5 Dariya News

ਇਲਾਕੇ ਦੇ ਵਿਕਾਸ ਵਿੱਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ - ਕੌਂਸਲਰ ਜਸਪ੍ਰੀਤ ਕੌਰ ਮੁਹਾਲੀ

ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਪੇਵਰ ਲਗਵਾਉਣ ਦਾ ਕੰਮ

5 Dariya News

ਐਸ.ਏ.ਐਸ.ਨਗਰ 17-Jan-2019

ਅੱਜ ਇਲਾਕੇ ਦੇ ਪੱਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਆਪਣੇ ਇਲਾਕੇ ਵਿੱਚ ਪੇਵਰ ਲਗਾਉਣ ਅਤੇ ਪਾਰਕਿੰਗ ਨੂੰ ਵੱਡੀ ਕਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਵਿਕਾਸ ਵਿੱਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ। ਇਸ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਲਾਕੇ ਦੇ ਬਜ਼ੁਰਗਾਂ ਤੋਂ ਟੱਕ ਲਗਵਾ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਹਾਜ਼ਰ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਨੀਸ਼ ਬਾਂਸਲ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਐਮ.ਆਰ. ਅਰੋੜਾ, ਜਗਤਾਰ ਸਿੰਘ, ਸਤਨਾਮ ਸਿੰਘ, ਅਨਿਲ ਕੁਮਾਰ, ਐਚ.ਕੇ. ਅਗਰਵਾਲ, ਸੁਖਦੇਵ ਨਿੱਝਰ, ਮਨਮੋਹਨ ਸਿੰਘ, ਰਵੀ ਕੱਕੜ, ਗੁਰਚਰਨ ਸਿੰਘ ਚੰਨਾ, ਓਮਕਾਰ ਮਲਹੋਤਰਾ, ਸ਼ੇਰ ਸਿੰਘ, ਗੁਰਬਚਨ ਸਿੰਘ ਸ਼ੈਂਟੀ, ਸ਼ੈਲ ਬਾਂਸਲ, ਮਨਜੋਤ ਕੌਰ ਭੁੱਲਰ, ਕਾਲਜ, ਰਮਨਦੀਪ ਕੌਰ, ਪ੍ਰੀਤਮ ਕੌਰ, ਕਾਂਤਾ ਦੇਵੀ, ਅੰਮ੍ਰਿਤ ਆਦਿ ਹਾਜ਼ਰ ਸਨ।