ਪਾਬੰਦੀ ਸੁਦਾ ਪੌਲੀਥੀਨ ਖਰੀਦ,ਵੇਚ,ਵਰਤਨ ਵਾਲਿਆ ਖਿਲਾਫ ਹੋਵੇਗੀ ਪੁਲਿਸ ਕਾਰਵਾਈ-ਡੀ.ਸੀ
ਸ਼ਹਿਰਾਂ ਕਸਬਿਆਂ ਵਿੱਚ ਬੇਸਹਾਰਾ ਜਾਨਵਰ ਛੱਡੇ ਤਾਂ ਹੋਵੇਗਾ ਪਰਚਾ
5 Dariya News
ਸ੍ਰੀ ਮੁਕਤਸਰ ਸਾਹਿਬ 12-Feb-2019
ਜ਼ਿਲਾ ਪ੍ਰਸ਼ਾਸਨ ਵਲੋਂ ਆਰੰਭ ਕੀਤੇ 'ਮੇਰਾ ਮੁਕਤਸਰ ਮੇਰਾ ਮਾਣ' ਪ੍ਰੋਜੈਕਟ ਤਹਿਤ ਪ੍ਰਸ਼ਾਸਨ ਵਲੋਂ ਹੁਣ ਪੋਲੀਥੀਨ ਦੇ ਲਿਫਾਫਿਆਂ ਦੀ ਵਿਕਰੀ, ਵਰਤੋ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱੱਠਣ ਦਾ ਫੈਸਲਾ ਕੀਤਾ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਇਸ ਸਬੰਧੀ ਇੱਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਨਗਰ ਕੌਸਲ ਨੂੰ ਸਖਤ ਹਦਾਇਤ ਕੀਤੀ ਕਿ ਅਗਰ ਕਿਸੇ ਕੋਲ ਵੀ ਪਾਬੰਦੀਸ਼ੁਦਾ ਪੌਲੀਥੀਨ ਦਾ ਲਿਫਾਫਾ ਮਿਲੇਗਾ ਤਾਂ ਅਜਿਹੇ ਵਿਅਕਤੀ ਖਿਲਾਫ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਈ ਜਾਵੇ। ਉਹਨਾਂ ਕਿਹਾ ਕਿ ਸਰਕਾਰ ਵਲੋਂ ਪੋਲੀਥੀਨ ਦੇ ਲਿਫਾਫਿਆਂ ਤੇ ਰੋਕ ਹੈ। ਇਸ ਤੋਂ ਬਿਨਾਂ ਧਾਰਾ 144 ਤਹਿਤ ਵੀ ਪੌਲੀਥੀਨ ਦੀ ਖਰੀਦ, ਵੇਚ, ਵਰਤੋ ਤੇ ਰੋਕ ਹੈ।ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਵਾਰਡ ਨੰਬਰ 11 ਤੋਂ ਐਸ.ਐਲ.ਆਰ.ਐਮ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਸ ਤਹਿਤ ਘਰਾਂ ਤੋਂ ਕੂੜਾ ਇੱਕਤਰ ਕੀਤਾ ਜਾਵੇਗਾ ਅਤੇ ਇਸਦਾ ਵਰਗੀਕਰਨ ਕਰਕੇ ਇਸਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇਗਾ।ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਸ਼ਹਿਰ ਵਿੱਚ ਗਊਸ਼ਾਲਾਵਾਂ ਵਿੱਚ ਜਾਨਵਰਾਂ ਦੀ ਟੈਗਿੰਗ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ 5 ਗਊਸਾਲਾਵਾਂ ਵਿੱਚ ਜਾਨਵਰਾਂ ਦੀ ਟੈਗਿੰਗ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀਆਂ ਡੇਅਰੀਆਂ ਵਿਚਲੀਆਂ ਗਾਵਾਂ ਦੀ ਵੀ ਟੈਗਿੰਗ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਬੇਸਹਾਰਾਂ ਜਾਨਵਰਾਂ ਗਊਸ਼ਾਲਾਂ ਵਿੱਚ ਭੇਜੇ ਜਾਣ। ਉਹਨਾਂ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਧਾਰਾ 144 ਤਹਿਤ ਸ਼ਹਿਰਾਂ-ਕਸਬਿਆਂ ਵਿੱਚ ਬੇਸਹਾਰਾ ਪਸ਼ੂ ਛੱਡਣ ਤੇ ਰਾਤ ਨੂੰ ਗਊਵੰਸ ਦੀ ਢੁਆਈ ਤੇ ਪਾਬੰਦੀ ਹੈ। ਇਸ ਲਈ ਨਾਕਾਬੰਦੀ ਕੀਤੀ ਜਾਵੇ ਅਤੇ ਜੇਕਰ ਕੋਈ ਸ਼ਹਿਰਾਂ ਕਸਬਿਆਂ ਵਿੱਚ ਬੇਸਹਾਰਾਂ ਜਾਨਵਰ ਛੱਡੇ ਤਾਂ ਉਸ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾਵੇ।ਬੈਠਕ ਵਿੱਚ ਏ.ਡੀ .ਸੀ ਵਿਕਾਸ ਸ. ਐਚ. ਐਸ. ਸਰਾਂ, ਐਸ.ਡੀ.ਐਮ ਸ. ਰਾਜਪਾਲ ਸਿੰਘ, ਐਸ.ਪੀ ਜਸਪਾਲ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਵੀਰਪਾਲ ਕੌਰ, ਡੀ.ਡੀ.ਪੀ.ਓ ਸ੍ਰੀ ਅਰੁਣ ਕੁਮਾਰ, ਨਗਰ ਕੌਸਲ ਦੇ ਪ੍ਰਧਾਨ ਸ. ਹਰਪਾਲ ਸਿੰਘ, ਸ੍ਰੀ ਯਾਦਵਿੰਦਰ ਸਿੰਘ ਅਤੇ ਜਿਲਾ ਭਲਾਈ ਅਫਸਰ ਸ.ਜਗਮੋਹਨ ਸਿੰਘ ਆਦਿ ਵੀ ਹਾਜ਼ਰ ਸਨ।