ਪੰਜਾਬ ਸਰਕਾਰ ਵਲੋਂ ਜਿ਼ਲ੍ਹੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਨਾਉਣ ਦੀ ਤਜਵੀਜ਼ -ਸਮੀਤ ਜਾਰੰਗਲ
50 ਸਕੂਲਾਂ ਨੂੰ ਐਲ.ਈ.ਡੀ. ਜਾਰੀ ਕੀਤੀਆਂ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿਖਿਆ ਵੱਲ ਖਾਸ ਧਿਆਨ ਦੇਣ ਦੇ ਨਿਰਦੇਸ
5 Dariya News
ਰੂਪਨਗਰ 21-Jan-2019
ਪੰਜਾਬ ਸਰਕਾਰ ਵਲੋਂ ਸਾਲ 2018-19 ਦੌਰਾਨ ਰੂਪਨਗਰ ਜਿ਼ਲ੍ਹੇ ਦੇ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਨਾਉਣ ਦੀ ਤਜਵੀਜ ਹੈ। ਜਿਸ ਤਹਿਤ ਜਿਥੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵੰਲ ਵਿਸ਼ੇਸ਼ ਤਵੱਜੋ ਦਿਤੀ ਜਾਵੇਗੀ ਉਥੇ ਹੀ ਵਿਦਿਆਰਥੀਆਂ ਨੂੰ ਸਿੱਖਣ ਦੇ ਨਵੇਂ ਤਹਿਤ ਤਕਨੀਕੀ ਸਾਧਨਾ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਅੱਜ ਇਥੇ ਸਿੱਖਿਆ ਵਿਭਾਗ ਦੀ ਕਾਰਗੁਜਾਰੀ ਦੀ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਸਮੀਤ ਜਾਰੰਗਲ ਨੇ ਦਸਿਆ ਕਿ ਸਮਾਰਟ ਸਕੂਲ ਤਹਿਤ ਜਿ਼ਲ੍ਹੇ ਦੇ 50 ਸਕੂਲਾਂ ਨੂੰ ਐਲ.ਈ.ਡੀ. ਜਾਰੀ ਕਰ ਦਿਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰੂਪਨਗਰ ਜਿ਼ਲ੍ਹੇ ਦੇ 8 ਸਸਸਸ ਸਕੂਲਾ ਨੁੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਗਿਆ ਹੈ। ਸਮਾਰਟ ਸਕੂਲਾਂ ਵਿਚ ਅੰਗਰੇਜੀ ਮੀਡੀਅਮ ਲਾਗੂ ਹੋ ਚੁੱਕਾ ਹੈ ਇੰਨਾ ਸਮਾਰਟ ਸਕੂਲਾਂ ਵਿਚ ਲੋੜੀਂਦਾ ਇਨਫਰਾਸਟਰਕਚਰ ਅਤੇ ਆਧੂਨਿਕ ਤਕਨੀਕੀ ਸਾਜੋ ਸਮਾਨ ਮਹੱਈਆ ਕਰਵਾਉਣ ਲਈ ਇੰਨਾਂ 8 ਸਕੂਲਾਂ ਨੂੰ ਪਹਿਲੀ ਕਿਸ਼ਤ ਵਜੋਂ ਕੁੱਲ 55.90 ਲੱਖਰੁਪਏ ਦੀ ਗਰਾਟ ਇਸ ਦਫਤਰ ਦੇ ਨਬਾਰਡ ਅਧੀਨ ਚਲ ਰਹੇ ਖਾਤੇ ਵਿਚ ਈ ਟਰਾਂਸਫਰ ਕੀਤੀ ਗਈ ਸੀ। ਹੁਣ ਮੱਖ ਦਫਤਰ ਵਲੋਂ ਇੰਨਾਂ 8 ਸਕੂਲਾਂ ਨੂੰ ਦੂਜੀ ਕਿਸ਼ਤ ਵਜੋਂ ਕੁੱਲ 23.65 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਇੰਨਾਂ ਸਕੂਲਾਂ ਨੂੰ ਚਾਰਦੀਵਾਰੀ ਦੀ ਮੁਰੰਮਤ ਅਤੇ ਗੇਟ ਸਮੀਟਰੀ (ਪ੍ਰਤੀ ਸਕਲ 2.00 ਲੱਖ ਰੁ:) ਲਈ ਪ੍ਰਾਪਤ ਹੋਈ ਹੈ। ਉਨ੍ਹਾਂ ਸਕੂਲੀ ਸਿਖਿਆ ਤੋਂ ਵਾਂਝੇ ਬੱਚਿਆਂ ਨੂੰ ਸਕੂਲਾਂ ਵਿਚ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ `ਈਚ ਵਨ ਬਰਿੰਗ ਵਨ` ਮੁਹਿੰਮ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾਣ ।
ਸਿਖਿਆ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ 03 ਤੋਂ 05 ਸਾਲ ਦੇ ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਲਈ ਪਿਛਲੇ ਇਕ ਸਾਲ ਦੌਰਾਨ 1653 ਬੱਚੇ ਸਕੂਲਾਂ ਵਿਚ ਦਾਖਲ ਕਰਵਾਏ ਗਏ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਵਿਚ ਮਿਡ ਡੇ ਮੀਲ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਵੱਲ ਵਿਸ਼ੇਸ਼ ਧਿਆਨ ਦਿਤਾ ਜਾਵੇ। ਉਨਾ ਕਿਹਾ ਕਿ ਸਕੂਲਾਂ ਦੇ ਪ੍ਰਿੰਸੀਪਲ ਖੁਦ ਮਿਡ ਡੇ ਮੀਲ ਤਿਆਰ ਕੀਤੇ ਜਾਣ ਦੀ ਪ੍ਰਕ੍ਰਿਆ ਦੀ ਨਿਜੀ ਤੌਰ ਤੇ ਨਿਗਰਾਨੀ ਕਰਨ। ਇਸ ਤੋਂ ਇਲਾਵਾ ਉਨਾਂ ਸਰੀਰਕ ਤੌਰ ਤੇ ਅਸਮਰੱਥ ਬੱਚਿਆਂ ਦੀ ਸਿਖਿਆ ਲਈ ਸ਼ੁਰੂ ਕੀਤੀ ਗਈ ਯੋਜਨਾ ਆਈ.ਈ.ਡੀ. ਅਧੀਨ ਗਤੀਵਿਧੀਆਂ ਵਿਚ ਤੇਜੀ ਲਿਆਉਣ ਦੇ ਹੁਕਮ ਦਿਤੇ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤੱਕ ਕੀਤੇ ਗਏ ਸਰਵੇ ਦੌਰਾਨ ਕੁੱਲ੍ਹ 1875 ਅਜਿਹੇ ਬੱਚਿਆ ਦੀ ਸ਼ਨਾਖਤ ਕੀਤੀ ਗਈ ਹੈ ਜੋ ਕਿ ਸਰੀਰਕ ਤੌਰ ਤੇ ਅਸਮਰਥ ਸਨ ਅਤੇ ਉਨਾ ਦੀ ਸਿਖਿਆ ਲਈ ਜਿ਼ਲ੍ਹੇ ਦੇ ਸਾਰੇ 08 ਬਲਾਕਾਂ ਵਿਚ ਕੁੱਲ੍ਹ 21 ਵਿਸ਼ੇਸ਼ ਰਿਸੋਰਸ ਟੀਚਰ ਅਤੇ 43 ਵਲੰਟੀਅਰ ਤਾਇਨਾਤ ਕੀਤੇ ਗਏ ਹਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਾਜੀਵ ਕੁਮਾਰ ਗੁਪਤਾ , ਵਧੀਕ ਡਿਪਟੀ ਕਮਿਸਨਰ (ਜਨਰਲ )ਸ਼੍ਰੀ ਅਮਰਦੀਪ ਸਿੰਘ ਗੁਜਰਾਲ ਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।