5 Dariya News

ਅਨੁਮੀਤ ਹੀਰਾ ਸੋਢੀ ਨੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੰਡੀਆਂ ਸਾਈਕਲਾਂ

5 Dariya News

ਫਿਰੋਜਪੁਰ 02-Feb-2019

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਫਿਰੋਜਪੁਰ ਦੇ ਗੁਰੂਹਰਸਹਾਏ ਸਥਿੱਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀਆਂ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਸਾਈਕਲਾਂ ਵੰਡੀਆਂ। ਜਿਕਰਯੋਗ ਹੈ ਕਿ ਹੀਰਾ ਸੋਢੀ ਹਮੇਸ਼ਾ ਤੋਂ ਸਮਾਜ ਅਤੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ ਅਤੇ ਇਹ ਪਹਿਲ ਵੀ ਉਸੇ ਲੜੀ ਦਾ ਇੱਕ ਹਿੱਸਾ ਹੈ।ਗੁਰੂਹਰਸਹਾਏ ਹੀਰਾ ਸੋਢੀ ਦਾ ਹੋਮਟਾਊਨ ਹੈ ਅਤੇ ਇਸ ਲਈ ਉਹ ਇਸ ਖੇਤਰ ਦੀ ਭਲਾਈ ਦੇ ਲਈ ਲਗਾਤਾਰ ਕੰਮ ਕਰਦੇ ਹਨ। ਕੁੜੀਆਂ ਨੂੰ ਸਾਈਕਲਾਂ ਵੰਡਣ ਤੋਂ ਇਲਾਵਾ ਗੁਰੂਹਰਸਹਾਏ 'ਚ ਹੋਰ ਹੀਰਾ ਸੋਢੀ ਨੇ ਵੀ ਬਹੁਤ ਸਾਰੇ ਕੰਮ ਕੀਤੇ ਹਨ। ਅਨੁਮੀਤ ਨੌਜਵਾਨਾਂ ਦੇ ਲਈ ਪ੍ਰੇਰਣਾ ਹਨ ਅਤੇ ਉਹ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਆ ਕੇ ਸਮਾਜ ਦੇ ਲਈ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕਰਦੇ ਰਹਿੰਦੇ ਹਨ।ਇਸ ਮੌਕੇ 'ਤੇ ਅਨੁਮੀਤ ਹੀਰਾ ਸੋਢੀ ਨੇ ਕਿਹਾ, 'ਔਰਤਾਂ ਨੇ ਦੇਸ਼ ਦੀ ਤਰੱਕੀ 'ਚ ਹਮੇਸ਼ਾ ਅਹਿਮ ਭੂਮਿਕਾ ਅਦਾ ਕੀਤੀ ਹੈ ਅਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਅੱਗੇ ਵਧਣ 'ਚ ਸਹਿਯੋਗ ਕਰਨਾ ਚਾਹੀਦਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਧੀਆ ਸਿੱਖਿਆ ਦੇ ਨਾਲ ਉਨ੍ਹਾਂ ਨੂੰ ਹਰ ਜ਼ਰੂਰੀ ਸੁਵਿਧਾ ਵੀ ਪ੍ਰਦਾਨ ਕਰ ਸਕੀਏ। ਸਾਈਕਲਾਂ ਵੰਡਣਾਂ ਵੀ ਉਨ੍ਹਾਂ ਨੂੰ ਪੜ੍ਹਾਈ 'ਚ ਹੋਰ ਸਹਿਯੋਗ ਕਰਨ ਦੀ ਪਹਿਲ 'ਚ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਦੇਸ਼ ਦੀਆਂ ਕੁੜੀਆਂ ਬਹੁਤ ਸਮਰੱਥ ਹਨ। ਅਸੀਂ ਉਨ੍ਹਾਂ ਦੀ ਸਫਲਤਾ 'ਚ ਸਹਿਯੋਗ ਕਰਨ ਦੀ ਹਰ ਕੋਸ਼ਿਸ਼ ਕਰਦੇ ਰਹਾਂਗੇ।'