5 Dariya News

ਹਲਕਾ ਅਜਨਾਲਾ ਨੇ ਹਮੇਸ਼ਾਂ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਨਿਵਾਜਿਆ : ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਅਤੇ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਸੌਪੀ ਜਿਮੇਵਾਰੀ

5 Dariya News

ਅਜਨਾਲਾ/ਅਮ੍ਰਿਤਸਰ 21-Jan-2019

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਨੇ ਹਮੇਸ਼ਾਂ ਹੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਨਿਵਾਜਿਆ ਹੈ, ਜਿਸ ਲਈ ਉਹ ਇਥੋਂ ਦੇ ਲੋਕਾਂ ਅਤੇ ਸਮੂਹ ਅਕਾਲੀ ਵਰਕਰਾਂ ਦਾ ਸਦਾ ਰਿਣੀ ਰਹੇਗਾ। ਮੌਸਮ ਦੀ ਖਰਾਬੀ ਅਤੇ ਤੇਜ ਬਰਸਾਤ ਦੇ ਬਾਵਜੂਦ ਹਲਕਾ ਅਜਨਾਲਾ ਦੇ ਵਰਕਰਾਂ ਦਾ ਠਾਠਾਂ ਮਾਰਦਾ ਜ਼ੋਸ਼ ਭਰਪੂਰ ਇਕਠ ਜਿਸ ਵਿਚ ਹਲਕੇ ਨਾਲ ਸੰਬੰਧਤ ਸਾਰੇ ਹੀ ਸ੍ਰੋਮਣੀ ਕਮੇਟੀ ਮੈਬਰਾਂ, ਸਰਕਲ ਪ੍ਰਧਾਨਾਂ, ਦੋਵੇ ਅਜਨਾਲਾ ਅਤੇ ਰਮਦਾਸ ਨਗਰ ਕੌਸਲਰਾਂ ਦੇ ਪ੍ਰਧਾਨ, ਸਮੂਹ ਸਾਬਕਾ ਅਤੇ ਮੌਜੂਦਾ ਕੌਸਲਰ ਸਾਹਿਬਾਨ, ਵੱਖ ਵੱਖ ਅਦਾਰਿਆਂ ਦੇ ਚੇਅਰਮੈਨਾਂ, ਸਾਬਕਾ ਚੈਅਰਮੈਨਾਂ, ਮੈਬਰ ਸਾਹਿਬਾਨ, ਸਾਬਕਾ ਤੇ ਮੌਜੂਦਾ ਪੰਚਾਂ ਸਰਪੰਚਾਂ ਜਿਲਾ ਪ੍ਰੀਸ਼ਦ ਮੈਬਰਾਂ ਅਤੇ ਸਮੂਹ ਸਿਰ ਕੱਦ ਸਰਗਰਮ ਆਗੂਆਂ ਅਤੇ ਭਾਰੀ ਗਿਣਤੀ ਵਰਕਰ ਸ਼ਾਮਿਲ ਸਨ, ਵਲੋਂ ਆਪਣੇ ਮਹਿਬੂਬ ਨੇਤਾ ਸ: ਸੁਖਬੀਰ ਸਿੰਘ ਬਾਦਲ ਦਾ ਜਿਵੇ ਭਾਰੀ ਜੋਸ਼ ਨਾਲ ਸਵਾਗਤ ਕੀਤੇ ਜਾਣ ਦਾ ਨਜਾਰਾ ਦੇਖਿਆ ਹੀ ਬਣਦਾ ਸੀ।  ਇਸ ਮੌਕੇ ਗਰਮਜੋਸ਼ੀ ਦੇਖ ਗੱਦ ਗਦ ਹੋਏ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਲੋਕਾਂ ਦੇਂ ਆਪਣੇ ਸਵਾਰਥਾਂ ਖਾਤਰ ਪਾਰਟੀ ਨੂੰ ਪਿਠ ਦਿਖਾਜਾਣ ਦੇ ਬਾਵਜੂਦ ਪਾਰਟੀ ਵਰਕਰ ਅਕਾਲੀ ਦਲ ਦਾ ਝੰਡਾ ਬੰਲੰਦ ਕਰੀ ਰਖਣ ਲਈ ਅਜ ਵੀ ਇਕਜੁਟ ਹਨ। ਪਾਰਟੀ ਨਾਲ ਚਟਾਨ ਵਾਂਗ ਖੜਣ ਲਈ ਵਰਕਰ ਵਧਾਈ ਦੇ ਪਾਤਰ ਹਨ। ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਲੋਂ ਹਲਕਾ ਅਜਨਾਲਾ ਦੀਆਂ ਜਿਮੇਵਾਰੀਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਯੋਧ ਸਿੰਘ ਸਮਰਾ ਮੈਬਰ ਸ੍ਰੋਮਣੀ ਕਮੇਟੀ ਗੁਰੂ ਕਾ ਬਾਗ ਨੂੰ ਸੌਪਣ ਦਾ ਐਲਾਨ ਕੀਤਾ ਅਤੇ ਹਰ ਹਲਕੇ 'ਚ ਵਰਕਰ ਮੀਟਿੰਗਾਂ ਉਪਰੰਤ ਵਡੀਆਂ ਰੈਲੀਆਂ ਕਰਨ ਪ੍ਰਤੀ ਕੋਰ ਕਮੇਟੀ ਦੇ ਫੈਸਲੇ ਤੋਂ ਜਾਣੂ ਕਰਾਇਆ। ਉਹਨਾਂ ਕਿਹਾ ਕਿ ਅਖੌਤੀ ਟਕਸਾਲੀ, ਆਪ ਅਤੇ ਆਪ ਤੋਂ ਵਖ ਹੋਏ 'ਪਾਪ' ਆਦਿ ਦੇ ਪਿਛੇ ਕਾਂਗਰਸ ਕੰਮ ਕਰ ਰਹੀ ਹੈ ਅਤੇ ਫੰਡਿੰਗ ਕਰ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦੇ ਚਹਿਰੇ ਬੇਨਕਾਬ ਹੋ ਚੁਕੇ ਹਨ ਅਤੇ ਲੋਕਾਂ ਨੇ ਇਨਾਂ ਸਵਾਰਥੀ ਲੋਕਾਂ ਨੂੰ ਬੁਰੀ ਤਰਾਂ ਨਕਾਰਿਆ ਹੈ। ਉਹਨਾਂ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਕਿਸਾਨ ਮਾਰੂ ਨੋਜਵਾਨ, ਦਲਿਤ ਅਤੇ ਮੁਲਾਜਮ ਮਾਰੂ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਨੂੰ ਸਬਕ ਸਿਖਾਉਣ ਦਾ ਸਮਾਂ ਨੇੜੇ ਆਗਿਆ ਹੈ। ਉਹਨਾਂ ਲੋਕ ਮਸਲਿਆਂ ਦੇ ਹੱਲ ਲਈ ਅਕਾਲੀ ਦਲ ਦੀ ਸ਼ਕਤੀ ਨੂੰ ਹੋਰ ਮਜਬੂਤ ਕਰਨ ਦੀ ਅਪੀਲ ਕੀਤੀ। 

ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ: ਰਤਨ ਸਿੰਘ ਅਜਨਾਲਾ ਦਾ ਦਿਲੋਂ ਸਤਿਕਾਰ ਕਰਦੇ ਹਨ ਪਰ ਸਚਾਈ ਇਹ ਵੀ ਹੈ ਕਿ ਪਾਰਟੀ, ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਜਿਨਾਂ ਨੂੰ ਵੀ ਟਿਕਟਾਂ ਦੇ ਕੇ ਭੇਜਿਆ ਜਾਂਦਾ ਰਿਹਾ ਵਰਕਰਾਂ ਨੇ ਉਹਨਾਂ ਨੂੰ ਜਿੱਤਾਂ ਨਾਲ ਨਿਵਾਜਿਆ। ਉਹਨਾਂ ਕਿਹਾ ਕਿ ਅਜ ਪਾਰਟੀ ਨੂੰ ਪਿਠ ਦੇਣ ਵਾਲੇ ਕਾਂਗਰਸ ਦੀ ਫੰਡਿੰਗ ਦੇ ਸਹਾਰੇ ਹੀ ਸਾਜਿਸ਼ਾਂ ਰੱਚ ਰਹੇ ਹਨ। ਉਨਾਂ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸੀ ਕਿਹਾ ਅਤੇ ਆਖਿਆ ਕਿ ਖਹਿਰੇ ਦਾ ਪੂਰਾ ਪਰਿਵਾਰ ਕਾਂਗਰਸ ਦੀ ਸਤਾ ਨੂੰ ਅਜ ਵੀ ਮਾਣ ਰਿਹਾ ਹੈ। ਉਹਨਾਂ ਕਿਹਾ ਕਿ ਇਹ ਲੋਕ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਜਦ ਕਿ ਲੋਕ ਸਿਆਣੇ ਹਨ ਤੇ ਸਭ ਜਾਣਦੇ ਹਨ ਕਿ ਇਹਨਾਂ ਦੀਆਂ ਸਭ ਸਕੀਮਾਂ ਕਾਂਗਰਸ ਭਵਨ ਤੋਂ ਘੜੀਆਂ ਜਾ ਰਹੀਆਂ ਹਨ। ਕਾਂਗਰਸ ਵਲੋਂ ਹਲਕਾ ਇੰਚਾਰਜ ਪ੍ਰਣਾਈ ਖਤਮ ਕਰਨ ਦੇ ਐਲਾਨ ਨੂੰ ਫੌਕਾ ਗਰਦਾਨਦਿਆਂ ਉਹਨਾਂ ਕਿਹਾ ਕਿ ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮਾਂ 'ਚ ਲੋਕਾਂ ਵਲੋਂ ਨਕਾਰੇ ਜਾ ਚੁਕੇ ਕਾਂਗਰਸੀਆਂ ਨੂੰ ਸਟੇਜਾਂ 'ਤੇ ਬਿਠਾ ਕੇ ਲੋਕਤੰਤਰ ਨਾਲ ਮਜਾਕ ਕੀਤਾ ਗਿਆ।  ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸ: ਮਜੀਠੀਆ ਨੇ ਆਪ ਛੱਡ ਚੁਕੇ ਵਿਧਾਇਕਾਂ ਦੀ ਵਿਧਾਨ ਸਭਾ ਦੀ ਮੈਬਰੀ ਖਤਮ ਨਾ ਕਰਨ ਪ੍ਰਤੀ ਸਪੀਕਰ ਦੇ ਚੁਪੀ ਅਤੇ ਕਾਰਵਾਈ ਨਾ ਕਰਦਿਆਂ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੀ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਵਿਧਾਇਕ ਦੀ ਮੈਬਰੀ ਖਤਮ ਨਾ ਕਰ ਕੇ ਜੋ ਖਰਚਾ ਭਗਵੰਤ ਮਾਨ ਵਲੋਂ ਨਸ਼ਾ (ਸ਼ਰਾਬ) ਛੱਡਣ 'ਤੇ ਵਿਅੰਗ ਕਸਦਿਆਂ ਇਸ ਨੂੰ ਹੀ ਕੇਜਰੀਵਾਲ ਦਾ ਪੰਜਾਬ ਪ੍ਰਤੀ ਵਡਾ ਪੈਕੇਜ ਕਿਹਾ। ਕੇਜਰੀਵਾਲ ਵਲੋ ਂਪੰਜਾਬ ਦੇ ਪਾਣੀਆਂ ਪ੍ਰਤੀ ਉਲਟ ਸਟੈਡ ਲੈਣ ਅਤੇ ਪੰਜਾਬੀਆਂ ਨੂੰ ਪ੍ਰਦੂਸ਼ਨ ਲਈ ਜਿਮੇਵਾਰ ਠਹਿਰਾਉਣ ਲਈ ਨਿਖੇਧੀ ਕੀਤੀ। ਕੇਰੀਵਾਲ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਸਟੇਜਾਂ ਸਾਂਝੀਆਂ ਕਰਨ 'ਤੇ ਉਹਨਾਂ ਨੂੰ ਆੜੇ ਹਥੀਂ ਲਿਆ । ਇਸ ਮੌਕੇ ਗੁਰੂ ਕੇ ਬਾਗ ਤੋਂ ਸ੍ਰੋਮਣੀ ਕਮੇਟੀ ਮੈਬਰ ਜੋਧ ਸਿੰਘ ਸਮਰਾ ਨੇ ਉਹਨਾਂ ਨੂੰ ਪਾਰਟੀ ਵਲੋਂ ਸੌਪੀ ਗਈ ਜਿਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਟਾ ਕਿ ਉਹ ਪਾਰਟੀ ਵਲੋਂ ਲਾਈ ਗਈ ਜਿਮੇਵਾਰੀ ਨੂੰ ਪੂਰੀ ਤਨ ਦੇਹੀ ਨਾਲ ਨਿਭਾਉਣਗੇ । ਹਲਕਾ ਅਜਨਾਲਾ ਦੇ ਵਰਕਰਾਂ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਸ੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਅਤੇ ਹਲਕੇ ਦਾ ਝਾੜੂਬਰਦਾਰ ਬਣ ਕੇ ਹਮੇਸ਼ਾਂ ਸੇਵਾ ਕਰਦੇ ਰਹਿਣਗੇ।  ਇਸ ਮੌਕੇ ਸ੍ਰੋਮਣੀ ਕਮੇਟੀ ਮੈਬਰ ਅਮਰੀਕ ਸਿੰਘ ਵਿਛੋਆ, ਮਾਸਟਰ ਪ੍ਰੀਤ, ਕੁਲਦੀਪ ਸਿੰਘ ਤੇੜਾ, ਮੁਖਤਾਰ ਸਿੰਘ ਸੂਫੀਆ,  ਨਗਰ ਕੌਸਲ ਅਜਨਾਲਾ ਦੇ ਪ੍ਰਧਾਨ ਜੋਰਾਵਰ ਸਿੰਘ, ਬੀਬੀ ਜਸਵਿੰਦਰ ਕੌਰ ਪ੍ਰਧਾਨ ਰਮਦਾਸ ਕਮੇਟੀ,ਬਾਊ ਰਾਮ ਸ਼ਰਨ ਪ੍ਰਧਾਨ ਭਾਜਪਾ,  ਸ਼ੂਗਰ ਮਿਲ ਅਜਨਾਲਾ ਦੇ ਚੇਅਰਮੈਨ ਗੁਰਨਾਮ ਸਿੰਘ ਸੈਦੋਕੇ, ਨਵਚੰਦ ਸਿੰਘ ਹਰੜ, ਸਤਿੰਦਰ ਸਿੰਘ ਮਾਕੋਵਾਲ,ਸ਼ੇਰ ਸਿੰਘ ਅਵਾਨ, ( ਤਿੰਨੇ ਸਾਬਕਾ ਮੈਬਰ ਜ਼ਿਲਾਪ੍ਰੀਸ਼ਦ) ਰੁਪਿੰਦਰ ਸਿੰਘ ਰੂਪੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਸਰਕਲ ਪ੍ਰਧਾਨ ਅਰਜਨ ਸਿੰਘ ਸੁਧਾਰ, ਸੁਰਿੰਦਰ ਸਿੰਘ ਸਹਿਸਰਾ ਸਰਕਲ ਪ੍ਰਧਾਨ ਝੰਡੇਰ, ਦਿਲਬਾਗ ਸਿੰਘ ਸਰਕਲ ਪ੍ਰਧਾਨ ਅਜਨਾਲਾ, ਬੀਬੀ ਕੁਲਬੀਰ ਕੌਰ ਪ੍ਰਧਾਨ ਇਸਤਰੀ ਵਿੰਗ ਯੂਥ ਅਕਾਲੀ ਦਲ ਅਜਨਾਲਾ ਦੇ ਪ੍ਰਧਾਨ ਭੁਪਿੰਦਰ ਇਕਬਾਲ ਸਿੰਘ ਪਿੰਕਾ, ਮਸੀਹੀ ਆਗੂ ਬਬਲੂ ਥੋਬਾ, ਸਮੇਤ ਪੰਚ ਸਰਪੰਚ ਆਦਿ ਮੌਜੂਦ ਸਨ।