5 Dariya News

ਬਸੀ ਪਠਾਣਾਂ ਵਿਖੇ ਖੋਲ੍ਹਿਆ ਪਾਸਪੋਰਟ ਸੇਵਾ ਕੇਂਦਰ ਲੋਕਾਂ ਨੂੰ ਸਮਰਪਿਤ

ਪਾਸਪੋਰਟ ਬਨਾਉਣ ਸਬੰਧੀ ਲੋਕਾਂ ਨੂੰ ਨਹੀਂ ਜਾਣਾ ਪਵੇਗਾ ਚੰਡੀਗੜ੍ਹ

5 Dariya News

ਬਸੀ ਪਠਾਣਾਂ/ਫ਼ਤਹਿਗੜ੍ਹ ਸਾਹਿਬ 09-Feb-2019

ਲੋਕਾਂ ਦੀਆਂ ਪਾਸਪੋਰਟ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਬਸੀ ਪਠਾਣਾਂ ਦੇ ਡਾਕਘਰ ਵਿਖੇ ਖੋਲ੍ਹਿਆ ਪਾਸਪੋਰਟ ਸੇਵਾ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਉਦਘਾਟਨੀ ਸਮਾਗਮ ਵਿੱਚ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ. ਹਰਿੰਦਰ ਸਿੰਘ ਖ਼ਲਾਸਾ ਨੇ ਕਿਹਾ ਕਿ ਇਹ ਪਾਸਟਪੋਰਟ ਸੇਵਾ ਕੇਂਦਰ ਖੁੱਲ੍ਹਣ ਸਦਕਾ ਹੁਣ ਲੋਕਾਂ ਨੂੰ ਪਾਸਪੋਰਟ ਬਨਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਹੀ ਪਾਸਪੋਰਟ ਬਣਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਖੇਤਰ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪਾਸਪੋਰਟ ਸੇਵਾ ਕੇਂਦਰ ਦੇ ਰੂਪ ਵਿੱਚ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਪਾਸਪੋਰਟ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਬਾਕੀ ਦੀ ਪ੍ਰਕਿਰਿਆ ਇਸੇ ਪਾਸਪੋਰਟ ਕੇਂਦਰ ਵਿਖੇ ਹੀ ਪੂਰੀ ਕਰ ਲਈ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਹਲਕਾ ਬਸੀ ਪਠਾਣਾਂ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਮੈਗਾ ਵੇਰਕਾ ਡੇਅਰੀ ਬਨਾਉਣ ਦਾ ਕੰਮ ਦਾ ਚੱਲ ਰਿਹਾ ਹੈ ਤੇ ਹੋਰ ਪ੍ਰੋਜੈਕਟ ਵੀ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਨੌਜਵਾਨਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਗਿਆ ਹੈ ਤੇ ਵਿਕਾਸ ਪ੍ਰੋਜੈਕਟਾਂ ਸਦਕਾ ਵੀ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਮੌਕੇ ਖੇਤਰੀ ਪਾਸਪੋਰਟ ਅਧਿਕਾਰੀ ਚੰਡੀਗੜ੍ਹ ਸ੍ਰੀ ਐਸ. ਕਵੀਰਾਜ, ਮੁੱਖ ਪੋਸਟ ਮਾਸਟਰ ਜਨਰਲ ਪੰਜਾਬ ਸ੍ਰੀ ਅਨਿਲ ਕੁਮਾਰ, ਡਾਇਰੈਕਟਰ ਡਾਕ ਸੇਵਾ ਪੰਕਜ ਕੁਮਾਰ, ਡਾਕ ਸੇਵਾ ਪਟਿਆਲਾ ਦੇ ਸੀਨੀਅਰ ਸੁਪਰਡੈਂਟ ਆਰਤੀ ਵਰਮਾ, ਅਮਿਤ ਕੁਮਾਰ ਰਾਵਤ ਡੀ.ਪੀ.ਓ. ਚੰਡੀਗੜ੍ਹ, ਐਸ ਪੀ (ਡੀ) ਹਰਪਾਲ ਸਿੰਘ, ਸਾਬਕਾ ਆਈ.ਜੀ. ਮਹੀਪਾਲ ਸਿੰਘ ਮਾਨ, ਓਮ ਪ੍ਰਕਾਸ਼ ਤਾਂਗੜੀ ਪ੍ਰਦੇਸ਼ ਸਕੱਤਰ ਕਾਂਗਰਸ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸਿਕੰਦਰ ਸਿੰਘ, ਨਿਰਮਲ ਸਿੰਘ ਨੇਤਾ, ਰਵਿੰਦਰ ਕੁਮਾਰ ਰਿੰਕੂ, ਰਾਜ ਕੁਮਾਰ ਵਧਵਾ, ਸਤਵੀਰ ਸਿੰਘ ਨੌਗਾਵਾਂ, ਬਲਵਿੰਦਰ ਸਿੰਘ, ਜੋਤੀ ਮਲਹੋਤਰਾ, ਰੇਨੂ ਸ਼ਰਮਾ, ਵਰਿੰਦਰ ਪਾਲ ਕੌਰ, ਜਰਨੈਲ ਸਿੰਘ, ਰਜਨੀ ਬਾਲਾ (ਸਾਰੇ ਕੌਂਸਲਰ), ਅਸ਼ੋਕ ਗੌਤਮ, ਰਜੇਸ਼ ਸਿੰਗਲਾ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।