5 Dariya News

ਸ਼ਪੱਰਸ਼ ਲੈਪਰੋਸੀ ਜਾਗਰੂਕਤਾ ਅਧੀਨ ਸਮੂਹ ਸਟਾਫ ਨੇ ਚੱਕੀ ਸੁੰਹ

5 Dariya News

ਕੀਰਤਪੁਰ ਸਾਹਿਬ 30-Jan-2019

ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਦੀ ਅਗੁਵਾਈ ਹੇਂਠ ਨੈਸ਼ਨਲ ਲੈਪਰੋਸੀ ਇਰਾਡੀਕੇਸ਼ਨ ਕੰਟ੍ਰੋਲ ਪ੍ਰੋਗਰਾਮ ਅਧੀਨ ਸਮੂਹ ਸਟਾਫ ਨੇ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਤੇ ਕੁਸ਼ਟ ਰੋਗਾ ਦੇ ਵਿਰੁਧ ਅਤੇ ਕੁਸ਼ਟ ਰੋਗੀਆਂ ਲਈ ਪਿਆਰ ਅਤੇ ਸੇਵਾ ਭਾਵ ਰੱਖਣ ਲਈ ਸੁੰਹ ਚੁੱਕੀ।ਇਸ ਮੋਕੇ ਜਾਣਕਾਰੀ ਦਿੰਦਆ ਮੈਡੀਕਲ ਅਫਸਰ ਡਾ.ਰਿਸ਼ਵ ਅਗਰਵਾਲ ਨੇ ਕਿਹਾ ਕਿ ਜੇਕਰ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ, ਜਿਸ ਤੇ ਗਰਮ ਠੰਢੇ ਦਾ ਪੱਤਾ ਨਾ ਲੱਗੇ ਤਾਂ ਉਹ ਕੁਸ਼ਟ ਰੋਗ ਹੋ ਸਕਦਾ ਹੈ। ਅਜਿਹੇ ਲੱਛਣ ਦਿਸਣ ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਚਮੜੀ ਦੇ ਡਾਕਟਰ ਕੋਲ ਚੈਕ ਕਰਵਾਇਆ ਜਾਵੇ।ਕੁਸ਼ਟ ਰੋਗਾ ਦਾ ਮੁਫਤ ਇਲਾਜ ਉਪਲੱਬਧ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿੰਡਾ ਨੂੰ ਕੁਸ਼ਟ ਮੁਕਤ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਸਾਡੀ ਸਭ ਦੀ ਇਹ ਜਿੰਮੇਵਾਰੀ ਹੈ ਕਿ ਕੁਸ਼ਟ ਦੇ ਲੱਛਣ ਵਾਲੇ ਲੋਕਾਂ ਨਾਲ ਕੋਈ ਵੀ ਭੇਦ ਭਾਵ ਨਾ ਰੱਖੀਏ।ਇਸ ਮੋਕੇ ਤੇ ਇਸ ਮੋਕੇ ਤੇ ਡੈਂਟਲ ਮੈਡੀਕਲ ਅਫਸਰ ਨਿੱਧੀ ਸਹੋਤਾ,ਫੀਮੇਲ ਮੈਡੀਕਲ ਅਫਸਰ ਅੰਨੂ ਸ਼ਰਮਾ, ਬੀ.ਈ.ਈ ਹੇਮੰਤ ਕੁਮਾਰ ਮ.ਪ.ਹ.ਵ(ਫ) ਤਰਸੇਮ ਕੋਰ.ਮ.ਪ.ਹ.ਵ(ਮ) ਸੁੱਖਜੀਤ ਸਿੰਘ, ਹਾਜਰ ਸੀ।