5 Dariya News

ਪ੍ਰਭ ਆਸਰਾ ਸੰਸਥਾ 'ਚ ਦੱਸ ਲਾਵਾਰਿਸਾਂ ਨੂੰ ਮਿਲੀ ਸ਼ਰਨ

5 Dariya News

ਕੁਰਾਲੀ 17-Feb-2019

ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਦੱਸ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ | ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਅਜੈਬ ਸਿੰਘ (71) ਸਾਲਾਂ ਦਿਮਾਗੀ ਤੋਰ ਤੋਂ ਪ੍ਰੇਸ਼ਾਨ ਵਿਅਕਤੀ ਨੂੰ ਬੜੀ ਹੀ ਤਰਸਯੋਗ ਹਾਲਾਤ ਵਿਚ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਦੀ ਮਦਦ ਨਾਲ ਸੰਸਥਾ ਵਿਚ ਦਾਖਿਲ ਕਰਵਾਇਆ  । ਉਹਨਾਂ ਦੱਸਿਆ ਕਿ ਇਹ ਵਿਅਕਤੀ ਕੁਝ ਦਿਨਾਂ ਤੋਂ ਲਾਵਾਰਿਸ਼ ਹਾਲਤ ਵਿਚ ਗੁਰਦਵਾਰਾ ਸਾਹਿਬ ਦੇ ਬਾਹਰ ਬੈਠਾ ਸੀ  । ਇਹ ਆਪਣੇ ਬਾਰੇ ਕੁਝ ਦੱਸਣ ਤੇ ਤੁਰਨ ਫਿਰਨ ਤੋਂ ਅਸਮਰਥ ਸੀ  । ਇਸੇ ਤਰਾਂ ਸ਼ੀਲਾ (40) ਸਾਲਾਂ ਪੁਲਿਸ ਨੂੰ ਗਸਤ ਦੌਰਾਨ ਮਿਲੀ ਜੋ ਕਿ ਆਪਣੇ ਬਾਰੇ ਕੁਝ ਦੱਸਣ ਤੋਂ ਅਸਮਰਥ ਸੀ ਨੂੰ ਫੇਸ -1 ਦੀ ਪੁਲਿਸ ਵੱਲੋ ਸੰਸਥਾ ਵਿਚ ਦਾਖਿਲ ਕਰਵਾਇਆ  । ਰਾਜਿੰਦਰ ਕੌਰ (45) ਨੂੰ ਖਰੜ ਪੁਲਿਸ ਵੱਲੋ ਦਾਖਿਲ ਕਰਵਾਇਆ ਗਿਆ  । ਪੁਲਿਸ ਨੇ ਦੱਸਿਆ ਕਿ ਇਹ ਰਾਹ ਜਾਂਦਿਆ ਲੋਕ ਨੂੰ ਤੰਗ ਕਰ ਰਹੀ ਸੀ  । ਰਿਤੂ (37) ਜੋ ਕਿ ਮੋਰਿੰਡਾ ਰੋਡ ਕੁਰਾਲੀ ਤੇ ਲਾਵਾਰਿਸ ਹਾਲਤ ਵਿਚ ਘੁੰਮ ਰਹੀ ਸੀ ਦੀ ਸੂਚਨਾ ਕਿਸੇ ਸਮਾਜਦਰਦੀ ਸੱਜਣ ਨੇ ਕੁਰਾਲੀ ਪੁਲਿਸ ਨੂੰ ਦਿਤੀ ਤੇ ਪੁਲਿਸ ਸੇਵਾ ਸੰਭਾਲ ਤੇ ਇਲਾਜ ਲਈ ਸੰਸਥਾ ਵਿਚ ਦਾਖਿਲ ਕਰਵਾਇਆ । ਇਸੇ ਤਰਾਂ ਸਾਇਮਾ (23) ਨੂੰ ਮੋਹਾਲੀ ਪੁਲਿਸ ਵੱਲੋ ਦਾਖਿਲ ਕਰਵਾਇਆ ਗਿਆ  । ਲੱਛਮੀ (4-5) ਸਾਲਾਂ ਜੋ ਕਿ ਓਮੈਕ੍ਸ ਸਿਟੀ ਮੁੱਲਾਪੁਰ ਗਰੀਬਦਾਸ ਕੋਲ ਸੜਕ ਤੇ ਲਾਵਾਰਿਸ ਘੁੰਮ ਰਹੀ ਨੂੰ ਪੁਲਿਸ ਤੇ ਜਿਲਾ ਬਾਲ ਸੁਰਖਿਆ ਅਫਸਰ, ਮੋਹਾਲੀ ਵੱਲੋ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ  । ਇਸੇ ਤਰਾਂ ਸੋਨੂ (14) ਨੂੰ ਜਿਲਾ ਬਾਲ ਸੁਰਖਿਆ ਅਫਸਰ, ਪੰਚਕੂਲਾ ਵੱਲੋ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ  । ਭਾਰਤੀ (49) ਮਾਨਸਿਕ ਤੇ ਸਰੀਰਕ ਪੱਖੋਂ ਰੋਗੀ ਨੂੰ ਸੰਸਥਾ ਵਿਚ ਸੇਵਾ ਸੰਭਾਲ ਤੇ ਇਲਾਜ ਲਈ ਦਾਖਿਲ ਕੀਤਾ ਗਿਆ  । ਭਾਰਤੀ ਦੇ ਕਹਿਣ ਅਨੁਸਾਰ ਉਸਦੇ ਪਤੀ ਦੀ ਮੌਤ ਹੋ ਚੁਕੀ ਹੈ ਤੇ ਘਰ ਵਿਚ ਉਸਨੂੰ ਸੰਭਾਲਣ ਤੇ ਇਲਾਜ ਕਰਵਾਉਣ ਵਾਲਾ ਕੋਈ ਨਹੀਂ ਹੈ । ਸੁਸ਼ੀਲ ਕੁਮਾਰ (42) ਤੇ ਸੁਨੀਤਾ ਰਾਣੀ (38) ਮਾਨਸਿਕ ਰੋਗੀਆਂ ਨੂੰ ਘਰ ਵਿਚ ਸੰਭਾਲਣ ਵਾਲਾ ਕੋਈ ਨਾ ਹੋਣ ਕਾਰਣ ਜਿਲਾ ਸਮਾਜਿਕ ਸੁਰਖਿਆ ਅਫਸਰ, ਮੋਹਾਲੀ ਵੱਲੋ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ  । ਇਹਨਾਂ ਸੰਬੰਧੀ ਗਲਬਾਤ ਕਰਦਿਆਂ ਸੰਸਥਾ ਦੇ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਦਾਖਲੇ ਉਪਰੰਤ ਇਹਨਾਂ ਦੀ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ | ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਕਤ ਗੁੰਮਸ਼ੁਦਾ  ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ |