5 Dariya News

ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਯੂਥ ਪਾਰਲੀਮੈਂਟ ਦਾ ਆਯੋਜਨ

5 Dariya News

ਫ਼ਿਰੋਜ਼ਪੁਰ 25-Jan-2019

ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਐਨ ਐਸ ਐਸ ਯੁਵਕ ਸੇਵਾਵਾਂ, ਨਹਿਰੂ ਯੁਵਾ ਕੇਂਦਰ ਅਤੇ ਵੱਖ ਵੱਖ ਸਿੱਖਿਅਕ ਅਦਾਰਿਆਂ ਦੇ ਸਹਿਯੋਗ ਨਾਲ ਦੇਵ ਸਮਾਜ ਕਾਲਜ ਫ਼ਾਰ ਵੂਮੇਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਜ਼ਿਲ੍ਹਾ ਯੂਥ ਪਾਰਲੀਮੈਂਟ ਦਾ ਆਯੋਜਨ ਡਾ ਮਧੂ ਪਰਾਸ਼ਰ ਪ੍ਰਿੰਸੀਪਲ ਅਤੇ ਸ਼੍ਰੀ ਪ੍ਰਤੀਕ ਪਰਾਸ਼ਰ ਡੀਨ ਕਾਲਜ ਡਿਵੈਲਪਮੈਂਟ ਇੰਜੀਨੀਅਰ ਦੀ ਸਰਪ੍ਰਸਤੀ ਹੇਠ ਆਯੋਜਨ ਕੀਤਾ ਗਿਆ, ਇਸ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਸ਼੍ਰੀਮਤੀ ਸਪਨਾ ਬਧਵਾਰ ਸੀ। ਇਸ ਮੌਕੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਸੰਗੀਤਾ ਅਰੋੜਾ, ਡਾ ਅਮਿਤ ਅਤੇ ਡਾ ਰੁਕਿੰਦਰ ਦਾ ਵਿਸ਼ੇਸ਼ ਯੋਗਦਾਨ ਰਿਹਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰ. ਜਗਜੀਤ ਸਿੰਘ ਚਾਹਲ ਅਤੇ ਜ਼ਿਲ੍ਹਾ ਯੂਥ ਕੁਆਰਡੀਨੇਟਰ ਸਰਬਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਪਾਰਲੀਮੈਂਟ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਫ਼ਰੀਦਕੋਟ ਜ਼ਿਲ੍ਹੇ ਦੀ ਜ਼ਿਲ੍ਹਾ ਯੂਥ ਪਾਰਲੀਮੈਂਟ ਵਿਚ 40 ਨੌਜਵਾਨ ਲੜਕੇ ਲੜਕੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਅੱਤਵਾਦ ਗਲੋਬਲ ਵਾਰਮਿੰਗ ਖੇਲ੍ਹੋਂ ਇੰਡੀਆ ਆਦਿ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਾਜ ਅਤੇ ਕੌਮੀ ਪੱਧਰੀ ਯੂਥ ਪਾਰਲੀਮੈਂਟ ਦਾ ਉਦੇਸ਼ ਨੌਜਵਾਨਾ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨਾ ਅਤੇ ਦੇਸ਼ ਦੇ ਵਿਕਾਸ ਪ੍ਰਤੀ ਵੱਖ ਵੱਖ ਸਕੀਮਾਂ ਬਾਰੇ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਯੂਥ ਪਾਰਲੀਮੈਂਟ ਕਰਵਾਉਣ ਦਾ ਉਦੇਸ਼ ਨੌਜਵਾਨਾ ਵਿਚ ਪ੍ਰਤਿਭਾ ਉਜਾਗਰ ਕਰਨਾ ਹੈ ਕਿਉਂਕਿ ਜ਼ਿਲ੍ਹੇ ਪੱਧਰ ਦੇ ਜੇਤੂ ਰਾਜ ਪੱਧਰ ਤੇ ਅਤੇ ਰਾਜ ਪੱਧਰ ਦੇ ਜੇਤੂ ਕੌਮੀ ਪੱਧਰ ਤੇ ਹਿੱਸਾ ਲੈਣਗੇ ।ਪ੍ਰੋਗਰਾਮ ਦੀ ਪ੍ਰਧਾਨਗੀ ਡਾ ਮਧੂ ਪਰਾਸ਼ਰ ਪ੍ਰਿੰਸੀਪਲ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਨੇ ਕੀਤੀ। ਪ੍ਰੋਗਰਾਮ ਦੌਰਾਨ ਮੁਕਾਬਲਿਆਂ ਦੀ ਜੱਜਮੈਂਟ ਕਰਨ ਲਈ ਕਰਨਲ ਏ ਸਨੀਆਲ, ਗੁਰਪ੍ਰੀਤ ਸਿੰਘ ਪ੍ਰਿੰਸੀਪਲ ਐਸ ਬੀ ਐਸ ਪੋਲੋਟੈਕਨੀਕਲ ਕਾਲਜ, ਸ ਜਗਦੀਪ ਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੂਲ ਲੜਕੇ ਅਤੇ ਸ ਗੁਰਿੰਦਰ ਸਿੰਘ ਸਟੇਟ ਅਵਾਰਡੀ ਬਤੌਰ ਜਿਊਰੀ ਮੈਂਬਰ ਸ਼ਾਮਲ ਹੋਏ। ਡਾ. ਮਧੂ ਪਰਾਸ਼ਰ ਨੇ ਕਿਹਾ ਕਿ ਨੌਜਵਾਨ ਕਿਸੇ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਨੂੰ ਮੁਕਾਬਲੇ ਪ੍ਰਦਾਨ ਕਰ ਕੇ ਹੀ ਉੱਚੀ ਸੋਚ, ਦ੍ਹਿੜ ਇਰਾਦਾ ਅਤੇ ਕੁੱਝ ਕਰ ਗੁਜ਼ਰਨ ਲਈ ਤਿਆਰ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਵਿਚੋਂ ਰਾਹੁਲ ਧਵਨ, ਨਤੀਜਾ ਤਿਵਾੜੀ, ਮੁਸਕਾਨ, ਜਸਦੀਪ ਕੌਰ,  ਜ਼ਿਲ੍ਹਾ ਫ਼ਾਜ਼ਿਲਕਾ ਦੇ ਮੋਹਿਤ ਕੁਮਾਰ, ਆਰਤੀ, ਪ੍ਰਆਨਸ਼ੂ, ਪ੍ਰਮੀਤ ਕਥੂਰੀਆ ਅਤੇ ਪਰਮਜੀਤ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਅਮਨਦੀਪ ਕੌਰ, ਹਰਕੀਰਤ ਸਿੰਘ, ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਰਾਧਿਕਾ ਨੇ ਪਹਿਲੇ, ਦੂਜੇ, ਤੀਜੇ, ਚੌਥੇ ਪੰਜਵੇਂ ਸਥਾਨ ਹਾਸਲ ਕੀਤਾ।