ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵੱਲੋਂ 17 ਮਾਰਚ ਨੂੰ ਫਗਵਾੜਾ ਵਿਖੇ ਕਰਵਾਏ ਜਾ ਰਹੇ ਸੰਮੇਲਨ ਸਬੰਧੀ ਤਿਆਰੀਆਂ
ਭਾਜਯੂਮੋ ਪ੍ਰਦੇਸ਼ ਯੁਵਾ ਸਮੇਲਨ 2019 ਦੀਆਂ ਤਿਆਰੀਆਂ ਸਬੰਧੀ ਮੀਟਿੰਗ
5 Dariya News
ਖਰੜ 11-Mar-2019
ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਵੱਲੋਂ ਫਗਵਾੜਾ ਵਿਖੇ 17 ਮਾਰਚ ਨੂੰ ਕਰਵਾਏ ਜਾ ਰਹੇ ਸੰਮੇਲਨ ਸਬੰਧੀ ਤਿਆਰੀਆਂ ਨੂੰ ਲ਼ੇਕੇ ਭਾਜਪਾ ਯੁਵਾ ਮੋਰਚਾ ਜਿਲਾ ਮੁਹਾਲੀ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਨਿਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਯੁਵਾ ਸੂਬਾ ਜਰਨਲ ਸਕੱਤਰ ਸਲਿਲ ਕਪੂਰ ਵਿਸ਼ੇਸ਼ ਤੌਰ ਤੇ ਪਹੂੰਚੇ ਅਤੇ ਭਾਜਪਾ ਜਿਲਾ ਮੀਤ ਪ੍ਰਧਾਨ ਨਰਿੰਦਰ ਰਾਣਾ, ਸੂਬਾ ਦਫਤਰ ਇੰਚਾਰਜ ਸੰਭਵ ਨਈਅਰ, ਸੰਦੀਪ ਕਾਂਸਲ ਸੰਨੀ, ਜਿਲਾ ਜਰਨਲ ਸਕੱਤਰ ਰਵਿੰਦਰ ਸ਼ਰਮਾਂ , ਜਿਲਾ ਜਰਨਲ ਸਕੱਤਰ ਰਘਬੀਰ ਸ਼ਰਮਾਂ ਸ਼ਾਮਲ ਹੋਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜਿਲਾ ਮੀਤ ਪ੍ਰਧਾਨ ਰਾਣਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਵੱਲੋਂ ਵਿਜੇ ਮਕਸਦ ਯੁਵਾ ਸੰਮੇਲਨ 2019 ਫਗਵਾੜਾ ਵਿਖੇ 17 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਮੋਰਚੇ ਦੇ ਸਾਰੇ ਜਿਲਾ ਪ੍ਰਧਾਨ, ਮੰਡਲ ਤੋਂ ਲੈਕੇ ਬੂਥ ਪੱਧਰ ਤੇ ਹਜਾਰਾਂ ਗਿਣਤੀ ਪਾਰਟੀ ਵਰਕਰ ਸ਼ਾਮਲ ਹੋਣਗੇ । ਇਸ ਮੌਕੇ ਸਲਿਲ ਕਪੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਭ ਦਾ ਸਾਥ ਸੱਭ ਦਾ ਵਿਕਾਸ ਦਾ ਜੋ ਨਾਅਰਾ ਦਿੱਤਾ ਗਿਆ ਹੈ ਉਸ ਅਨੂਸਾਰ ਹਰ ਵਰਗ ਦਾ ਵਿਕਾਸ ਹੋਇਆ ਹੈ ਤੇ ਸਰਕਾਰ ਨੇ ਪਿਛਲੇ 70 ਸਾਲਾਂ ਤੋਂ ਜੋ ਕੰਮ ਨਹੀ ਹੋਏ ਉਹ ਕਰ ਵਿਖਾਏ ਹਨ । ਸੱਭ ਤੋਂ ਜਿਆਦਾ ਧਿਆਨ ਸਵੱਛਤਾ ਅਭਿਆਨ ਤਹਿਤ ਘਰ ਘਰ ਬਿਜਲੀ ਪਹੂੰਚਾਉਣ, ਉਜਵੱਲਾ ਯੋਜਨਾ ਤਹਿਤ ਘਰ ਘਰ ਗੈਸ ਸਲੰਡਰ ਪਹੂੰਚਾਉਣ ਸਮੇਤ ਸੈਕੜੇ ਯੋਜਨਾਵਾਂ ਤੇ ਕੰਮ ਕੀਤਾ ਗਿਆ ਹੈ । ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਘਰ ਘਰ ਪਹੂੰਚਾਉਣ ਲਈ ਉਪਰੋਕਤ ਸੰਮੇਲਨ ਕੀਤਾ ਜਾ ਰਿਹਾ ਹੈ । ਇਸ ਮੌਕੇ, ਮੰਡਲ-3, ਪ੍ਰਧਾਨ ਪਵਨ ਮਨੋਚਾ, ਮੰਡਲ ਪ੍ਰਧਾਨ ਤਰਸੇਮ ਭਾਗੀਰਥ, ਰਾਜਿੰਦਰ ਅਰੋੜਾ, ਆਂਚਲ ਸ਼ਰਮਾਂ, ਸੋਰਵ ਮੋਦਗਿੱਲ, ਰਾਜ ਸ਼ਰਮਾਂ,ਆਸ਼ੂ ਰਾਏ ਅਤੇ ਹੋਰ ਮੌਜੂਦ ਸਨ ।