5 Dariya News

ਅਨਏਡਿਡ ਕਾਲੇਜਿਸ ਕੇਂਦਰੀ ਮੰਤਰੀ ਡਾ.ਥਾਵਰ ਚੰਦ ਗਹਿਲੋਤ ਅਤੇ ਵਿਜੈ ਸਾਂਪਲਾ ਨੂੰ ਮਿਲੇ

5 Dariya News

ਨਵੀਂ ਦਿੱਲੀ 01-Feb-2019

ਪੰਜਾਬ ਅਨਏਡਿਡ ਕਾਲੇਜਿਸ ਦਾ ਵਫਦ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਨਾਲ ਬਕਾਇਆ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਫੰਡ ਦੇ ਲਈ ਸੈਂਟਰ ਮਿਨਿਸਟਰ ਆਫ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ, ਡਾ.ਥਾਵਰ ਚੰਦ ਗਹਿਲੋਤ ਅਤੇ ਮਿਨਿਸਟਰੀ ਆਫ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ, ਸ਼੍ਰੀ ਵਿਜੈ ਸਾਂਪਲਾ ਨੂੰ ਨਵੀਂ ਦਿੱਲੀ ਵਿੱਚ ਮਿਲਿਆ।ਜੈਕ ਦੇ ਬੁਲਾਰੇ, ਡਾ.ਅੰਸ਼ੂ ਕਟਾਰੀਆ ਨੇ ਮੰਤਰੀਆਂ ਨੂੰ ਬਕਾਇਆ ਧਨਰਾਸ਼ੀ ਦਾ ਕੁਝ ਹਿੱਸਾ ਜਾਰੀ ਕਰਨ ਦੀ ਅਪੀਲ ਕੀਤੀ ਜਦਕਿ ਸਾਂਪਲਾ ਨੇ ਸਪੱਸ਼ਟ ਕੀਤਾ ਕਿ ਜਿਵੇਂ ਹੀ ਲੇਖਾ ਪ੍ਰੀਖਿਆ ਰਿਪੋਰਟ ਰਾਜ ਸਰਕਾਰ ਤੋਂ ਆਵੇਗੀ, ਧਨਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।ਗਹਿਲੋਤ ਅਤੇ ਸਾਂਪਲਾ ਨੇ ਵਫਦ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਅੱਗੇ ਫੰਡ ਜਾਰੀ ਕਰਨ ਵਿੱਚ ਕੋਈ ਦਿੱਕਤ ਨਹੀ ਹੈ ਜੇ ਰਾਜ ਸਰਕਾਰ ਸਮੇਂ ਤੇ ਆਪਣੀ ਲੇਖਾ ਪ੍ਰੀਖਿਆ ਰਿਪੋਰਟ ਜਮਾਂ ਕਰਵਾ ਦਿੰਦੀ ਹੈ। ਗਹਿਲੋਤ ਨੇ ਅੱਗੇ ਕਿਹਾ ਕਿ ਰਾਜ ਵੱਲੋਂ ਪਿਛਲੀ ਜਾਰੀ ਕੀਤੀ ਗਈ ਧਨਰਾਸ਼ੀ, ਉਸਦਾ ਉਪਯੋਗ, ਡਰਾਪਿੰਗ ਸੂਚੀ ਅਤੇ ਪੰਜਾਬ ਵਿੱਚ ਪਿਛਲੇ ਘੌਟਾਲਿਆਂ ਦੀ ਸਪੱਸ਼ਟ ਰਿਪੋਰਟ ਆਉਣੀ ਚਾਹੀਦੀ ਹੈ।ਸਾਰੇ 12 ਸੰਘਾਂ ਦੇ ਪ੍ਰੈਜ਼ੀਡੈਂਟ ਇਸ ਮੀਟਿੰਗ ਦੇ ਦੌਰਾਨ ਹਾਜਿਰ ਸਨ ਜਿਹਨਾਂ ਵਿੱਚ ਡਾ.ਜੇ.ਐਸ.ਧਾਲੀਵਾਲ, ਪ੍ਰੈਜ਼ੀਡੈਂਟ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ; ਡਾ.ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ; ਸਰਦਾਰ ਜਗਜੀਤ ਸਿੰਘ ਬੀ.ਐੱਡ ਫੈਡਰੇਸ਼ਨ;  ਸ਼੍ਰੀ ਚਰਨਜੀਤ ਸਿੰਘ ਵਾਲੀਆ, ਪ੍ਰੈਜ਼ੀਡੈਂਟ ਨਰਸਿੰਗ ਕਾਲੇਜਿਸ ਐਸੋਸਿਏਸ਼ਨ; ਡਾ.ਗੁਰਮੀਤ ਸਿੰਘ ਧਾਲੀਵਾਲ, ਅਕੈਡਮਿਕ ਐਡਵਾਈਜ਼ਰੀ ਫੋਰਮ (ਏਏਐਫ ); ਸ਼੍ਰੀ ਅਨਿਲ ਚੌਪੜਾ, ਕੰਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਸਰਦਾਰ ਨਿਰਮਲ ਸਿੰਘ ਈਟੀਟੀ ਫੈਡਰੇਸ਼ਨ;  ਸ਼੍ਰੀ ਵਿਪਨ ਸ਼ਰਮਾ, ਪੋਲੀਟੈਕਨਿਕ ਐਸੋਸਿਏਸ਼ਨ;  ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ;  ਸਰਦਾਰ ਸੁਖਮੰਦਰ  ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸਿਏਸ਼ਨ; (ਪੁੱਡਕਾ); ਸ਼੍ਰੀ ਸ਼ਿਮਾਂਸ਼ੂ ਗੁਪਤਾ ਆਈਟੀਆਈ   ਐਸੋਸਿਏਸ਼ਨ; ਡਾ.ਸਤਵਿੰਦਰ ਸੰਧੂ, ਬੀ.ਐਡ ਐਸੋਸਿਏਸ਼ਨ ਜੀਐਨਡੀਯੂ ਕਾਲੇਜਿਸ ਆਦਿ।