5 Dariya News

ਖੇਲੋ ਇੰਡੀਆ ਯੂਥ ਗੇਮਜ਼ :ਨਿਸ਼ਾਨੇਬਾਜ਼ੀ ਦੇ ਅੰਡਰ 21 ਵਰਗ ਵਿੱਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ

ਪੰਜਾਬ ਨੇ ਹੁਣ ਤੱਕ 19 ਸੋਨੇ, 15 ਚਾਂਦੀ ਤੇ 23 ਕਾਂਸੀ ਦੇ ਤਮਗਿਆਂ ਸਣੇ ਕੁੱਲ 57 ਤਮਗੇ ਜਿੱਤੇ

5 Dariya News

ਚੰਡੀਗੜ੍ਹ 16-Jan-2019

ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਨਿਸ਼ਾਨੇਬਾਜ਼ੀ ਦੇ ਅੰਡਰ 21 ਵਰਗ ਵਿੱਚ ਪੰਜਾਬ ਓਵਰ ਆਲ ਚੈਂਪੀਅਨ ਬਣਿਆ। ਪੰਜਾਬ ਨੇ ਅੱਜ ਚਾਰ ਤਮਗੇ ਜਿੱਤੇ ਜਿਨ੍ਹਾਂ ਵਿੱਚ ਇਕ ਸੋਨੇ, ਇਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਸ਼ਾਮਲ ਸਨ। ਇਹ ਚਾਰੋਂ ਤਮਗੇ ਨਿਸ਼ਾਨੇਬਾਜ਼ੀ ਦੇ ਅੰਡਰ 21 ਵਰਗ ਵਿੱਚ ਆਏ। ਪੰਜਾਬ ਵੱਲੋਂ ਅੱਜ ਜਿੱਤੇ ਤਮਗਿਆਂ ਨੂੰ ਮਿਲਾ ਕੇ ਹੁਣ ਤੱਕ ਜਿੱਤੇ ਤਮਗਿਆਂ ਦੀ ਗਿਣਤੀ 57 ਹੋ ਗਈ ਜਿਨ੍ਹਾਂ ਵਿੱਚ 19 ਸੋਨੇ, 15 ਚਾਂਦੀ ਤੇ 23 ਕਾਂਸੀ ਦੇ ਤਮਗੇ ਸ਼ਾਮਲ ਹਨ। ਇਹ ਜਾਣਕਾਰੀ ਖੇਲੋ ਇੰਡੀਆ ਗੇਮਜ਼ ਵਿੱਚ ਪੰਜਾਬ ਦੇ ਸਟੇਟ ਸਪੋਰਟਸ ਮੈਨੇਜਰ ਸ੍ਰੀ ਗੁਰਲਾਲ ਸਿੰਘ ਰਿਆੜ ਨੇ ਦਿੱਤੀ।ਸ੍ਰੀ ਰਿਆੜ ਨੇ ਦੱਸਿਆ ਕਿ ਗੁਰਨਿਹਾਲ ਸਿੰਘ ਗਰਚਾ ਨੇ ਅੰਡਰ 21 ਦੇ ਸਕੀਟ ਸ਼ੂਟਿੰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਸਿਮਰਨ ਨੇ ਅੰਡਰ 21 ਦੇ ਸਕੀਟ ਸ਼ੂਟਿੰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਭੇ ਸਿੰਘ ਸੇਖੋਂ ਨੇ ਅੰਡਰ 21 ਦੇ ਸਕੀਟ ਸ਼ੂਟਿੰਗ ਤੇ ਅਰਜੁਨ ਸਿੰਘ ਚੀਮਾ ਤੇ ਪਰਦੀਪ ਕੌਰ ਨੇ ਅੰਡਰ 21 ਦੇ ਏਅਰ ਪਿਸਟਲ ਮਿਕਸਡ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ।