ਨਵਜੋਤ ਸਿੰਘ ਸਿੱਧੂ ਵੱਲੋਂ ਸ਼ਹਿਰ ਦੇ ਵਿਕਾਸ ਲਈ 2 ਹਜ਼ਾਰ ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ
ਚਾਰ ਨਵੇਂ ਪੁੱਲਾਂ ਦਾ ਨੀਂਹ ਪੱਥਰ ਛੇਤੀ, ਸ਼ਹਿਰ ਨੂੰ ਮਿਲੇਗਾ ਪੀਣ ਲਈ ਸਾਫ ਸੁਥਰਾ ਨਹਿਰੀ ਪਾਣੀ
5 Dariya News
ਅੰਮ੍ਰਿਤਸਰ 03-Mar-2019
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ, ਇਸ ਵਿਚ 1300 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਸ਼ਹਿਰ ਨੂੰ ਪੀਣ ਲਈ ਸਾਫ-ਸੁਥਰੇ ਨਹਿਰੀ ਪਾਣੀ ਦੀ ਸਹੂਲਤ ਵੀ ਸ਼ਾਮਿਲ ਹੈ। ਸ. ਸਿਧੂ ਵੱਲੋਂ ਇਸ ਮੌਕੇ ਸ਼ਹਿਰ ਵਿਚ 34 ਕਰੋੜ ਰੁਪਏ ਦੀ ਲਾਗਤ ਨਾਲ ਐਲ. ਈ. ਡੀ. ਲਾਇਟਾਂ, ਸਾਰੇ ਸਰਕਾਰੀ ਦਫਤਰਾਂ 'ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਪਲਾਂਟ, 168 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਟਰਾਂਸਪੋਰੇਸ਼ਨ ਲਈ ਈ-ਵਾਹਨ ਸਿਸਟਮ ਸ਼ਾਮਿਲ ਹੈ, ਦੀ ਸ਼ੁਰੂਆਤ ਕੀਤੀ। ਕਾਰਪਰੋਸ਼ਨ ਦਫਤਰ ਵਿਚ ਜਨਤਾ ਦੇ ਚੁਣੇ ਹੋਏ ਨੁੰਮਾਇਦਿਆਂ ਲਈ ਖੋਲ੍ਹੇ ਗਏ ਨਵੇਂ ਦਫਤਰ ਦੀ ਸ਼ੁਰੂਆਤ ਕਰਨ ਉਪਰੰਤ ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰੂ ਨਗਰੀ ਧਾਰਮਿਕ ਨੂੰ ਉਚ ਦਰਜੇ ਦਾ ਸ਼ਹਿਰ ਬਨਾਉਣ ਅਤੇ ਇਥੇ ਆਉਣ ਵਾਲੇ ਹਰ ਸੈਲਾਨੀ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸ: ਸਿੱਧੂ ਨੇ ਕਿਹਾ ਕਿ ਜਨਤਕ ਟਰਾਂਸਪੋਰਟ ਲਈ ਬੀ ਆਰ ਟੀ ਐਸ ਪ੍ਰਜੈਕਟ ਤਹਿਤ 30 ਇਲੈਕਟਰੋਨਿਕ ਬੱਸਾਂ ਅਤੇ 9 ਹਜਾਰ ਇਲੈਕਟ੍ਰਿਕ ਥ੍ਹੀ੍ਰ ਵਹੀਲਰ ਨਾਲ ਪੂਰੇ ਸ਼ਹਿਰ ਨੂੰ ਜੋੜਿਆ ਜਾਵੇਗਾ ਤਾਂ ਜੋ ਹਵਾ ਦੀ ਗੁਣਤਾ ਵਿਚ ਸੁਧਾਰ ਲਿਆਂਦਾ ਜਾ ਸਕੇ। ਸ: ਸਿੱਧੂ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ 62 ਹਜ਼ਾਰ ਤੋ ਵੱਧ ਐਲ ਈ ਡੀ ਲਾਇਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ। ਸ: ਸਿੱਧੂ ਨੇ ਅੰਮ੍ਰਿਤਸਰ ਸ਼ਹਿਰ ਦੀ ਯਾਤਾਯਾਤ ਵਿਵਸਥਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਨੂੰ ਸੁਧਾਰਨ ਲਈ 5 ਮਈ ਨੂੰ ਨਵੇ ਚਾਰ ਪੁਲਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ, ਜਿਨਾਂਹ ਵਿਚ ਭੰਡਾਰੀ ਪੁਲ ਦਾ ਵਿਸਥਾਰ, 22 ਨੰ: ਫਾਟਕ, ਵੱਲਾ ਮੰਡੀ ਅਤੇ ਜ਼ਲਦੀ ਹੀ ਜੋੜਾ ਫਾਟਕ ਵਿਖੇ ਬਣਨ ਵਾਲੇ ਪੁਲ ਸ਼ਾਮਲ ਹਨ। ਉਨਾਂਹ ਦੱਸਿਆ ਕਿ ਵਿਸ਼ਵ ਬੈਕ ਦੀ ਸਹਾਇਤਾ ਨਾਲ ਯੂ ਬੀ ਡੀ ਸੀ ਦਾ ਸਾਫ ਪਾਣੀ ਸ਼ਹਿਰਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ 1300 ਕਰੋੜ ਰੁਪਏ ਦੇ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਸਿੱਧੂ ਵਲੋ ਨਗਰ ਨਿਗਮ ਦੀ ਮੀਟਿੰਗ ਹਾਲ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 42 ਲਾਭਪਾਤਰੀਆਂ ਨੂੰ 50-50 ਹਜਾਰ ਰੁਪਏ ਦੇ ਚੈਕ ਵੀ ਵੰਡੇ ਗਏ। ਸ: ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1068 ਲੋਕਾਂ ਦੇ ਕੇਸਾਂ ਨੂੰ ਵੈਰੀਫਾਈ ਕੀਤਾ ਗਿਆ ਹੈ ਜਿਸ ਅਧੀਨ ਸਰਕਾਰ ਵਲੋ ਇੰਨਾਂ੍ਹ ਨੂੰ 3.42 ਕਰੋੜ ਰੁਪਏ ਦੀ ਰਾਸ਼ੀ ਸਿੱਧੇ ਇੰਨਾਂਹ ਦੇ ਬੈਕ ਖਾਤਿਆਂ ਵਿਚ ਪਾਈ ਜਾਵੇਗੀ। ਇਸ ਤੋਂ ਇਲਾਵਾ ਇਸਦੇ ਤੀਸਰੇ ਗੇੜ ਦਾ ਸਰਵੈ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਹੋਰ ਵੀ ਲਾਭਪਾਤਰੀਆਂ ਨੂੰ ਇਹ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ।
ਇਸ ਮੌਕੇ ਸ਼੍ਰੀ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ, ਗੁਰਜੀਤ ਸਿੰਘ ਔਜਲਾ ਮੈਬਰ ਪਾਰਲੀਮੈਟ, ਡਾ: ਰਾਜ ਕੁਮਾਰ ਵੇਰਕਾ, ਸ: ਇੰਦਰਬੀਰ ਸਿੰਘ ਬੁਲਾਰੀਆ, ਸ਼੍ਰੀ ਸੁਨੀਲ ਦੱਤੀ ਸਾਰੇ ਵਿਧਾਇਕ, ਸ: ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਸ਼੍ਰੀ ਰਮਨ ਬਖ{ਸੀ ਸੀਨੀਅਰ ਡਿਪਟੀ ਮੇਅਰ, ਸ਼੍ਰੀ ਯੂਨਿਸ ਕੁਮਾਰ ਡਿਪਟੀ ਮੇਅਰ, ਸ਼੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ, ਸ਼੍ਰੀਮਤੀ ਕੋਮਲ ਮਿੱਤਲ ਸੀ ਈ ਓ ਸਮਰਾਟ ਸਿਟੀ ਅੰਮ੍ਰਿਤਸਰ, ਨਿਤਿਸ਼ ਸਿੰਗਲਾ ਜੁਇੰਟ ਕਮਿਸ਼ਨਰ ਨਗਰ ਨਿਗਮ ਤੋ ਇਲਾਵਾ ਸਾਰੇ ਕੋਸਲਰ ਸਾਹਿਬਾਨ ਵੀ ਹਾਜ਼ਰ ਸਨ।