5 Dariya News

ਆਰਟ ਆਫ ਲਿਵਿੰਗ ਸੰਸਥਾ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਨਸ਼ਿਆਂ ਖਿਲਾਫ ਦੇਸ਼ ਵਿਆਪੀ ਮੁਹਿੰਮ ਦੀ ਸ਼ੁਰੂਆਤ

ਰਾਜਪਾਲ ਬਦਨੌਰ ਸਮੇਤ ਬਾਲੀਵੁੱਡ ਸਿਤਾਰੇ ਸੰਜੇ ਦੱਤ, ਕਾਮੇਡੀਅਨ ਕਪਿਲ ਸ਼ਰਮਾ, ਰੈਪਰ ਬਾਦਸ਼ਾਹ 'ਤੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਪਹੁੰਚੇ 'ਵਰਸਿਟੀ ਕੈਂਪਸ

5 Dariya News

ਘੜੂੰਆਂ 18-Feb-2019

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਤੋਂ ਆਰਟ ਆਫ ਲਿਵਿੰਗ ਸੰਸਥਾ ਵੱ ਲੋਂ ਨਸ਼ਿਆ ਖਿਲਾਫ ਦੇਸ਼ ਵਿਆਪੀ ਮੁਹਿੰਮ 'ਡਰੱਗ ਫਰੀ ਇੰਡੀਆ' ਦੀ ਸ਼ੁਰੂਆਤ ਕੀਤੀ ਗਈ, ਇਸ ਮੁਹਿੰਮ ਦੇ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਰਾਜ ਦੇ ਰਾਜਪਾਲ ਸ਼੍ਰੀ ਵੀਪੀ ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਉਨ੍ਹਾਂ ਨਾਲ ਆਰਟ ਆਫ ਲਿਵਿੰਗ ਸੰਸਥਾ ਦੇ ਮੁੱਖੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਪ੍ਰਸ਼ਾਦ, ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸੰਜੇ ਦੱਤ, ਕਾਮੇਡੀਅਨ ਕਪਿਲ ਸ਼ਰਮਾ, ਰੈਪਰ ਬਾਦਸ਼ਾਹ 'ਤੇ ਪੰਜਾਬ ਦੇ ਸਿਰਮੌਰ ਗਾਇਕ'ਤੇ ਫਿਲਮੀ ਅਦਾਕਾਰ ਗੁਰਦਾਸ ਮਾਨ ਸਮੇਤ ਕਈ ਮਾਇਨਾਜ਼ ਹਸਤੀਆਂ 'ਵਰਸਿਟੀ ਕੈਂਪਸ ਪਹੁੰਚੀਆਂ। ਡਰੱਗ ਫਰੀ ਇੰਡੀਆ ਦੀ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ 30,000 ਤੋਂ ਵੱਧ ਨੋਜਵਾਨ ਵਿਦਿਆਰਥੀਆਂ ਨੇ ਸ਼੍ਰੀ ਸ਼੍ਰੀ ਰਵੀ ਸ਼ੰਕਰ, ਸੰਜੇ ਦੱਤ 'ਤੇ ਕਪਿਲ ਸ਼ਰਮਾ ਨਾਲ ਮਿਲ ਕੇ ਆਵਾਜ਼ ਬੁਲੰਦ ਕਰਦਿਆਂ 'ਨਾ ਕਰੇਂਗੇ, ਨਾ ਕਰਨੇ ਦੇਂਗੇ' ਦਾ ਨਾਅਰਾ ਬੁਲੰਦ ਕੀਤਾ। ਇਸ ਸਮਾਗਮ ਦੌਰਾਨ ਦੇਸ਼ ਦੇ 12,000 ਤੋਂ ਵਧੇਰੇ ਸਕੂਲਾਂ, ਕਾਲਜਾਂ 'ਤੇ ਯੂਨੀਵਰਸਿਟੀਆਂ ਤੋਂ ਲੱਖਾਂ ਦੀ ਤਾਦਾਦ ਵਿੱਚ ਵਿਦਿਆਰਥੀਆਂ ਨੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮੁਹਿੰਮ ਦਾ ਸਮਰਥਨ ਕਰਦਿਆਂ ਇੱਕ ਟਵੀਟ ਰਾਹੀਂ ਆਪਣਾ ਸੰਦੇਸ਼ ਦੇਸ਼ ਦੇ ਨੋਜਵਾਨਾਂ ਤੱਕ ਪਹੁੰਚਾਇਆ, ਜਿਸ'ਚ ਉਨ੍ਹਾਂ ਨੇ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਨੋਜਵਾਨਾਂ ਨੂੰ ਜੁੜਨ ਦਾ ਸੱਦਾ ਦਿੱਤਾ। ਡਰੱਗ ਫਰੀ ਇੰਡੀਆ ਮੁਹਿੰਮ ਨੂੰ ਬਾਲੀਵੁੱਡ ਹਸਤੀਆਂ ਤੋਂ ਇੱਕ ਵੱਡਾ ਹੁੰਗਾਰਾ ਪ੍ਰਾਪਤ ਹੋਇਆ ਹੈ, ਜਿਸ'ਚ ਅਦਾਕਾਰ ਆਮਿਰ ਖਾਨ, ਵਰੁਣ ਧਵਨ, ਕਰਣ ਜੌਹਰ, ਸੌਨਾਕਸ਼ੀ ਸਿਨਹਾ ਦਾ ਸਮਰਥਨ ਸ਼ਾਮਿਲ ਹੈ।ਰਾਜਪਾਲ ਸ਼੍ਰੀ ਬਦਨੌਰ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਨੂੰ ਹੱਲ੍ਹ ਕਰਨ ਲਈ ਉਸ ਨੂੰ ਵੇਖਣ ਦਾ ਨਜ਼ਰੀਆ ਸਭ ਤੋਂ ਅਹਿਮ ਹੁੰਦਾ ਹੈ। ਪੰਜਾਬ ਨੇ ਦੇਸ਼ ਦੀ ਵੰਡ, ਅੱਤਵਾਦ, ਆਦਿ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਟਾਕਰਾ ਕਰ ਚੁੱਕਿਆ ਹੈ, ਇਸ ਲਈ ਸੂਬਾ ਹੁਣ ਨਸ਼ੇ ਦੀ ਸਮੱਸਿਆ ਨਾਲ ਜੂਝਣ 'ਚ ਵੀ ਕਾਮਯਾਬੀ ਹਾਸਿਲ ਕਰੇਗਾ। ਸਮਾਗਮ ਦੌਰਾਨ ਸ਼੍ਰੀ ਸ਼੍ਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਦੱਸਿਆ ਕਿ ਪੰਜਾਬ ਬਹਾਦੁਰ, ਸੂਰਵੀਰ ਯੌਧਿਆਂ ਦੀ ਧਰਤੀ ਹੈ, ਜਿਸਨੇ ਸ਼ੁਰੂ ਤੋਂ ਹੀ ਬਾਕੀ ਸੂਬਿਆਂ 'ਤੇ ਵਿਸ਼ਵ ਲਈ ਮਿਸਾਲੀ ਪ੍ਰਦਰਸ਼ਣ ਕਰਕੇ ਵਿਖਾਇਆ ਹੈ, ਇਹੋ ਕਾਰਣ ਹੈ ਕਿ ਸੰਸਥਾ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਲਈ ਸੂਬੇ ਦੀ ਚੋਣ ਕੀਤੀ ਗਈ।

ਸੰਸਥਾ ਦੇ ਮੁੱਖੀ ਨੇ ਕਿਹਾ ਕਿ ਨਸ਼ਾ ਡਿਪਰੈਸ਼ਨ ਤੋਂ ਬਾਹਰ ਆਉਣ ਲਈ ਕੋਈ ਯੋਗ ਹੱਲ ਨਹੀ ਹੈ, ਸਗੋਂ ਦੁਨੀਆਂ 'ਤੇ ਸਭ ਤੋਂ ਵਧੀਆ ਨਸ਼ਾ ਅੰਦਰੂਨੀ ਹੁੰਦਾ ਹੈ, ਜੋ ਖੁੱਦ ਦੀ ਕਾਬਲਿਅਤ 'ਤੇ ਕਲਾ ਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਆਪਣੇ ਕੰਮ'ਤੇ ਕੈਰੀਅਰ ਦਾ ਜਨੂਨ ਹੀ ਇਸ ਕਦਰ ਹੋਵੇ ਕਿ ਉਹ ਨਸ਼ੇ ਵੱਲ੍ਹ ਨਾ ਜਾਣ।ਬਾੱਲੀਵੁੱਡ ਅਦਾਕਾਰ ਸੰਜੇ ਦੱਤ ਨੇ ਆਪਣੇ ਜੀਵਨ'ਚ ਨਸ਼ੇ ਦੀ ਆਦਤ ਕਾਰਨ ਆਪਣੀ ਜਿੰਦਗੀ ਨੂੰ ਬਦਹਾਲੀ ਤੋਂ ਖੁਸ਼ਹਾਲੀ ਵੱਲ੍ਹ ਮੋੜਨ ਦੇ ਸਫਰ ਉੱਪਰ ਰੌਸ਼ਨੀ ਪਾਉਂਦਿਆ ਕਿਹਾ ਕਿ ਨਸ਼ੇ ਦੀ ਲੱਤ ਕਾਰਨ ਉਨ੍ਹਾਂ ਨੇ ਆਪਣੀ ਨਿੱਜੀ ਜਿੰਦਗੀ 'ਚ ਬਹੁਤ ਕੁਝ ਖੋਇਆ ਹੈ ਅਤੇ ਹੁਣ ਉਹ ਇਸ ਮੁਹਿੰਮ ਰਾਹੀਂ ਨੋਜਵਾਨਾਂ ਨੂੰ ਇਸ ਕੁਰੀਤੀ ਵੱਲ੍ਹ ਜਾਣ ਤੋਂ ਰੋਕਣ ਲਈ ਹਰ ਸੰਭਵ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਦੌਰਾਨ ਹਰ ਵਿਅਕਤੀ ਦੀ ਜ਼ਿੰਦਗੀ'ਚ ਇੱਕ ਮੋੜ ਆਉਂਦਾ ਹੈ ਜਦੋਂ ਵਿਅਕਤੀ ਸੋਚ ਸਮਝਕੇ ਸਹੀ ਫੈਸਲਾ ਲੈ ਸਕਦਾ ਹੁੰਦਾ ਹੈ। ਅਜਿਹਾ ਕਰਨ 'ਚ ਉਹ ਕਾਮਯਾਬ ਹੋਏ ਇਸ ਲਈ ਨੋਜਵਾਨ ਵੀ ਸ਼ੁਰੂ ਤੋਂ ਚੌਕੰਨੇ ਰਹਿ ਕੇ ਗਲਤ 'ਤੇ ਸਹੀ ਸਮਾਂ ਰਹਿੰਦਿਆ ਪਛਾਨਣ।ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਨੋਜਵਾਨਾਂ ਨੂੰ ਆਪਣੀ ਨਹੀਂ ਤਾਂ ਮਾਪਿਆਂ ਦੀ ਖਾਤਿਰ ਨਸ਼ੇ ਦੀ ਦਲਦਲ ਤੋਂ ਪੂਰੀ ਤਰਾਂਹ ਦੂਰ ਰਹਿਣਾ ਚਾਹੀਦਾ ਹੈ। ਉਹ ਖੁੱਦ ਨੂੰ ਅੰਦਰੋਂ ਮਜਬੂਤ ਤਾਂ ਕਿ ਮੁਸ਼ਕਿਲ ਘੜੀਆਂ'ਚ ਉਨ੍ਹਾਂ ਨੂੰ ਨਸ਼ੇ ਦੀ ਲੋੜ ਨਾ ਪਏ। ਰੈਪਰ ਬਾਦਸ਼ਾਹ ਨੇ ਕਿਹਾ ਕਿ ਸਮੱਸਿਆ ਕੋਈ ਵੀ ਹੋਵੇ ਸ਼ੁਰੂ'ਚ ਉਸ ਨਾਲ ਲੜਨਾ ਮੁਸ਼ਕਿਲ ਹੁੰਦਾ ਹੈ ਹਾਲਾਕਿਂ ਬਾਅਦ'ਚ ਅਸੀ ਉਸ ਨਾਲ ਲੜਨ ਦੇ ਕਾਬਿਲ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਸਦਾ ਇੱਕ ਦੋਸਤ ਕਲਾ ਭਰਪੂਰ ਹੋਣ ਦੇ ਬਾਵਜੂਦ ਵੀ ਨਸ਼ੇ ਦੀ ਜੰਗ'ਚ ਹਾਰ ਕੇ ਕਾਮਯਾਬ ਨਾ ਹੋ ਸਕਿਆ'ਤੇ ਬੇਵਕਤੀ ਦੁਨੀਆ ਤੋਂ ਚਲਿਆ ਗਿਆ।ਪੰਜਾਬ ਦੇ ਵਿਸ਼ਵ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਆਪਣੀ ਸੁਰੀਲੀ ਆਵਾਜ਼ 'ਚ ਗੀਤਾਂ 'ਤੇ ਸ਼ੇਅਰਾਂ ਰਾਹੀਂ ਨੋਜਵਾਨਾਂ ਨੂੰ ਨਸ਼ੇ ਵਰਗੀ ਕੁਰੀਤੀ ਤੋਂ ਦੂਰ ਰਹਿਣ 'ਤੇ ਸਮਾਜ ਨੂੰ ਚੰਗੇ ਪਾਸੇ ਲੈਕੇ ਜਾਣ ਲਈ ਉਤਸ਼ਾਹਿਤ ਕੀਤਾ। ਉਨਾਂ੍ਹ ਵੱਲੋਂ ਵਿਸ਼ੇਸ਼ ਤੌਰ'ਤੇ ਪੁਲਵਾਮਾ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਚੰਡੀਗੜ੍ਹ 'ਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਘੜੂੰਆਂ ਪਿੰਡ ਦੇ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਇਹ ਇੱਕ ਪਵਿੱਤਰ ਭੂਮੀ ਹੈ ਜਿਸਨੂੰ ਵੱਖ ਵੱਖ ਧਰਮਾਂ ਦੇ ਮਹਾਂ-ਪੁਰਖਾਂ ਦੀ ਚਰਨ-ਛੋਅ ਪ੍ਰਾਪਤ ਹੈ। ਅਜਿਹੀ ਪਵਿੱਤਰ ਜਗਹ ਤੋਂ ਸ਼ੁਰੂ ਹੋਣ ਵਾਲੀ ਨਸ਼ੇ ਖਿਲਾਫ ਮੁਹਿੰਮ ਨੂੰ ਆਗਾਮੀ ਦਿਨਾਂ'ਚ ਕਰੋੜਾਂ ਨੋਜਵਾਨਾਂ ਦਾ ਸਮਰਥਨ ਪ੍ਰਾਪਤ ਹੋਵੇਗਾ। ਉਨ੍ਹਾਂ ਤੋਂ ਪਹਿਲਾ 'ਵਰਸਿਟੀ ਦੇ ਉੱਪ-ਕੁਪਲਤੀ ਡਾ. ਆਰ ਐੱਸ ਬਾਵਾ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।