5 Dariya News

ਮੋਹਾਲੀ ਨੇ ਜਲੰਧਰ ਨੂੰ 2-1 ਨਾਲ ਹਰਾ ਕੇ ਜਿੱਤਿਆ ਹਾਕੀ ਦਾ ਫਾਈਨਲ ਮੁਕਾਬਲਾ

ਪਟਿਆਲਾ ਨੇ 59 ਪੁਆਇੰਟ ਲੈ ਕੇ ਤੈਰਾਕੀ ਵਿੱਚ ਮਾਰੀ ਬਾਜ਼ੀ

5 Dariya News

ਐਸ. ਏ. ਐਸ. ਨਗਰ 25-Jan-2019

ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ-18 (ਲੜਕੇ) ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ ਪੰਜਾਬ ਭਰ ਤੋਂ 18 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਕਰਤਾਰ ਸਿੰਘ ਨੇ ਦੱਸਿਆ ਕਿ ਤੀਜੇ ਦਿਨ ਹਾਕੀ ਦੇ ਫਾਈਨਲ ਮੁਕਾਬਲੇ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਸੈਕਟਰ-63 ਅਤੇ ਤੈਰਾਕੀ ਮੁਕਾਬਲੇ ਖੇਡ ਭਵਨ ਸੈਕਟਰ 78 ਵਿਖੇ ਕਰਵਾਏ ਗਏ। ਉਨ੍ਹਾਂ ਖੇਡਾਂ ਦੇ ਤੀਜੇ ਅਤੇ ਆਖਿਰੀ ਦਿਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਾਲੀ ਨੇ ਜਲੰਧਰ ਨੂੰ 2-1 ਨਾਲ ਹਰਾ ਕੇ ਹਾਕੀ ਦਾ ਫਾਈਨਲ ਮੁਕਾਬਲਾ ਜਿੱਤਿਆ। ਜਦਕਿ ਲੁਧਿਆਣਾ ਗੁਰਦਾਸਪੁਰ ਨੂੰ 4-0 ਨਾਲ ਹਰਾ ਕੇ ਤੀਜੇ ਸਥਾਨ ਤੇ ਰਿਹਾ।ਇਸੇ ਤਰ੍ਹਾਂ ਤੈਰਾਕੀ ਵਿੱਚ ਪਟਿਆਲਾ ਨੇ 59 ਪੁਆਇੰਟ ਲੈ ਕੇ ਪਹਿਲਾ, ਜਲੰਧਰ ਨੇ 36 ਪੁਆਇੰਟ ਲੈ ਕੇ ਦੂਜਾ ਅਤੇ ਮੋਹਾਲੀ ਨੇ 29 ਪੁਆਇੰਟ ਲੈ ਕੇ ਤੀਜਾ ਸਥਾਨ ਹਾਸਲ ਕੀਤਾ।