ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਬੱਚਿਆਂ ਲਈ ਲਗਾਏ ਤਿੰਨ ਮੈਡੀਕਲ ਜਾਂਚ ਕੈਂਪ
441 ਬੱਚਿਆਂ ਲਈ ਟਰਾਈਸਾਈਕਲ, ਵ੍ਹੀਲਚੇਅਰ, ਬੂਟ, ਵੈਸਾਖੀਆਂ, ਐਮ.ਆਰ.ਕਿੱਟਾਂ ਅਤੇ ਕੰਨਾਂ ਦੀਆਂ ਮਸ਼ੀਨਾਂ ਅਤੇ ਹੋਰ ਸਮਾਨ ਦੀ ਕੀਤੀ ਸਿਫਾਰਿਸ਼
5 Dariya News
ਮਾਨਸਾ 30-Jan-2019
ਸਮੱਗਰ ਸਿੱਖਿਆ ਅਭਿਆਨ ਮਾਨਸਾ ਅਧੀਨ ਚੱਲ ਰਹੇ ਆਈ.ਈ.ਡੀ. ਅਤੇ ਆਈ.ਈ.ਡੀ.ਐਸ.ਐਸ. ਕੰਪੋਨੈਂਟ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਰਾਜਿੰਦਰ ਕੌਰ ਦੀ ਅਗਵਾਈ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀ ਰਾਕੇਸ਼ ਕੁਮਾਰ ਦੀ ਦੇਖ-ਰੇਖ ਹੇਠ ਅਲਿਮਕੋ ਕਾਨਪੁਰ ਦੇ ਤਾਲ-ਮੇਲ ਨਾਲ ਸਾਲ 2018-19 ਲਈ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸਰਦੂਲਗੜ, ਬੁਢਲਾਡਾ ਅਤੇ ਮਾਨਸਾ ਵਿੱਖੇ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਬੱਚਿਆ ਲਈ ਲੜੀਵਾਰ ਤਿੰਨ ਮੁਫਤ ਮੈਡੀਕਲ ਅਸੈਸਮੈਂਟ ਕੈਂਪ ਲਗਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾਕਟਰ ਰਣਜੀਤ ਸਿੰਘ ਰਾਏ (ਈ.ਐਨ.ਟੀ.) ਅਤੇ ਡਾਕਟਰ ਕਮਲਦੀਪ ਕੁਮਾਰ ਆਰਥੋ ਸਪੈਸ਼ਲਿਸਟ ਵੱਲੋਂ 498 ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਬੱਚਿਆ ਦਾ ਚੈੱਕਅੱਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਲੀਮਕੋ ਕਾਨਪੁਰ ਤੋਂ ਆਏ ਮਾਹਿਰ ਰਾਹੁਲ ਕੁਮਾਰ, ਮੋਹਿਤ ਕੁਮਾਰ ਅਤੇ ਮਨੀਸ਼ ਕੁਮਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਦੀ ਅਸੈੱਸਮੈਂਟ ਕੀਤੀ ਗਈ ਅਤੇ 441 ਦਿਵਿਆਂਗ ਬੱਚਿਆਂ ਨੂੰ ਟਰਾਈਸਾਈਕਲ, ਵ੍ਹੀਲਚੇਅਰ, ਬੂਟ, ਵੈਸਾਖੀਆ, ਐਮ.ਆਰ. ਕਿੱਟਾਂ ਅਤੇ ਕੰਨਾਂ ਵਿੱਚ ਲਗਾਉਣ ਵਾਲੀਆ ਮਸ਼ੀਨਾਂ, ਸਮਾਰਟ ਕੇਨ, ਬਲਾਇੰਡ ਸਟਿਕ ਅਤੇ ਰੋਲੇਟਰ ਆਦਿ ਦੀ ਸ਼ਿਫਾਰਸ਼ ਕੀਤੀ ਗਈ ਜੋ ਬਾਅਦ ਵਿੱਚ ਸਮਾਨ ਵੰਡ ਕੈਂਪ ਲਗਾ ਕੇ ਮੁਹੱਈਆ ਕਰਵਾਈਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੰਪੋਨੈਂਟ ਵੱਲੋਂ ਮੁਫਤ ਮੈਡੀਕਲ ਜਾਂਚ ਅਤੇ ਬੱਚਿਆਂ ਨੂੰ ਪੜ੍ਹਾਈ ਵਿੱਚ ਪੈਦਾ ਹੋਣ ਵਾਲੀ ਰੁਕਾਵਟ ਨੂੰ ਦੂਰ ਕਰਨ ਸਬੰਧੀ ਸਹਾਇਤਾ ਉਪਕਰਨਾਂ ਦੀ ਸਿਫਾਰਸ਼ ਲਈ ਕੈਂਪ ਲਗਾਇਆ ਗਿਆ ਹੈ। ਇਨ੍ਹਾਂ ਕੈਂਪਾਂ ਦਾ ਪੂਰਾ ਪ੍ਰਬੰਧ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸਰਦੂਲਗੜ, ਬੁਢਲਾਡਾ ਅਤੇ ਮਾਨਸਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਆਉਣ ਵਾਲੇ ਬੱਚਿਆਂ ਨੂੰ ਆਉਣ-ਜਾਣ ਦਾ ਕਿਰਾਇਆ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦੂਲਗੜ ਸ਼੍ਰੀਮਤੀ ਸਰੋਜ ਬਾਲਾ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਰੇਟਾ ਸ਼੍ਰੀ ਤਰਸੇਮ ਸਿੰਘ, ਡੀ.ਐਸ.ਈ.ਟੀ. ਤਰਸੇਮ ਸਿੰਘ, ਆਈ.ਈ.ਆਰ.ਟੀ. ਅਭਿਸ਼ੇਕ ਕੁਮਾਰ, ਧੀਰਾ ਸਿੰਘ, ਵਰਿੰਦਰ ਕੁਮਾਰ, ਸਤਪਾਲ, ਰਾਮਕਰਣ ਸਿੰਘ, ਅਮਰਨਾਥ, ਲੇਖਾਕਾਰ ਅਨੀਤਾ ਰਾਣੀ, ਰਾਜਵਿੰਦੲ ਕੌਰ, ਨਰੇਸ਼ ਕੁਮਾਰ, ਜਸ਼ਪਾਲ ਸ਼ਰਮਾ, ਆਈ.ਈ.ਡੀ. ਬਲਾਕ ਇੰਚਾਰਜ਼ ਗੁਰਪ੍ਰੀਤ ਕੌਰ ਅਤੇ ਸਮੂਹ ਆਈ.ਈ.ਵਲੰਟੀਅਰਜ਼ ਹਾਜ਼ਰ ਸਨ।