5 Dariya News

ਰਜਿੰਦਰ ਸਿੰਘ ਰੋਡਾ ਨੂੰ ਭਾਜਪਾ ਜਿਲਾ ਟਰਾਸਪੋਰਟ ਸੈਲ ਦਾ ਜਿਲਾ ਇੰਚਾਰਜ ਬਣਾਇਆ

5 Dariya News

ਖਰੜ 07-Feb-2019

ਭਾਜਪਾ ਜਿਲਾ ਮੋਹਾਲੀ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਸੁਸੀਲ ਰਾਣਾ ਦੀ ਪ੍ਰਧਾਨਗੀ ਹੇਠ ਖਰੜ ਵਿਖੇ ਹੋਈ। ਇਸ ਮੋਕੇ ਪਾਰਟੀ ਲਈ ਵੱਧ ਚੜ ਕੇ ਕੰਮ ਕਰਦੇ ਆ ਰਹੇ ਜੁਝਾਰੁ ਕਾਰਜਕਰਤਾ ਰਜਿੰਦਰ ਸਿੰਘ ਰੋਡਾ ਨੂੰ ਉਨਾ ਦੀ ਪਾਰਟੀ ਲਈ ਲਗਨ ਤੇ ਮਿਹਨਤ ਨੂੰ ਦੇਖਦਿਆ ਉਨਾ ਨੂੰ ਭਾਜਪਾ ਜਿਲਾ ਟਰਾਸਪੋਰਟ ਸੈਲ ਦਾ ਜਿਲਾ ਇੰਚਾਰਜ ਬਣਾਇਆ ਗਿਆ । ਇਸ ਮੋਕੇ ਰਜਿੰਦਰ ਸਿੰਘ ਰੋਡਾ ਨੇ ਜਿਲਾ ਪ੍ਰਧਾਨ ਸੁਸੀਲ ਰਾਣਾ, ਭਾਜਪਾ ਪਾਰਟੀ ਅਤੇ  ਹਾਈਕਮਾਡ ਦਾ ਧੰਨਵਾਦ ਕਰਦਿਆ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਉਨਾ ਨੂੰ ਸੋਪੀ ਗਈ ਹੈ ,ਉਹ ਉਸ ਉਤੇ ਪੂਰਾ ਉਤਰਨ ਲਈ ਕੋਈ ਕਸਰ ਨਹੀ ਛੱਡੇਗਾ,ਅਤੇ ਜਿਲਾ ਮੋਹਾਲੀ ਅੰਦਰ ਪਾਰਟੀ ਦਾ ਅਧਾਰ ਵਧਾਉਣ ਦਾ ਕੰਮ ਕਰੇਗਾ ਅਤੇ ਪਾਰਟੀ ਜੋ ਵੀ ਡਿਉਟੀ ਉਸਦੀ ਲਗਾਏਗੀ ਉਸ ਉਤੇ ਪੂਰਾ ਉਤਰਨ ਲਈ ਉਹ ਜੀ-ਜਾਨ ਲਗਾ ਦੇਵੇਗਾ।ਇਸ ਮੋਕੇ ਹਾਜਰ ਜਿਲਾ ਜਨਰਲ ਸੱਕਤਰ ਰਾਜੀਵ ਸਰਮਾ ,ਸੰਜੀਵ ਗੋਇਲ, ਜਿਲਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ, ਜਿਲਾ ਪ੍ਰਧਾਨ ਮਹਿਲਾ ਮੋਰਚਾ ਮਾਨਸੀ ਚੌਧਰੀ, ਮੰਡਲ ਪ੍ਰਧਾਨ ਮੋਹਾਲੀ ਤਿੰਨ ਪਵਨ ਕੁਮਾਰ ਮੋਰਚਾ, ਮੰਡਲ ਪ੍ਰਧਾਨ ਖਰੜ ਦਵਿੰਦਰ ਸਿੰਘ ਬਰਮੀ,ਸੀਨਿਅਰ ਲੀਡਰ ਸਿਆਮਵੇਦਪੁਰੀ, ਜਨਰਲ ਸੱਕਤਰ ਮੰਡਲ ਖਰੜ ਰਜਿੰਦਰ ਅਰੌੜਾ, ਪ੍ਰਧਾਨ ਮਹਿਲਾ ਮੋਰਚਾ ਮੰਡਲ ਖਰੜ ਅਮਰਜੀਤ ਕੌਰ, ਪਰਮਜੀਤ ਕੌਰ, ਰਜਿੰਦਰ ਸਿੰਘ ਰੋਡਾ ਆਦਿ ਹਾਜਰ ਸਨ ।