5 Dariya News

ਨੈਸ਼ਨਲ ਪਲਸ ਪੋਲੀਓ ਰਾਊਂਡ ਦੇ ਸੰਬੰਧ ਚ ਮਾਈਕਿੰਗ ਰੈਲੀ ਨੂੰ ਕੀਤਾ ਰਵਾਨਾ

5 Dariya News

ਕਪੂਰਥਲਾ 08-Mar-2019

ਨੈਸ਼ਨਲ ਪਲਸ ਪੋਲੀਓ ਰਾਊਂਡ ਦੇ ਸੰਬੰਧ ਵਿੱਚ ਮਾਈਕਿੰਗ ਰੈਲੀ ਨੂੰ ਸਿਵਲ ਸਰਜਨ  ਡਾ. ਬਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ 10 - 11 ਅਤੇ 12 ਮਾਰਚ ਨੂੰ ਨੈਸ਼ਨਲ ਪਲਸ ਪੋਲੀਓ ਰਾਊਂਡ ਵਿੱਚ 0-5 ਸਾਲ ਦੇ 87 ਹਜਾਰ 579 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸ ਤਿੰਨ ਦਿਨ੍ਹਾਂ ਪਲਸ ਮੁਹਿੰਮ ਲਈ ਸਾਰੇ ਜਿਲੇ ਦਾ ਮਾਈਕਰੋਪਲਾਨ ਤਿਆਰ ਹੈ ਤੇ ਟੀਮਾਂ ਆਪੋ ਆਪਣੇ ਖੇਤਰ ਦੇ ਮਾਈਕਰੋਪਲਾਨ ਅਨੁਸਾਰ ਕੰਮ ਕਰਣਗੀਆਂ। ਡਾ. ਬਲਵੰਤ ਸਿੰਘ ਨੇ ਸਾਰੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ 0-5 ਸਾਲ ਦਾ  ਬੱਚਾ ਇਨ੍ਹਾਂ ਬੂੰਦਾਂ ਨੂੰ ਪੀਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਜਿਕਰਯੋਗ ਹੈ ਕਿ ਇਸ ਮਾਈਕਿੰਗ  ਰਾਹੀਂ ਸ਼ਹਿਰ ਦੇ ਲੋਕਾਂ ਨੂੰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜਾਗਰੂਕ ਕੀਤਾ ਜਾਏਗਾ ਤਾਂ ਕਿ ਮਿੱਥੇ ਸਥਾਨ ਤੇ ਜਾ ਕੇ ਉਹ ਆਪਣੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਸਕਣ।ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਇਸ ਤਿੰਨ ਦਿਨ੍ਹਾਂ ਮੁਹਿੰਮ ਦੌਰਾਨ ਹਾਈ ਰਿਸਕ ਏਰੀਆ ਵੱਲ ਖਾਸ ਧਿਆਨ ਰੱਖਣ ਲਈ ਟੀਮਾਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹੀ ਨਹੀਂ ਟੋਲ ਪਲਾਜਾ, ਬਸ ਸਟੈਂਡ ਤੇ ਰੇਲਵੇ ਸਟੇਸ਼ਨ ਵੀ ਮੋਬਾਈਲ ਟੀਮਾਂ ਰਾਹੀਂ ਕਵਰ ਕੀਤੇ ਜਾਣਗੇ ਤਾਂ ਕਿ ਸਫਰ ਦੌਰਾਨ ਕੋਈ ਵੀ ਬੱਚਾ ਇਨ੍ਹਾਂ ਬੂੰਦਾਂ ਨੂੰ ਪੀਣ ਤੋਂ ਵਾਂਝਾ ਨਾ ਰਹੇ। ਇਸ ਮਾਈਕਿੰਗ ਰੈਲੀ ਨੂੰ ਰਵਾਨਾ ਕਰਨ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਟੀਕਾਕਰਣ ਅਫਸਰ ਡਾ. ਆਸ਼ਾ ਮਾਂਗਟ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ,ਡਾ. ਰਾਜੀਵ ਭਗਤ, ਡਾ. ਨਵਪ੍ਰੀਤ ਕੌਰ, ਸੁਪਰਡੈਂਟ ਐੱਚ.ਐੱਸ. ਬੇਦੀ ਤੇ ਹੋਰ ਸਟਾਫ ਹਾਜਰ ਸੀ।