5 Dariya News

ਪ੍ਰਕਾਸ਼ ਸਿੰਘ ਬਾਦਲ ਰਾਣਾ ਗਿੱਲ ਦੇ ਘਰ ਅਸ਼ੀਰਵਾਦ ਦੇਣ ਪਹੁੰਚੇ

ਪ੍ਰਕਾਸ਼ ਸਿੰਘ ਬਾਦਲ ਜਰੂਰੀ ਰੁਝੇਵਿਆਂ ਕਰਕੇ ਵਿਆਹ ਵਿੱਚ ਨਹੀਂ ਹੋ ਸਕੇ ਸੀ ਸ਼ਾਮਿਲ

5 Dariya News

ਖਰੜ 17-Feb-2019

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਇੰਚਾਰਜ਼ ਖਰੜ  ਰਣਜੀਤ ਸਿੰਘ ਗਿੱਲ ਦੇ ਗ੍ਰਹਿ ਵਿਖੇ ਪਹੁੰਚੇ । ਆਕਾਲੀ ਆਗੂ ਰਾਣਾ ਗਿੱਲ ਦੇ ਲੜਕੇ ਦੇ ਵਿਆਹ ਦੀ ਖ਼ੁਸ਼ੀ ਸਾਂਝੀ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਤੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ । ਰਾਣਾ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ. ਬਾਦਲ ਦਾ ਘਰ ਪਹੁੰਚਣ ਤੇ ਸਵਾਗਤ ਕੀਤਾ । ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਹਿਸਥੀ ਜੀਵਨ ਨੂੰ ਸਭ ਤੋਂ ਉੱਤਮ ਦੱਸਦੇ ਹੋਏ ਨਵੀਂ ਵਿਆਹੀ ਜੋੜੀ ਨੂੰ ਲੰਬੀ ਉਮਰ ਦੀ ਦੁਆ ਕਰਦੇ ਹੋਏ ਪ੍ਰਮਾਤਮਾ ਅੱਗੇ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ । ਇਸ ਮੌਕੇ ਉਨ੍ਹਾਂ ਨਾਲ ਸਾਬਕਾ ਆਈ ਜੀ ਸ. ਬਿਕਰਮ ਸਿੰਘ ਵੀ ਹਾਜ਼ਰ ਸਨ। ਰਾਣਾ ਗਿੱਲ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਦਾ ਉਨਾਂ ਦੇ ਘਰ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਤੇ ਧੰਨਵਾਦ ਕੀਤਾ ਗਿਆ ।