ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਪਿੰਡ ਗੋਲ ਵਿਖੇ ਕੀਤਾ ਲੀਗਲ ਏਡ ਕਲੀਨਿਕ ਦਾ ਉਦਘਾਟਨ
ਫ੍ਰੀ ਲੀਗਲ ਸਰਵਿਸ ਅਧੀਨ ਕੈਂਪ ਲਗਾ ਕੇ ਲੋਕਾਂ ਨੂੰ ਕੀਤਾ ਜਾਗਰੁਕ
5 Dariya News
ਪਠਾਨਕੋਟ 28-Jan-2019
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਅੱਜ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗੋਲ ਵਿਖੇ ਇੱਕ ਲੀਗਲ ਏਡ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਕੀਤੀ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਹਰਦੀਪ ਸਿੰਘ ਸਹਾਇਕ ਲੇਬਰ ਕਮਿਸ਼ਨਰ ਪਠਾਨਕੋਟ, ਮਨੋਜ ਸਰਮਾ ਲੇਬਰ ਇਨਫੋਰਸਮੈਂਟ ਅਫਸ਼ਰ ਪਠਾਨਕੋਟ, ਜਗਦੀਪ ਸਿੰਘ ਬਲਾਕ ਵਿਕਾਸ ਅਧਿਕਾਰੀ, ਹਰਪ੍ਰੀਤ ਕੋਰ ਪੈਰਾ ਲੀਗਲ ਵਲੰਟੀਅਰ, ਸਰਜੀਵਨ ਪੈਰਾ ਲੀਗਲ ਵਲੰਟੀਅਰ, ਵਿਨੋਦ ਮਹਾਜਨ ਐਡਵੋਕੇਟ , ਪਿੰਡ ਦੇ ਸਰਪੰਚ, ਪੰਚ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੋਕੇ ਤੇ ਪਿੰਡ ਗੋਲ ਵਿਖੇ ਇੱਕ ਫ੍ਰੀ ਲੀਗਲ ਸਰਵਿਸ ਅਧੀਨ ਸੈਮੀਨਾਰ ਵੀ ਲਗਾਇਆ ਗਿਆ। ਜਿਸ ਵਿੱਚ ਕਿਰਤ ਵਿਭਾਗ, ਜਿਲ੍ਹਾ ਸਮਾਜਿਕ ਤੇ ਸੁਰੱਖਿਆ ਵਿਭਾਗ, ਜਿਲ੍ਹਾ ਭਲਾਈ ਵਿਭਾਗ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ। ਪਿੰਡ ਗੋਲ ਵਿਖੇ ਇੱਕ ਲੀਗਲ ਏਡ ਕਲੀਨਿਕ ਦਾ ਉਦਘਾਟਨ ਅਮਨਦੀਪ ਕੌਰ ਚਾਹਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਰਿਬਨ ਕੱਟ ਕੇ ਕੀਤਾ। ਇਸ ਮੋਕੇ ਤੇ ਮਨੋਜ ਸਰਮਾ ਲੇਬਰ ਇਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਸੰਬੋਧਨ ਕਰਦਿਆ ਦੱਸਿਆ ਕਿ ਬਿਲਡਿੰਗ ਐਂਡ ਅਦਰ ਕਨਸਟਕਸ਼ਨ ਵਰਕਰ ਵੈਲਫੇਅਰ ਬੋਰਡ ਅਧੀਨ ਜਿਨ੍ਹਾਂ ਵਰਕਰਾਂ ਦੇ ਕਾਰਡ ਨਹੀਂ ਬਣੇ ਹਨ ਉਹ ਵਿਭਾਗੀ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਉਪਰੋਕਤ ਕਾਰਡ ਸੇਵਾ ਕੇਂਦਰ ਵਿੱਚ ਸੰਪਰਕ ਕਰ ਸਕਦੇ ਹਨ। ਇਸ ਮੋਕ ਤੇ ਸ੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਨੇ ਸੰਬੋਧਨ ਦੇ ਦੋਰਾਨ ਦੱਸਿਆ ਕਿ ਅੱਜ ਪਿੰਡ ਵਿੱਚ ਲੀਗਲ ਏਡ ਕਲੀਨਿਕ ਖੋਲਿਆ ਗਿਆ ਹੈ ਅਤੇ ਇਸ ਤੋਂ ਕੋਈ ਵੀ ਵਿਅਕਤੀ ਫ੍ਰੀ ਲੀਗਲ ਸਰਵਿਸਿਸ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਰ ਉਪਰੋਕਤ ਸੇਵਾਂ ਦੇ ਲਈ ਕੋਈ ਵੀ ਅਗਰ ਕਿਸੇ ਤਰ੍ਹਾਂ ਦੇ ਖਰਚੇ ਦੀ ਮੰਗ ਕਰਦਾ ਹੈ ਤਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਵਿੱਚ ਲੈਬਰ ਵਿਭਾਗ ਵੱਲੋ 48 ਕਾਰਡ ਬਣਾਓੁਣ ਲਈ ਰਜਟੇਰਸਨ ਕੀਤੀ ਗਈ ਅਤੇ ਡੀ.ਐਸ.ਐਸ. ਓ. ਵੱਲੋ ਵੀ 18 ਪੈਨਸ਼ਨਾਂ ਦੇ ਫਾਰਮ ਭਰੇ ਗਏ।