5 Dariya News

ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਕੀਤੀ ਵਰਕਰ ਮਿਲਣੀ ਦੌਰਾਨ ਅਕਾਲੀ-ਭਾਜਪਾ ਵਰਕਰਾਂ ਦੀਆਂ ਸੁਣੀਆਂ ਮੁਸ਼ਕਿਲਾਂ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 02-Mar-2019

ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲੀ ਦੱਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਵਰਕਰ ਮਿਲਣੀ ਕੀਤੀ ਗਈ ਜਿਸ ਵਿਚ ਅਕਾਲੀ-ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਵਰਕਰਾਂ ਦਾ ਮਨੋਬਲ ਉਚਾ ਚੁੱਕਣ, ਜਨਤਾ ਦਾ ਮਾਹੋਲ ਤੇ ਮੁਸ਼ਕਿਲਾਂ ਦੇਖਣ ਲਈ ਵਰਕਰ ਮਿਲਣੀ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਦੋਰਾਨ ਉਹ ਹੁਣ ਤੱਕ 70 ਹਲਕਿਆਂ ਦਾ ਦੌਰਾ ਕਰ ਚੁੱਕੇ ਹਨ ਤੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਰਕਰਾਂ ਨੂੰ ਮਿਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਮਜਬੂਤ ਨਹੀ ਹੋਵੇਗਾ ਓਨਾ ਚਿਰ ਦੇਸ਼ ਤਰੱਕੀ ਨਹੀ ਕਰ ਸਕਦਾ। ਉਨ੍ਹਾਂ ਕਿਹਾ ਇਹ ਮਜਬੂਤ ਪ੍ਰਧਾਨ ਮੰਤਰੀ ਦੀ ਕਾਬਲੀਅਤ ਹੀ ਸੀ ਜਿਸ ਨੇ ਥੋੜੇ ਸਮੇ ਵਿਚ ਹੀ ਭਾਰਤ ਦੇ ਪਾਈਲਟ ਨੂੰ ਵਾਪਸ ਆਪਣੇ ਦੇਸ਼ ਭੇਜਣ ਲਈ ਮਜਬੂਰ ਕਰ ਦਿਤਾ। ਉਨ੍ਹਾਂ ਕਿਹਾ ਦੇਸ਼ ਦੇ ਦੁਸ਼ਮਨਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਾਰਨਾ ਮਜਬੂਤ ਪ੍ਰਧਾਨ ਮੰਤਰੀ ਦੀ ਨਿਸ਼ਾਨੀ ਹੈ। ਬਾਦਲ ਨੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਹੁਣ ਸਹੀ ਸਮਾ ਹੈ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰਕੇ ਨਰਿੰਦਰ ਮੋਦੀ ਨੂੰ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ। ਮੈਂਬਰ ਪਾਰਲੀਮੈਂਟ ਪ੍ਰੋ:ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਡਾ:ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਰੂਰਤ ਹੈ ਜੋ ਆਪਣੀ ਸੂਝ ਬੂਝ, ਦੂਰਅੰਦੇਸ਼ੀ ਤੇ ਦਲੇਰੀ ਨਾਲ ਦੇਸ਼ ਨੂੰ ਚਲਾ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਪ੍ਰਿੰ:ਸੁਰਿੰਦਰ ਸਿੰਘ, ਭਾਜਪਾ ਦੇ ਹਲਕਾ ਇੰਚਾਰਜ ਡਾ:ਪਰਮਿੰਦਰ ਸ਼ਰਮਾ, ਇਸਤਰੀ ਅਕਾਲੀ ਦੱਲ ਦੀ ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ, ਦਿਆਲ ਸਿੰਘ ਕੋਲਿਆਵਾਲੀ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੌਤਾ, ਅਰਵਿੰਦ ਮਿੱਤਲ, ਰਜੇਸ਼ ਚੌਧਰੀ, ਠੇਕੇਦਾਰ ਗੁਰਨਾਮ ਸਿੰਘ, ਮਨਿੰਦਰਪਾਲ ਸਿੰਘ ਮਨੀ, ਮਨਜਿੰਦਰ ਸਿੰਘ ਬਰਾੜ, ਹਰਜੀਤ ਸਿੰਘ ਅਚਿੰਤ, ਮਨਜੀਤ ਸਿੰਘ ਬਾਸੋਵਾਲ, ਹਰਮਨਪ੍ਰੀਤ ਸਿੰਘ ਪ੍ਰਿੰਸ, ਮੰਟੀ ਬਾਸੋਵਾਲ ਆਦਿ ਹਾਜ਼ਰ ਸਨ।