5 Dariya News

ਮੁੱਖ ਮੰਤਰੀ ਪੰਜਾਬ ਵਲੋਂ ਸਿੱਖਿਆ ਦੇ ਖੇਤਰ ’ਚ ਪੂਰੇ ਪੰਜਾਬ ਵਿੱਚ ਵਧੀਆ ਪ੍ਰਦਰਸ਼ਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਦਾ ਸਨਮਾਨ

ਜ਼ਿਲਾ ਪ੍ਰਸ਼ਾਸਨ ਸਿੱਖਿਆ ਦੇ ਨਾਲ-ਨਾਲ ਪੂਰੇ ਜ਼ਿਲੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ-ਡੀ ਸੀ

5 Dariya News

ਰੂਪਨਗਰ/ਚੰਡੀਗੜ੍ਹ 07-Feb-2019

ਸਿੱਖਿਆ ਦੇ ਖੇਤਰ ਵਧੀਆ ਸੁਧਾਰ ਲਿਆ ਕੇ ਜ਼ਿਲਾ ਰੂਪਨਗਰ ਦਾ ਨਾਮ ਪੂਰੇ ਪੰਜਾਬ ’ਚ ਰੌਸ਼ਨ ਕਰਨ ਕਰਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਡੀਆ ਟੂਡੇ ਦਾ ਸਟੇਟ ਆਫ ਸਟੇਟ ਕਾਨਕਵਲੇਰ ਪ੍ਰੋਗਰਾਮ ਦੌਰਾਨ ਚੰਡੀਗੜ ਦੇ ਹੋਟਲ ਜੇ. ਡਬਲਿਓ ਮੈਰੀਅਟ ਵਿੱਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਨਮਾਨ ਲਈ ਇੰਡੀਆ ਟੂਡੇ ਵਲੋਂ ਪੰਜਾਬ ਦੇ 22 ਜ਼ਿਲਿਆਂ ਦਾ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਵਿਸ਼ੇ ’ਤੇ ਬਹੁਤ ਹੀ ਬਾਰੀਕੀ ਨਾਲ ਕਰਵਾਏ ਗਏ ਸਰਵੇਖਣ ਤੋਂ ਬਾਅਦ ਜ਼ਿਲਾ ਰੂਪਨਗਰ ਨੂੰ ਸਿੱਖਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਲਈ ਸੂਬੇ ਭਰ ਵਿਚੋਂ ਮੋਹਰੀ ਜ਼ਿਲੇ ਵਜੋਂ ਚੁਣਿਆ ਗਿਆ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਲਾਮਿਸਾਲ ਸੁਧਾਰ ਸਦਕਾ ਪੂਰੇ ਪੰਜਾਬ ਵਿਚੋਂ ਜ਼ਿਲੇ ਨੂੰ ਚੁਣਿਆ ਗਿਆ ਹੈ ਜੋ ਕਿ ਜ਼ਿਲੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਜਿਲਾ ਰੂਪਨਗਰ ਵਿਖੇ 551 ਪ੍ਰਾਇਮਰੀ ਸਕੂਲ ਚੱਲ ਰਹੇ ਹਨ ਇਨਾਂ ਸਕੂਲਾਂ ਵਿੰਚ ਸਮਾਜ/ਕੋਪਰੇਟ ਕੰਪਨੀਆਂ/ਉਦਯੋਗਿਕ ਘਰਾਨਿਆਂ /ਐਨ.ਆਰ.ਆਈ. ਆਦਿ ਵਲੋਂ ਸਕੂਲਾਂ ਦੀ ਦਿੱਲ ਅਤੇ ਮਿਆਰੀ ਸਿੱਖਿਆ ਵਿੱਚ ਸੁਧਾਰ ਪ੍ਰਤੀ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਜ਼ਿਲਾ ਰੂਪ ਨਗਰ ਵਿਖੇ 26 ਸਮਾਰਟ ਸਕੂਲ ਅਤੇ 70 ਸਮਾਰਟ ਕਲਾਸ ਰੂਪ ਬਣਾਏ ਗਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 109 ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਨਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜਨ ਲਈ ਸੀ.ਐਲ.ਆਰ. ਅਧੀਨ ਉਦਯੋਗਿਕ ਘਰਾਨੇ (ਐਸ.ਐਮ.ਐਲ. ਇਸਯੂ ਪ੍ਰਾਈਵੇਟ ਲਿਮਟਿਡ) ਵਲੋਂ 50 ਐਲ.ਈ.ਡੀ. ਟੀ.ਵੀ. 1000 ਪ੍ਰੀ ਪ੍ਰਾਇਮਰੀ ਬੱਚਿਆਂ ਲਈ ਕੁਰਸੀਆਂ, 250 ਗਰੀਨ ਬੋਰਡ ਅਤੇ 15 ਸਕੂਲਾਂ ਨੂੰ ਬਾਲਾ ਐਕਟੀਵਿਟੀ ਤਹਿਤ ਪੇਂਟ ਕਰਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ।ਡਾ: ਜਾਰੰਗਲ ਨੇ ਕਿਹਾ ਕਿ ਜ਼ਿਲਾ ਰੂਪਨਗਰ ਨੂੰ ਇਹ ਸਨਮਾਨ ਮਿਲਣਾ ਜ਼ਿਲਾ ਪ੍ਰਸ਼ਾਸਨ ਅਤੇ ਸਿੱਖਿਆ ਅਫ਼ਸਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਇਸ ਨਾਲ ਹੋਰਨਾਂ ਵਿਭਾਗਾਂ ਨੂੰ ਵੀ ਪੂਰੀ ਦਿ੍ਰੜਤਾ ਤੇ ਮਿਹਨਤ ਨਾਲ ਲੋਕ ਸੇਵਾ ਕਰਨ ਲਈ ਹੋਰ ਪ੍ਰੇਰਣਾ ਮਿਲੇਗੀ। ਉਨਾਂ ਸਮਾਜ ਸੇਵਕਾਂ,ਉਦਯੋਗਿਕ ਘਰਾਨਿਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਸਿੱਖਿਆ ਦੇ ਸੁਧਾਰ ਦੇ ਨਾਲ ਨਾਲ ਹੋਰ ਖੇਤਰਾਂ ਦੇ ਵਿੱਚ ਵੀ ਵੱਧ ਚੜ ਸਹਿਯੋਗ ਦਿੱਤਾ ਜਾਵੇ ਤਾਂ ਜੋ ਜ਼ਿਲੇ ਨੂੰ ਹੋਰ ਵੀ ਬੁਲੰਦੀਆਂ ’ਤੇ ਪਹੰੁਚਾਇਆ ਜਾ ਸਕੇ। ਉਨਾਂ ਇਹ ਵੀ ਕਿਹਾ ਜ਼ਿਲਾ ਜ਼ਿਲਾ ਪ੍ਰਸ਼ਾਸਨ ਹਮੇਸ਼ਾਂ ਹੀ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਪੂਰੀ ਦਿ੍ਰੜਤਾ ਤੇ ਮਿਹਨਤ ਨਾਲ ਕੰਮ ਕਰਦਾ ਰਹੇਗਾ।