5 Dariya News

ਪੰਜਾਬ ਸਰਕਾਰ ਵਲੋਂ 10 ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

5 Dariya News

ਚੰਡੀਗੜ੍ਹ 08-Feb-2019

ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ 10 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ/ਤਾਇਨਾਤੀਆਂ ਕਰ ਦਿੱਤੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹੰਮਦ ਮੁਸਤਫਾ ਨੂੰ ਡੀ.ਜੀ.ਪੀ, ਪੀਐਸਐਚਆਰਸੀ ਦਾ ਚਾਰਜ ਦਿੱਤਾ ਗਿਆ ਹੈ ਅਤੇ ਐਸਟੀਐਫ ਦਾ ਚਾਰਜ ਗੁਰਪ੍ਰੀਤ ਦਿਓ ਏ.ਡੀ.ਜੀ.ਪੀ ਨੂੰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਛੁੱਟੀ ਦੌਰਾਨ ਪੰਜਾਬ ਦੇ ਡੀ.ਜੀ.ਪੀ. ਕੰਮ ਵੇਖਣਗੇ। ਇਸ ਤੋ ਇਲਾਵਾ ਹਰਦੀਪ ਸਿੰਘ ਢਿੱਲੋਂ ਨੂੰ ਚੇਅਰਮੈਨ, ਪੰਜਾਬ ਪੁਲਿਸ ਹਾਉਸਿੰਗ ਕਾਰਪੋਰੇਸ਼ਨ, ਜਸਮਿੰਦਰ ਸਿੰਘ ਨੂੰ ਡੀਜੀਪੀ ਰੇਲਵੇ ਵਜੋਂ ਆਜ਼ਾਦਾਨਾ ਤੌਰ ਤੇ ਚਾਰਜ ਦਿੱਤਾ ਗਿਆ ਹੈ ਜੋ ਸਿੱਧੇ ਤੌਰ 'ਤੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਰਿਪੋਰਟ ਕਰਨਗੇ।ਐਮ.ਕੇ. ਤਿਵਾੜੀ ਨੂੰ ਡੀ.ਜੀ.ਪੀ.-ਕਮ-ਐਮ.ਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਵੀ.ਕੇ. ਭਾਵਰਾ ਨੂੰ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ, ਆਈ.ਪੀ.ਐਸ. ਸਹੋਤਾ ਨੂੰ ਏਡੀਜੀਪੀ, ਪੀਏਪੀ ਜਲੰਧਰ ਅਤੇ ਕੁਲਦੀਪ ਸਿੰਘ ਨੂੰ ਏਡੀਜੀਪੀ ਆਈ ਟੀ ਐਂਡ ਟੀ ਪੰਜਾਬ ਵਜੋ ਤਾਇਨਾਤ ਕੀਤਾ ਗਿਆ ਹੈ।ਇਸ ਤੋ ਇਲਾਵਾ ਜਤਿੰਦਰ ਸਿੰਘ ਔਲਖ ਨੂੰ ਆਈਜੀ ਇੰਟੈਲੀਜੈਂਸ  ਦੇ ਨਾਲ ਆਈਜੀ ਮੁੱਖ ਦਫਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਅਤੇ ਹਰਦਿਆਲ ਸਿੰਘ ਮਾਨ ਨੂੰ ਡੀਆਈਜੀ ਇੰਟੈਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਹੈ।