5 Dariya News

ਮੈਡੀਕਲ ਚੈੱਕਅੱਪ ਕੈਂਪ ਦੌਰਾਨ ੨੫੦ ਮਰੀਜ਼ਾਂ ਦੀ ਜਾਂਚ

ਮਰੀਜ਼ਾਂ ਨੂੰ ਦਿੱਤੀਆਂ ਮੁਫਤ ਦਵਾਈਆਂ, ਬੀ.ਪੀ. ਅਤੇ ਈ.ਸੀ.ਜੀ.ਸਮੇਤ ਸਾਰੇ ਟੈਸਟ ਵੀ ਕੀਤੇ ਮੁਫਤ

5 Dariya News

ਮੋਹਾਲੀ 18-Mar-2019

ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੁਰਾਲੀ ਵੱਲੋ ਪੱਟੀ ਕੰਬੋਜ ਧਰਮਸ਼ਾਲਾ ਵਿਖੇ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਮੀਡੀਆ ਕੁਆਰਡੀਨੇਟਰ ਪੰਜਾਬ ਯੂਥ ਕਾਂਗਰਸ ਐਡਵੋਕੇਟ ਕੰਵਰਵੀਰ ਸਿੰਘ ਸਿੱਧੂ ਨੇ ਕੀਤਾ।ਇਸ ਮੌਕੇ ਸ੍ਰੀ ਸਿੱਧੂ ਨੇ ਕਲੱਬ ਵੱਲੋ ਗਰੀਬ ਲੋੜਵੰਦ ਲੋਕਾਂ ਲਈ ਕੈਂਪ ਲਗਾਉਣ ਦੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਲੋਕਾਂ ਨੂੰ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੱੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੀ ਨੇਕ ਕਮਾਈ ਚੋ ਕੁਝ ਹਿੱਸਾ ਅਜਿਹੇ ਲੋਕ ਭਲਾਈ ਦੇ ਕੰਮਾਂ ਵਿੱਚ ਜ਼ਰੂਰ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਪੁੰਨ ਹੈ ਅਤੇ ਹਰੇਕ ਵਿਅਕਤੀ ਨੂੰ ਅਜਿਹੇ ਪੁੰਨ ਦੇ ਕਾਰਜ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਸ੍ਰੀ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਯੂਥ ਕਾਂਗਰਸ ਵੱਲੋ ਅਜਿਹੇ ਲੋਕ ਭਲਾਈ ਦੇ ਕਾਰਜਾਂ ਵਿੱਚ ਹਰ ਪੱਖੋ ਪੂਰਨ ਸਹਿਯੋਗ ਦਿੱਤਾ ਜਾਵੇਗਾ ।ਇਸ ਕੈਂਪ ਵਿੱਚ ਗਰੀਸ਼ੀਅਨ ਹਸਪਤਾਲ ਮੋਹਾਲੀ ਦੇ ਮਾਹਰ ਡਾਕਟਰਾਂ ਦੀ ਟੀਮ ਨੇ ੨੫੦ ਮਰੀਜ਼ਾਂ ਦਾ ਮੁਫਤ ਚੈੱਕਅੱਪ ਕਰ ਕੇ ਫਰੀ ਦਵਾਈਆਂ ਦਿੱਤੀਆਂ ਅਤੇ ਮਰੀਜ਼ਾਂ ਦੇ ਬੀ.ਪੀ. ਅਤੇ ਈ.ਸੀ.ਜੀ. ਸਮੇਤ ਸਾਰੇ ਟੈਸਟ ਮੁਫਤ ਕੀਤੇ ਗਏ। ਅਖੀਰ ਵਿੱਚ ਕਲੱਬ ਦੇ ਅਹੁਦੇਦਾਰਾਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਡਾਕਟਰਾਂ ਦੀ ਟੀਮ ਅਤੇ ਸ੍ਰੀ ਸਿੱਧੂ ਦਾ ਸਨਮਾਨ ਕੀਤਾ ਗਿਆ।ਜਸਵਿੰਦਰ ਕੌਰ, ਮੈਬਰ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ, ਸ੍ਰੀ ਗੁਰਧਿਆਨ ਸਿੰਘ ਦੁਰਾਲੀ, ਸਮਾਜ ਸੇਵੀ ਆਗੂ, ਸ੍ਰੀ ਬਲਜਿੰਦਰ ਸਿੰਘ ਪੰਚ, ਸ੍ਰੀ ਹਰਜਿੰਦਰ ਸਿੰਘ ਪੰਚ, ਸ੍ਰੀਮਤੀ ਹਰਦੀਪ ਕੌਰ ਪੰਚ, ਸ੍ਰੀਮਤੀ ਹਰਵਿੰਦਰ ਕੌਰ ਪੰਚ, ਸ੍ਰੀਮਤੀ ਜਸਮੀਤ ਕੌਰ ਪੰਚ, ਸ੍ਰੀ ਹਰਪਾਲ ਸਿੰਘ ਪਾਲੀ, ਸ੍ਰੀ ਦਰਸਨ ਸਿੰਘ,   ਸ੍ਰੀ ਧਰਮਪਾਲ ਸਿੰਘ, ਸ੍ਰੀ ਸਵਰਨ ਸਿੰਘ ਤੋਂ ਇਲਾਵਾ ਵਿੱਚ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਯੂਥ ਕੱਲਬ ਦੇ ਸਮੂਹ ਅਹੁਦੇਦਾਰ ਸਾਹਿਬਾਨ ਸਨ ।