5 Dariya News

ਸਾਬਕਾ ਫੌਜ ਮੁੱਖੀ ਜਨਰਲ ਜੇ.ਜੇ ਸਿੰਘ ਨੂੰ ਬ੍ਰਹਮਪੁਰਾ ਨੇ ਐਲਾਨਿਆ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਉਮੀਦਵਾਰ

5 Dariya News

ਤਰਨਤਾਰਨ 27-Feb-2019

ਅੱਜ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਵਰਕਰ ਮੀਟਿੰਗ ਵਿਚ ਰਸਮੀ ਤੌਰ ਤੇ ਭਾਰਤੀ ਫੌਜ ਦੇ ਸਾਬਕਾ ਮੁੱਖੀ ਅਤੇ ਸਾਬਕਾ ਰਾਜਪਾਲ ਜਨਰਲ ਜੋਗਿੰਦਰ ਜਸਵੰਤ ਸਿੰਘ ਨੂੰ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਵਜੋਂ ਐਲਾਨਿਆ ਗਿਆ ।ਇਸ ਮੌਕੇ ਭਾਰੀ ਗਿਣਤੀ ਵਿਚ ਪੁੱਜੇ ਪਾਰਟੀ ਵਰਕਰਾਂ ਅਤੇ ਸਾਬਕਾ ਫੌਜੀਆਂ ਦੀ ਹਾਜ਼ਿਰੀ ਦਾ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਜੱਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਵਲੋਂ ਸਾਰਿਆਂ ਨੂੰ ਇਕਜੁੱਟ ਹੋ ਕੇ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਰਿਟਾਇਰਡ ਜਨਰਲ ਜੋਗਿੰਦਰ ਜਸਵੰਤ ਸਿੰਘ ਨੂੰ ਭਾਰੀ ਗਿਣਤੀ ਤੋਂ ਜਿਤਾਉਣ ਲਈ ਅਪੀਲ ਕੀਤੀ ਗਈ ਤਾਂ ਜੋ ਉਹ ਲੋਕਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਨੂੰ ਭਾਰਤੀ ਪਾਰਲੀਮੈਂਟ ਵਿਚ ਬੁਲੰਦ ਕਰ ਸਕਣ । ਇਸ ਮੌਕੇ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਰਿਟਾਇਰਡ ਜਨਰਲ ਜੋਗਿੰਦਰ ਜਸਵੰਤ ਸਿੰਘ ਨੇ ਪਾਰਟੀ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਹਨਾਂ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਦੀ ਪ੍ਰਤੀਨਿਧੱਤਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਇਸ ਮੌਕੇ ਦਾ ਲਾਹਾ ਲੈਂਦੇ ਹੋਏ ਉਹ ਖਡੂਰ ਸਾਹਿਬ ਦੀ ਜਨਤਾ ਦੀ ਸੇਵਾ ਕਰਨ ਦਾ ਕੋਈ ਮੌਕਾ ਨਹੀਂ ਛੱਡਣਗੇ ਅਤੇ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਾਰਲੀਮੈਂਟ ਤਕ ਲੈ ਜਾ ਕੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ਾਂ ਕਰਣਗੇ ।  ਇਸ ਮੌਕੇ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਨੇ ਭਾਰਤੀ ਏਅਰ-ਫੋਰਸ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਭਾਰਤੀ ਏਅਰ-ਫੋਰਸ ਨੇ ਸਰਜੀਕਲ ਸਟ੍ਰਾਈਕ ਕਰਦੇ ਹੋਏ ਪੁਲਵਾਮਾ ਹਮਲੇ ਦੇ ਸ਼ਹੀਦਾਂ ਦਾ ਬਦਲਾ ਲਿਆ ਹੈ ਉਸਨੂੰ ਵੇਖਦੇ ਹੋਏ ਭਵਿੱਖ ਵਿਚ ਕੋਈ ਵੀ ਦੁਸ਼ਮਨ ਦੇਸ਼ ਭਾਰਤੀ ਸੈਨਾ ਦੇ ਜਵਾਨਾਂ ਵੱਲ ਅੱਖ ਚੁੱਕ ਕੇ ਵੇਖਦੇ ਹੋਏ ਡਰੇਗਾ । 

ਇਸ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਦਿਆਂ ਜੱਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਐਲਾਇੰਸ ਵਲੋਂ ਪੰਜਾਬ ਭਰ ਦੀਆਂ 13 ਲੋਕਸਭਾ ਸੀਟਾਂ ਵਿਚੋਂ 3 ਸੀਟਾਂ ਦੇ ਦਾਅਵੇਦਾਰੀ ਪੇਸ਼ ਕੀਤੀ ਗਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਉਹਨਾਂ ਵਿਚੋਂ ਸਿਰਫ ਸ਼੍ਰੀ ਆਨੰਦਪੁਰ ਸਾਹਿਬ ਦੀ ਲੋਕਸਭਾ ਸੀਟ ਦੀ ਹੀ ਮੰਗ ਕੀਤੀ ਗਈ ਜੋ ਕਿ ਉਹਨਾਂ ਦਾ ਹੱਕ ਹੈ ਕਿਓੁਂਕਿ ਸ਼੍ਰੀ ਆਨੰਦਪੁਰ ਸਾਹਿਬ ਇੱਕ ਪੰਥਕ ਹਲਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਉੱਘੇ ਪੰਥਕ ਲੀਡਰ ਹੋਣ ਕਰਕੇ ਇਸ ਸੀਟ ਤੋਂ ਸਭ ਤੋਂ ਮਜਬੂਤ ਦਾਅਵੇਦਾਰੀ ਪੇਸ਼ ਕਰਦੇ ਹਨ ਅਤੇ ਦੂਸਰੇ ਪਾਸੇ ਪੰਥਕ ਨੇਤਾ ਹੋਣ ਕਰਕੇ ਉਹ ਇਸ ਇਲਾਕੇ ਦੇ ਵੋਟਰਾਂ ਦੀ ਭਾਵਨਾਵਾਂ ਨੂੰ ਗਹਿਰਾਈ ਨਾਲ ਸਮਝਦੇ ਹੋਏ ਉਹਨਾਂ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਨ । ਜੱਥੇਦਾਰ ਬ੍ਰਹਮਪੁਰਾ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਸ਼੍ਰੀ ਆਨੰਦਪੁਰ ਲੋਕਸਭਾ ਹਲਕਾ ਸੀਟ ਤੋਂ ਬੀਰਦਵਿੰਦਰ ਸਿੰਘ ਸੱਭ ਤੋਂ ਮਜਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਉਣਗੇ ਕਿਓੁਂਕਿ ਉਹ ਪਹਾੜਾਂ ਦੀ ਗੋਦ ਵਿਚ ਵਸਦੇ ਇਸ ਇਲਾਕੇ ਦੀਆਂ ਪਹਾੜ ਜਿਡਿਆਂ ਸਮੱਸਿਆਂਵਾਂ ਜਿਂਵੇ ਕਿ ਕੰਢੀ ਨਹਿਰ, ਪੀਣ ਵਾਲੇ ਪਾਣੀ ਦੀ ਸਮੱਸਿਆ, ਸੜਕਾਂ, ਬੁਨਿਆਦੀ ਢਾਂਚਾ ਅਤੇ ਨੰਗਲ ਸ਼ਹਿਰ ਵਿਚ ਉਜੱੜ ਰਹੀ ਇੰਡਸਟਰੀ ਵਰਗੀਆਂ ਆਮ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ, ਜਿਸ ਲਈ ਇਸ ਹਲਕੇ ਦੀ ਯੋਜਨਾਬੱਧ ਪਲਾਨਿੰਗ ਕਰਨ ਦੀ ਲੋੜ ਹੈ । ਇਸ ਮੌਕੇ ਜੱਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਹਲਕਾ ਵਿਕਾਸ ਖੁਣੋਂ ਬਹੁਤ ਪੱਛੜਿਆ ਹੋਇਆ ਹੈ, ਜਿੱਥੇ ਵਿਕਾਸ ਨੂੰ ਅਤਿ ਆਧੁਨਿਕ ਢੰਗ ਨਾਲ ਅਤੇ ਨੌਜਵਾਨ ਸੋਚ ਨਾਲ ਕਰਵਾਉਣ ਦੀ ਲੋੜ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਬੀਰਦਵਿੰਦਰ ਸਿੰਘ ਤੋਂ ਬੇਹਤਰ ਉਮੀਦਵਾਰ ਮਿਲਣਾ ਮੁਸ਼ਕਿਲ ਹੈ ।