5 Dariya News

ਪੱਤਰਕਾਰ ਗੁਰਬਖਸ਼ ਸਿੰਘ ਛਾਪਾ ਦੀ ਯਾਦ ’ਚ ਲਗਾਏ ਕੈਂਪ ’ਚ 70 ਯੂਨਿਟ ਖ਼ੂਨਦਾਨ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਖ਼ੂਨਦਾਨ ਕਰਕੇ ਅਜਾਈਂ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਕੀਤਾ ਜਾ ਰਿਹੈ ਪ੍ਰੇਰਤ : ਡਿਪਟੀ ਕਮਿਸ਼ਨਰ

5 Dariya News

ਛਾਪਾ (ਮਹਿਲ ਕਲਾਂ) 05-Mar-2019

ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵੱਲੋਂ ਸਫ਼ਾਈ ਸੇਵਾ ਕਲੱਬ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪੱਤਰਕਾਰ ਗੁਰਬਖਸ਼ ਸਿੰਘ ਛਾਪਾ ਦੀ ਯਾਦ ਨੂੰ ਸਮਰਪਿਤ ਲਗਾਏ ਗਏ 11ਵਾਂ ਖ਼ੂਨਦਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫ਼ੂਲਕਾ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਹਰ ਰੋਜ਼ ਦੁਰਘਟਨਾਵਾਂ ਜਾਂ ਬਿਮਾਰੀਆਂ ਦਾ ਸ਼ਿਕਾਰ ਹੋਈਆਂ ਅਨੇਕਾਂ ਕੀਮਤੀ ਜਾਨਾਂ ਖ਼ੂਨ ਦੀ ਕਮੀ ਕਾਰਨ ਮੌਤ ਦੇ ਮੂੰਹ ਚਲੀਆਂ ਜਾਂਦੀਆਂ ਹਨ। ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀ ਜ਼ਿਲਾ ਵਾਸੀਆਂ ਨੂੰ ਵੱਧ ਚੜ ਕੇ ਖ਼ੂਨਦਾਨ ਕਰਨ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਤਾਂ ਜੋ ਅਜਾਈਂ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨਾਂ ਲੋਕਾਂ ਨੂੰ ਵੱਧ ਚੜ ਕੇ ਖ਼ੂਨਦਾਨ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਤੁਹਾਡੇ ਦੁਆਰਾ ਦਾਨ ਕੀਤਾ ਗਿਆ ਖ਼ੂਨ ਕਿਸੇ ਲੋੜਵੰਦ ਨੂੰ ਜੀਵਨ ਦਾਨ ਦੇ ਸਕਦਾ ਹੈ। ਉਨਾਂ ਕਿਹਾ ਕਿ ਇਸ ਲਈ ਹਰ ਇਕ ਵਿਅਕਤੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਖ਼ੂਨਦਾਨ ਦੀ ਇਸ ਮੁਹਿੰਮ ਵਿਚ ਆਪਣਾ ਬਣਦਾ ਯੋਗਦਾਨ ਪਾਏ। ਇਸ ਮੌਕੇ ਬਲੱਡ ਬੈਂਕ ਬਰਨਾਲਾ ਦੀ ਟੀਮ ਨੂੰ ਖ਼ੂਨਦਾਨੀਆਂ ਵੱਲੋਂ 70 ਯੂਨਿਟ ਖ਼ੂਨਦਾਨ ਕੀਤਾ ਗਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਸਿਵਲ ਸਰਜਨ ਡਾ: ਜੁਗਲ ਕਿਸ਼ੋਰ, ਐਮ.ਡੀ. ਸੁਸ਼ੀਲ ਕੁਮਾਰ ਗੋਇਲ, ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਸੰਤ ਜਗਤਾਰ ਸਿੰਘ ਖਾਲਸਾ ਕਾਲਾਮਲਾ ਸਾਹਿਬ, ਪਿ੍ਰੰਸੀਪਲ ਭੁਪਿੰਦਰ ਸਿੰਘ ਢਿੱਲੋਂ, ਕਾਨੂੰਗੋ ਉਜਾਗਰ ਸਿੰਘ ਛਾਪਾ, ਗੁਰਚਰਨ ਸਿੰਘ ਰਾਮਾ, ਬਰਨਾਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ, ਐਮ.ਐਮ.ਓ. ਹਰਜਿੰਦਰ ਸਿੰਘ ਆਂਡਲੂ, ਸਾਹਿਤਕਾਰ ਦਰਸ਼ਨ ਸਿੰਘ ਗੁਰੂ, ਨਿਰਭੈ ਸਿੰਘ ਛੀਨੀਵਾਲ, ਐਸ.ਐਚ.ਓ. ਰਣਜੀਤ ਸਿੰਘ ਬਹਿਣੀਵਾਲ, ਵਿਦਿਆਲਾ ਇੰਚਾਰਜ਼ ਲਖਵੀਰ ਸਿੰਘ, ਆਦਿ ਹਾਜ਼ਰ ਸਨ। ਵੱਖ-ਵੱਖ ਸ਼ਖ਼ਸੀਅਤਾਂ, ਖ਼ੂਨਦਾਨੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਵਜੀਦਕੇ, ਸੁਖਵਿੰਦਰ ਸਿੰਘ ਸੋਨੀ, ਗੁਰਮੁੱਖ ਸਿੰਘ ਹਮੀਦੀ, ਸੁਖਵੀਰ ਸਿੰਘ ਜਗਦੇ, ਜਗਜੀਤ ਸਿੰਘ ਕੁਤਬਾ, ਜਗਰਾਜ ਸਿੰਘ ਮੂੰਮ, ਫਿਰੋਜ਼ ਦੀਨ, ਜਗਸੀਰ ਸਿੰਘ ਸਹਿਜੜਾ, ਰਮਨਦੀਪ ਸਿੰਘ ਠੁੱਲੀਵਾਲ, ਮੇਘਰਾਜ ਜ਼ੋਸ਼ੀ, ਗਗਨਦੀਪ ਸਿੰਘ ਛਾਪਾ, ਕਮਲ ਟੱਲੇਵਾਲ, ਜਸਵੀਰ ਸਿੰਘ ਗਹਿਲ ਪ੍ਰਦੀਪ ਸਿੰਘ ਲੋਹਗੜ ਆਦਿ ਨੇ ਸਾਂਝੇ ਤੌਰ ’ਤੇ ਨਿਭਾਈ।