5 Dariya News

ਅਗਾਮੀ ਲੋਕ ਸਭਾ ਚੋਣਾਂ 2019 ਦੌਰਾਨ ਬੈਂਕਾਂ ਨੂੰ ਦਿੱਤੇ ਦਿਸ਼ਾ ਨਿਰਦੇਸ਼ - ਰਾਮਵੀਰ

ਚੋਣ ਲੜਨ ਵਾਲੇ ਹਰੇਕ ਉਮੀਦਵਾਰ ਵੱਲੋਂ ਖੋਲਿਆ ਜਾਵੇਗਾ ਬੈਂਕ 'ਚ ਵੱਖਰਾ ਖਾਤਾ

5 Dariya News

ਪਠਾਨਕੋਟ 12-Mar-2019

ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਬੈਂਕ ਅਧਿਕਾਰੀਆਂ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਇਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਵੇਕ ਸੀਲ ਸੋਨੀ ਐਸ.ਐਸ.ਪੀ. ਪਠਾਨਕੋਟ, ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਸੋਰਵ ਅਰੋੜਾ ਐਸ.ਡੀ.ਐਮ. ਧਾਰ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਅਤੇ ਬੈਂਕ ਅਧਿਕਾਰੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਚੋਣ ਅਫਸਰ ਸ੍ਰੀ ਰਾਮਵੀਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਲੜ ਰਹੇ ਹਰ ਉਮੀਦਵਾਰ ਵੱਲੋਂ ਬੈਂਕ ਵਿੱਚ ਵੱਖਰਾ ਖਾਤਾ ਖੋਲਿਆ ਜਾਣਾ ਹੈ। ਇਹ ਖਾਤਾ ਉਮੀਦਵਾਰ ਦੇ ਨਾਮ ਜਾਂ ਉਮੀਦਵਾਰ ਅਤੇ ਉਸ ਦੇ ਚੋਣ ਏਜੰਟ ਨਾਲ ਸਾਂਝਾ ਹੋ ਸਕਦਾ ਹੈ ਪ੍ਰੰਤੂ ਉਮੀਦਵਾਰ ਦੇ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਮੈਂਬਰ ਨਾਲ ਸਾਂਝਾ ਨਹੀਂ ਹੋ ਸਕਦਾ। ਉਨ੍ਹਾਂ ਨੇ ਸਮੂਹ ਬੈਂਕ ਮੈਨੇਜਰਾਂ ਨੂੰ ਕਿਹਾ ਕਿ ਉਮੀਦਵਾਰਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਲਈ ਬੈਂਕਾਂ ਵਿੱਚ ਸਪੈਸ਼ਲ ਕਾਉਂਟਰ ਲਗਾਏ ਜਾਣ ਅਤੇ ਕਰਮਚਾਰੀ ਉਪਰੋਕਤ ਸੇਵਾ ਲਈ ਲਗਾਇਆ ਜਾਵੇ।ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਲੜ ਰਹੇ ਉਮੀਦਵਾਰ ਵੱਲੋਂ 20 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਅਦਾਇਗੀ ਚੈਕ, ਆਰ:ਟੀ:ਜੀ:ਐਸ, ਨੈਫਟ ਜਾਂ ਡਿਮਾਂਡ ਡਰਾਫਟ ਰਾਹੀਂ ਕੀਤੀ ਜਾਣੀ ਹੈ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੈਂਕਾਂ ਦਾ ਕੈਸ਼ ਜਿਹੜੇ ਵਾਹਨਾਂ ਵਿੱਚ ਲੈ ਕੇ ਜਾਇਆ ਜਾਣਾ ਹੈ ਉਸ ਵਿੱਚ ਸਾਰੇ ਮੁਕੰਮਲ ਕਾਗਜਾਤ ਹੋਣੇ ਚਾਹੀਦੇ ਹਨ ਅਤੇ ਇਹ ਕਿਸੇ ਤੀਜੀ ਧਿਰ ਦੀ ਨਕਦੀ ਨਹੀਂ ਹੋਣੀ ਚਾਹੀਦੀ ਅਤੇ ਜੋ ਵਿਅਕਤੀ ਵੈਨ ਵਿੱਚ ਨਕਦੀ ਲੈ ਕੇ ਆਇਆ ਹੈ ਉਸ ਕੋਲ ਸਬੰਧਤ ਸ਼ਨਾਖਤੀ ਕਾਰਡ ਹੋਣਾ ਚਾਹੀਦਾ ਹੈ ਜੋ ਕਿ ਸਬੰਧਤ ਏਜੰਸੀ ਦੁਆਰਾ ਜਾਰੀ ਕੀਤਾ ਗਿਆ ਹੋਵੇ।ਜਿਲ੍ਹਾ ਚੋਣ ਅਫਸਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਕਿਸੇ ਬੈਂਕ ਖਾਤੇ  ਵਿੱਚੋਂ ਇਕ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਤਾਂ ਨਹੀਂ ਹੋ ਰਹੀ ਜਾਂ ਕਿਸੇ ਇਕ ਬੈਂਕ ਖਾਤੇ ਤੋਂ ਹੋਰ ਦੂਜੇ ਬੈਕ ਖਾਤਿਆਂ ਵਿੱਚ ਆਰ:ਟੀ:ਜੀ:ਐਸ, ਨੈਫਟ ਰਾਹੀਂ ਅਦਾਇਗੀ ਤਾਂ ਨਹੀਂ ਹੋ ਰਹੀ, ਅਗਰ ਅਜਿਹਾ ਕੋਈ ਵੀ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਮੋਕੇ ਤੇ ਜਿਲ੍ਹਾ ਚੋਣ ਅਫਸ਼ਰ ਨੂੰ ਜਾਣਕਾਰੀ ਦਿੱਤੀ ਜਾਵੇਗੀ।