ਼ਯੋਰਡ ਰੈਂਟਲ ਪਲਾਨ ਕਸਟਮਰ ਨੂੰ ਆਫਰ ਕਰ ਰਹੇ ਹਾਂ। ਇਨ੍ਹਾਂ ਆਫਰਾਂ ਦੇ ਨਾਲ ਅਸੀਂ ਇੱਕ ਬਿਹਤਰੀਨ ਨਿਵੇਸ਼ ਦੇ ਮੌਕੇ ਆਪਣੇ ਗ੍ਰਾਹਕਾਂ ਦੇ ਲਈ ਵਧਾਉਣਾ ਚਾਹੁੰਦੇ ਹਾਂ ਜਿੱਥੇ ਉਨ੍ਹਾਂ ਲੋਕਾਂ ਨੂੰ ਅਸ਼ਯੋਰਡ ਰੈਂਟਲ ਰਿਟਰਨ ਤਿੰਨ ਸਾਲ ਦੇ ਲਈ ਮਿਲਦਾ ਰਹੇਗਾ ਜਿਹੜਾ ਇੱਕ ਤਰ੍ਹਾਂ ਨਾਲ ਉਨ੍ਹਾਂ ਲਈ  ਇੱਕ ਵਾਧੂ ਆਮਦਨ ਵਾਲਾ  ਸਾਧਨ  ਹੋਵੇਗਾ।