5 Dariya News

ਡਾ. ਬੰਗੜ ਦੀ ਅਗਵਾਈ ਵਿੱਚ ਸਮੂਹ ਕਲੋਨੀ ਨਿਵਾਸੀਆਂ ਨੇ ਕਲੋਨੀਆਂ ਰਹਿੰਦੇ ਅਧੂਰੇ ਕੰਮਾਂ ਨੂੰ ਪੂਰਾ ਕਰਵਾਉਣ ਸੰਬੰਧੀ ਜਗਮੋਹਨ ਸਿੰਘ ਕੰਗ ਨੂੰ ਦਿੱਤਾ ਮੰਗ ਪੱਤਰ

ਸ੍ਰੀ ਕੰਗ ਵੱਲੋਂ ਪ੍ਰਸ਼ਾਸ਼ਨ ਨਾਲ ਮਿਲਕੇ ਕਲੋਨੀਆਂ ਵਿੱਚ ਰਹਿੰਦੇ ਵਿਕਾਸ ਕਾਰਜ਼ਾਂ ਨੂੰ ਜਲਦੀ ਪੂਰਨ ਦਾ ਵਿਸ਼ਵਾਸ਼

5 Dariya News

ਖਰੜ 02-Feb-2019

ਬਲਾਕ ਖਰੜ ਦੇ ਉਪ ਪ੍ਰਧਾਨ ਡਾ. ਰਘੁਬੀਰ ਸਿੰਘ ਬੰਗੜ ਦੀ ਅਗਵਾਈ ਵਿੱਚ ਅੱਜ ਖਰੜ ਦੀਆਂ ਵੱਖ-ਵੱਖ ਕਲੋਨੀਆਂ ਦੇ ਨਿਵਾਸੀ ਸਾਬਕਾ ਕੈਬਿਨਟ ਮੰਤਰੀ ਜਗਮੋਹਨ ਸਿੰਘ ਕੰਗ ਨੂੰ ਮਿਲੇ ਅਤੇ ਉਨ੍ਹਾਂ ਵੱਲੋਂ ਆਪਣੀਆਂ ਆਪਣੀਆਂ ਕਲੋਨੀਆਂ ਵਿੱਚ ਰਹਿੰਦੇ ਵਿਕਾਸ ਕਾਰਜਾਂ ਤੋਂ ਜਾਣੂ ਸ੍ਰੀ ਕੰਗ ਨੂੰ ਮੰਗ ਪੰਤਰ ਦਿੱਤਾ ਗਿਆ।ਇਸ ਮੌਕੇ ਗੱਲਬਾਤ ਦੌਰਾਨ ਡਾ . ਬੰਗੜ ਨੇ ਦੱਸਿਆਂ ਕਿ ਅੱਜ ਉਨ੍ਹਾਂ ਨਾਲ ਅਮਨ ਸਿਟੀ, ਮੰਡੇਰ ਨਗਰ, ਅੰਬਿਕਾ ਬਿਹਾਰਾ, ਮਾਨਵ ਇਨਕਲੇਵ, ਚੰਡੀਗੜ੍ਹ ਇਨਕਲੇਵ, ਅਮਨ ਇਨਕਲੇਵ ਅਤੇ ਵਾਰਡ ਨੰਬਰ 4 ਦੇ ਨਿਵਾਸੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਵੱਲੋਂ ਜਗਮੋਹਨ ਸਿੰਘ  ਕੰਗ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਖਾਸ ਕਰਕੇ ਅਮਨ ਸਿਟੀ ਨੂੰ ਮਿਊਂਸੀਪਲ ਕੌਸਲ ਕੋਲ ਹੈਂਡ ਓਵਰ ਕਰਨ ਸੰਬੰਧੀ, ਪਾਰਕਾਂ ਦੀ ਸਾਂਭ ਸੰਭਾਲ, ਬੱਚਿਆਂ ਦੇ ਖੇਡਣ ਲਈ ਝੁੱਲੇ ਅਤੇ ਬੈਠਣ ਲਈ ਟੇਬਲਾਂ ਦੇ ਪ੍ਰਬੰਧ ਕਰਨ ਅਤੇ ਸਾਰੀਆਂ ਕਲੋਨੀਆਂ ਬਰਸਾਤੀ ਪਾਣੀ ਦੀ ਨਿਕਾਸੀ ਸੰਬੰਧੀ ਪਾਈਪਾਂ ਪੁਆਉਣ,ਮਾਨਵ ਇਨਕਲੇਵ ਅਤੇ ਚੰਡੀਗੜ੍ਹ ਇਨਕਲੇਵ ਦੀਆਂ ਸੜਕਾਂ ਬਣਾਉਣ ਲਈ ਖਾਸ ਕਰਕੇ ਲਿਖਿਆ ਗਿਆ ਸੀ।  ਕਲੋਨੀ ਨਿਵਾਸੀਆਂ ਇਹ ਵੀ ਮੰਗ ਕੀਤੀ ਗਈ ਸੀ ਕਿ  ਗੱਲੀਆਂ ਵਿੱਚ ਬਿਜਲੀ ਦੀਆਂ ਤਾਰਾਂ ਬਹੁਤ ਥੱਲੇ ਲਮਕ ਰਹੀਆਂ ਹਨ ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਲਈ ਇਨ੍ਹਾਂ ਬਿਜਲੀ ਦੀਆਂ ਤਾਰਾਂ ਨੂੰ ਉਚੀਆਂ ਕਰਵਾਇਆ ਜਾਵੇ।ਇਸ ਮੌਕੇ ਸਰਦਾਰ ਜਗਮੋਹਨ ਸਿੰਘ ਨੇ  ਕਲੋਨੀ ਨਿਵਾਸੀਆਂ ਨੂੰ ਵਿਸ਼ਵਾਸ਼ ਦੁਆਇਆ ਕਿ  ਉਹ ਪ੍ਰਸ਼ਾਸ਼ਨ ਨਾਲ ਜਲਦ ਤੋਂ ਜਲਦ ਤਾਲਮੇਲ ਮਿਲਾ ਕੇ ਕਲੋਨੀ ਨਿਵਾਸੀਆਂ ਦੀ ਸਮੱਸਿਆਵਾਂ ਦਾ ਹੱਲ ਕਰਵਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਤੀਸ਼ ਕੁਮਾਰ, ਮਨਸ਼ਾ ਰਾਮ ਪਠਾਣੀਆਂ, ਜਗਜੀਤ ਸਿੰਘ ਬਾਂਘਾ, ਬਰਜਿੰਦਰ ਸਿੰਘ, ਹੁਸ਼ਿਆਰ ਸਿੰਘ, ਪ੍ਰੀਤਮ ਚੰਦ, ਐਮ.ਐਸ.ਰਾਣਾ, ਸਤਪਾਲ ਵਰਮਾ, ਸ਼ੇਰ ਸਿੰਘ, ਕੁਲਦੀਪ ਸਿੰਘ ਸੈਣੀ, ਸੁਰਿੰਦਰ ਪਵਾਰ, ਗਗਨਦੀਪ ਸਿੰਘ, ਕੇਵਲ ਕ੍ਰਿਸ਼ਨ, ਪਰਵਿੰਦਰ ਸਿੰਘ, ਕਿਰਨ ਕੁਮਾਰ, ਕਮਲਾ ਪ੍ਰਸ਼ਾਦ, ਚੰਨਣ ਰਾਮ, ਕੇਵਲ ਕ੍ਰਿਸ਼ਨ, ਗੁਰਭੇਜ ਸਿੰਘ, ਲਖਵੀਰ ਸਿੰਘ ਅਤੇ ਵਾਰਡ ਨੰਬਰ 4 ਦੇ ਸਮੂਹ ਨਿਵਾਸੀ ਮੌਜੂਦ ਸਨ।