ਮੋਹਾਲੀ ਪ੍ਰੈਸ ਕਲੱਬ ਦੀਆਂ ਚੋਣਾਂ
ਸੁਖਦੇਵ ਸਿੰਘ ਪਟਵਾਰੀ ਚੌਥੀ ਵਾਰ ਚੁਣੇ ਪ੍ਰਧਾਨ
5 ਦਰਿਆ ਨਿਊਜ਼
ਐਸ.ਏ.ਐਸ.ਨਗਰ. 24-Mar-2012
ਮੋਹਾਲੀ ਪ੍ਰੈਸ ਕਲਬ ਦੀਆਂ ਸਾਲ 2012-13 ਦੇ ਅੱਜ ਹੋਈਆਂ ਚੋਣ ਵਿੱਚ ਸੁਖਦੇਵ ਸਿੰਘ ਪਟਵਾਰੀ ਨੂੰ ਚੌਥੀ ਵਾਰ ਪ੍ਰਧਾਨ ਅਤੇ ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ ਚੁਣਿਆ ਗਿਆ।ਮੁੱਖ ਚੋਣ ਕਮਿਸ਼ਨਰ ਕੁਲਵਿੰਦਰ ਸਿੰਘ ਬਾਵਾ, ਰਾਜਿੰਦਰ ਸੇਵਕ ਅਤੇ ਮਨਜੀਤ ਸਿੰਘ ਟਿਵਾਣਾ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਦੇ ਚੋਣ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ (ਜਨਤਾ ਐਕਸਪ੍ਰੈਸ), ਜਗਤਾਰ ਸਿੰਘ ਭੁੱਲਰ ਸੀਨੀਅਰ ਉਪ-ਪ੍ਰਧਾਨ (ਡੇ ਐਂਡ ਨਾਇਟ), ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ (ਪੰਜਾਬੀ ਜਗਰਾਣ), ਵਿੱਕੀ ਘਾਰੂ (ਦ ਟ੍ਰਿਬਊਨ) ਅਤੇ ਡਾ. ਰਵਿੰਦਰ ਕੌਰ (ਦੂਰਦਰਸ਼ਨ) ਨੂੰ ਉਪ-ਪ੍ਰਧਾਨ, ਗੁਰਦੀਪ ਬੈਨੀਪਾਲ ਨੂੰ ਜੱਥੇਬੰਧਕ ਸਕੱਤਰ (ਫਾਸਟਵੇ,ਸਿਟੀ ਚੈਨਲ), ਅਮਰਜੀਤ ਰਤਨ (ਟੀਵੀ24, ਚੈਨਲ ਨੰ:2, ਰੋਜ਼ਾਨਾਂ ਜਨਜਾਗ੍ਰਿਤੀ) ਅਤੇ ਬਲਜੀਤ ਮਾਰਵਾਹ (ਆਜ ਸਮਾਜ) ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਜਦੋਂ ਕਿ ਕਰਨਵੀਰ ਸ਼ਾਹ (ਦੂਰਦਰਸ਼ਨ) ਨੂੰ ਕੇਸ਼ੀਅਰ ਚੁਣਿਆ ਗਿਆ ਹੈ।
ਇਸ ਦੌਰਾਨ ਮੋਹਾਲੀ ਪ੍ਰੈਸ ਕਲੱਬ ਦੇ ਪੱਤਰਕਾਰਾਂ ਦਾ ਧੰਨਵਾਦ ਕਰਦੇ ਹੋਏ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਉਹ ਪੱਤਰਕਾਰਾਂ ਦੇ ਹਿਤਾਂ ਲਈ ਕੰਮ ਕਰਦੇ ਰਹਿਣਗੇ ਅਤੇ ਉਨ੍ਹਾਂ ਦੀ ਚੁਣੀ ਗਈ ਟੀਮ ਦੁਆਰਾ ਉਨ੍ਹਾਂ ਸਾਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਜੋ ਪਿਛਲੇ ਸਾਲਾਂ ਤੋਂ ਅਧੂਰੇ ਪਏ ਹਨ, ਜਿਨ੍ਹਾਂ ਵਿੱਚ ਪਹਿਲਾ ਪੱਤਰਕਾਰਾਂ ਲਈ ਸੋਸਾਇਟੀ ਦੇ ਅੰਰਤਗਤ ਰਿਹਾਇਸ਼ੀ ਜਗ੍ਹਾ ਅਤੇ ਪ੍ਰੈਸ ਕਲੱਬ ਲਈ ਆਪਣੀ ਨਿਜੀ ਥਾਂ ਨਿਰਧਾਰਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਦੋਨਾਂ ਕਾਰਜਾਂ ਨੂੰ ਪੂਰਾ ਕਰਵਾਉਣ ਦੇ ਨਵੇਂ ਚੁਣੇ ਕਲੱਬ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੇ ਕੋਲ ਪ੍ਰਸਤਾਵ ਭੇਜਕੇ ਪਾਰਿਤ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਨਵੇਂ ਚੁਣੇ ਗਏ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਕਲੱਬ ਦੇ ਸਾਬਕਾ ਪ੍ਰਧਾਨ ਅਨਿਲ ਭਾਰਦਵਾਜ, ਰਮੇਸ਼ ਹਾਂਡਾ, ਤਰਨਜੀਤ ਸਿੰਘ ਮਿਨਹਾਸ, ਯਸ਼ਪਾਲ ਸ਼ਰਮਾ, ਸੁਖਵਿੰਦਰ ਸ਼ਾਨ, ਵਰਿੰਦਰ ਸਲੂਜਾ, ਵਿਜੈ ਪਾਲ, ਵਿਜੈ ਕੁਮਾਰ, ਗੁਰਮੀਤ ਰੰਧਾਵਾ, ਨਾਹਰ ਸਿੰਘ, ਪਵਨ ਗਰਗ, ਸਚਿਨ ਆਰੋੜਾ ਦੇ ਇਲਾਵਾ ਸਮੁੱਚਾ ਪੱਤਰਕਾਰ ਭਾਈਚਾਰਾ ਵੀ ਮੌਜੂਦ ਹੋਏ ਸਨ।