5 Dariya News

ਨਾਈਪਰ ਨੇ 15 ਫਰਵਰੀ 2019 ਨੂੰ ਸਥਾਪਨਾ ਦਿਵਸ ਮਨਾਇਆ

5 Dariya News

15-Feb-2019

ਦ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲਜ਼ ਐਜ਼ੂਕੇਸ਼ਨ ਐਂਡ ਰਿਸਰਚ (ਨਾਈਪਰ) ਰਾਸ਼ਟਰੀ ਮਹੱਤਤਾ ਵਾਲੀ ਸੰਸਥਾ ਹੈ ਜੋ ਰਸਾਇਣ ਅਤੇ ਖਾਦਾਂ ਮੰਤਰਾਲੇ, ਔਸ਼ਧੀ ਵਿਭਾਗ, ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਪਾਰਲੀਮੈਂਟ ਦੇ ਐਕਟ (ਨਾਈਪਰ ਐਕਟ 1998) ਦੁਆਰਾ ਬਣਾਈ ਗਈ ਹੈ।ਇਸ ਇੰਸਟੀਚਿਊਟ ਨੇ ਅੱਜ 15 ਫਰਵਰੀ,2019 ਨੂੰ ਨਾਈਪਰ ਕਨਵੈਂਸ਼ਨ ਸੈਂਟਰ ਵਿਖੇ ਆਪਣਾ ਸਥਾਪਨਾ ਦਿਵਸ ਮਾਨਾਇਆ। ਇਹ ਦੀ ਸ਼ੁਰੂਆਤ ਤੋਂ ਪਹਿਲਾਂ ਕੱਲ ਪੁਲਵਾਮਾ ਆਈ.ਈ.ਡੀ. ਧਮਾਕੇ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਕਰਮੀਆਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ ਗਿਆ।ਸ੍ਰੀ ਅਜੀਤ, ਚੇਅਰਮੈਨ ਅਤੇ ਸੰਸਥਾਪਕ, ਏ.ਸੀ.ਜੀ. ਵਰਲਡਵਾਈਡ, ਮੁੰਬਈ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਡਾ. ਅਨਿਲ ਕੌਲ, ਡਾਇਰੈਕਟਰ, ਸੀ.ਐਸ.ਆਈ.ਆਰ- ਇੰਸਟੀਚਿਊਟ ਆਫ਼ ਮਾਈਕਰੋਬਾਇਲ ਤਕਨਾਲੋਜੀ ਇਸ ਸਮਾਗਮ ਦੇ ਗੈਸਟ ਆਫ਼ ਆਨਰ ਸਨ।ਇਸ ਬਾਅਦ ਪ੍ਰੋ. ਰਘੂਰਾਮ ਰਾਓ ਅਕਿਨੇਪਲੀ, ਦ ਡਾਇਰੈਕਟਰ ਵੱਲੋਂ ਸਿੱਖਿਆ, ਖੋਜ, ਪਲੇਸਮੈਂਟ, ਪੇਟੈਂਟ, ਤਕਨਾਲੋਜੀ ਟਰਾਂਸਫਰ ਅਤੇ ਐਵਾਰਡਾਂ ਦੇ ਖੇਤਰ ਵਿੱਚ ਵਿਭਿੰਨ ਪ੍ਰਾਪਤੀਆਂ ਨੂੰ ਉਜਾਗਰ ਕਰਦੀ ਇੰਸਟੀਚਿਊਟ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ ।ਡਾਇਰੈਕਟਰ, ਪ੍ਰੋ. ਰਘੂਰਾਮ ਰਾਓ ਅਕਿਨੇਪਲੀ ਨੇ ਸਮਾਗਮ ਵਿੱਚ ਹਾਜ਼ਰ ਨਾਈਪਰ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਮੁੱਖ ਮਹਿਮਾਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਅਜੀਤ ਸਿੰਘ ਨੇ ਇੱਕ ਮਾਹਿਰ ਮੈਂਬਰ ਵਜੋਂ ਅੰਤਰਰਾਸ਼ਟਰੀ ਫਾਰਮਾਸਿਊਟੀਕਲਜ਼ ਫੈਡਰੇਸਨ ਦੇ ਫਾਰਮਾਸਿਊਟੀਕਲਜ਼ ਸਾਇੰਸਜ਼ ਦੇ ਬੋਰਡ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੂੰ ਇੰਟਰਨੈਸ਼ਨਲ ਬੋਰਡ ਆਫ਼ ਦ ਕੰਟਰੋਲਡ ਰਲੀਜ਼ ਸੋਸਾਇਟੀ, ਯੂ.ਐਸ.ਏ. ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਏ.ਸੀ.ਜੀ. ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਹੈ ਜੋ ਐਂਪਟੀ ਹਾਰਡ ਜੇਲਾਟੀਨ ਕੈਪਸੂਲ ਬਣਾਉਂਦਾ ਹੈ। ਏ.ਸੀ.ਜੀ. ਗਰੁੱਪ ਫਾਰਮਾਸਿਊਟੀਕਲਜ਼ ਇੰਡਸਟਰੀ ਲਈ ਉਤਪਾਦਨ, ਪੈਕੇਜਿੰਗ, ਖੋਜ ਅਤੇ ਵਿਕਾਸ ਸੇਵਾਵਾਂ ਪ੍ਰਦਾਨ ਕਰਦਾ ਹੈ। 

ਗੈਸਟ ਆਫ਼ ਆਨਰ, ਡਾ. ਅਨਿਲ ਕੌਲ ਨੇ ''ਗਲੋਬਲ ਪਬਲਿਕ ਹੈਲਥ ਸਪੇਸ ਵਿੱਚ ਇਨੋਵੇਸ਼ਨ'' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਸਫ਼ਲਤਾ ਦੀ ਮਹੱਤਵਪੂਰਨ ਸਲਾਹ ਦਿੱਤੀ ਕਿ ਇਨ੍ਹਾਂ ਦਿਨਾਂ ਵਿੱਚ ਚੀਜ਼ਾਂ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ ਕਿ ਕਿਸੇ ਦੇ ਵਿਚਾਰਾਂ ਦਾ ਪਾਲਣ ਕਰਨ ਦੀ ਬਜਾਏ ਜਦੋਂ ਤੱਕ ਤੁਸੀਂ ਆਪਣੇ ਖ਼ੁਦ ਦੇ ਨਵੇਂ ਵਿਚਾਰ ਪੇਸ਼ ਨਹੀਂ ਕਰਦੇ ਉਦੋਂ ਤੱਕ ਤੁਸੀਂ ਆਪਣੀਆਂ ਨਵੀਨਤਾਵਾਂ ਵਿੱਚ ਕਦੇ ਸਫ਼ਲ ਨਹੀਂ ਹੁੰਦੇ।ਮੁੱਖ ਮਹਿਮਾਨ ਸ੍ਰੀ ਅਜੀਤ ਸਿੰਘ ਨੇ 'ਫਾਰਮਾਸਿਊਟੀਕਲਸ ਇੰਡਸਟਰੀ ਐਂਡ ਸਾਇਸਿੰਸ ਦੀ ਸਮੀਖਿਆ' ਵਿਸ਼ੇ 'ਤੇ ਸਥਾਪਨਾ ਦਿਵਸ ਲੈਕਚਰ ਦਿੱਤਾ। ਉਹਨਾਂ ਨੇ ਆਪਣੇ ਲੈਕਚਰ ਵਿਚ ਭਾਰਤੀ ਫਾਰਮਾਸਿਊਟੀਕਲਸ ਉਦਯੋਗ ਅਤੇ ਵਿਗਿਆਨ ਦੀ ਸਮੀਖਿਆ ਕੀਤੀ। ਜਿਸ ਵਿਚ ਉਹਨਾਂ ਦੀ ਤਾਕਤ ਅਤੇ ਕਮਜੋਰੀਆਂ ਅਤੇ ਵਿਦੇਸ਼ੀ ਉਦਯੋਗਾਂ ਦੇ ਨਾਲ ਤੁਲਨਾ ਕੀਤੀ ਗਈ ਸੀ। ਉਹਨਾਂ ਚੀਨ ਦੀ ਮੌਜੂਦਾ ਸਥਿਤੀ ਬਾਰੇ ਵੀ ਦੱਸਿਆ ਜੋ ਵਿਸ਼ਵ ਜੇਨੇਰਿਕ ਬਾਜ਼ਰ ਵਿਚ ਭਾਰਤ ਦੀ ਉੱਚ ਸਥਿਤੀ ਲਈ ਖਤਰਾ ਸਾਬਿਤ ਹੋ ਸਕਦੀ ਹੈ।ਅੰਤ ਵਿਚ, ਟਾਇਪਰ ਸਟਾਫ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਵੀ ਸਨਮਾਨਿਤ ਕੀਤਾ ਗਿਆ। ਨਾਇਪਰ ਸਥਾਪਨਾ ਦਿਵਸ ਦੌਰਾਨ ਔਸ਼ਧੀ ਵਿਗਿਆਨ ਖੇਤਰ ਵਿਚ ਵਿਦਿਆਰਥੀ ਵਰਗ ਵਿਚ ਰੰਜਨਾ ਜੈਨ ਅਤੇ ਕਰਮਚਾਰੀ ਵਰਗ ਵਿਚ ਡਾ. ਰਾਜਦਿਓ ਕੁਮਾਰ ਨੇ ਇਨਾਮ ਹਾਸਿਲ ਕੀਤਾ। ਸ੍ਰੀ ਸੰਜੈ ਸਾਮਲ ਅਤੇ ਸ੍ਰੀ ਅਨਿਲ ਗੁਪਤਾ ਜੀ.ਕੇ ਕਵਿਜ਼ ਮੁਕਾਬਲੇ ਵਿਚ ਜੇਤੂ ਰਹੇ। ਨਵੀਨ ਸਿੰਘ, ਜਾਨਵੀ ਵਾਧਵਨ ਅਤੇ ਦੀਪਿਕਾ ਪਟੇਲ ਦੀ ਟੀਮ ਨੇ 19 ਨਵੰਬਰ 2018 ਨੂੰ 'ਆਨਲਾਇਨ ਫਾਰਮਸੀਜ਼-ਚੁਨੌਤੀਆਂ ਅਤੇ ਮੌਕੇ' ਵਿਸ਼ੇ 'ਤੇ ਆਯੋਜਿਤ 'ਨੈਸ਼ਨਲ ਫਾਰਮੇਸੀ ਵੀਕ ਵਾਦ-ਵਿਵਾਦ ਪ੍ਰਤੀਯੋਗਿਤਾ' ਦੇ ਜੇਤੂ ਰਹੇ। ਸ੍ਰੀਮਤੀ ਸਾਮੀਮਾ ਨਿਬੰਧ ਲੇਖਣ ਮੁਕਾਬਲੇ ਵਿਚ ਜੇਤੂ ਰਹੇ ਜਿਸ ਦਾ ਵਿਸ਼ਾ ਭ੍ਰਿਸ਼ਟਾਚਾਰ ਮਿਟਾਓ-ਨਵਾਂ ਭਾਰਤ ਬਣਾਓ ਸੀ। ਸ੍ਰੀਮਤੀ ਸਾਮੀਮਾ, ਸ੍ਰੀਮਤੀ ਹਿਮਾਨੀ ਮਾਤਰੇ ਅਤੇ ਸ੍ਰੀ ਕਿਰਨ ਛਿੰਦੇ ਨੂੰ ਭਾਈਚਾਰਕ ਸਾਂਝ ਅਤੇ ਰਾਸ਼ਟਰੀ ਏਕਤਾ ਵਿਸ਼ੇ ਤੇ ਬਣਾਏ ਉਹਨਾਂ ਦੇ ਚਿੱਤਰਾਂ ਲਈ ਸਨਮਾਨਿਤ ਕੀਤਾ ਗਿਆ।ਸਮਾਰੋਹ ਦੀ ਸਮਾਪਤੀ ਪ੍ਰੋ. ਰਾਹੁਲ ਜੈਨ, ਡੀਨ ਨਾਈਪਰ ਨੇ ਸਾਰਿਆਂ ਦਾ ਧੰਨਵਾਦ ਕਰਕੇ ਕੀਤੀ। ਸਥਾਪਨਾ ਦਿਵਸ ਸਮਾਰੋਹ ਵਿਚ ਖੋਜਕਾਰਾਂ. ਵਿਗਿਆਨੀਆਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਟਾਫ ਦੇ ਮੈਂਬਰਾਂ ਨੇ ਭਾਗ ਲਿਆ। ਸਮਾਰੋਹ ਦੌਰਾਨ ਵਿਭਿੰਨ ਸੰਸਥਾਵਾਂ ਦੇ ਲਗਭਗ 400 ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀਆਂ ਨੇ ਵੀ ਭਾਗ ਲਿਆ।