ਅਮਰਦੀਪ ਸਿੰਘ ਚੀਮਾ ਨੇ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਬੈਠਕ ਕੀਤੀ
5 Dariya News
ਪਠਾਨਕੋਟ 07-Jan-2019
“ਮਿਸ਼ਨ ਤੰਦਰੁਸਤ ਪੰਜਾਬ”ਤਹਿਤ ਪੰਜਾਬ ਹੈਥਲ ਸਿਸਟਮ ਕਾਰਪੋਰੇਸ਼ਨ (ਮੋਹਾਲੀ) ਦੇ ਚੈਅਰਮੈਨ ਅਮਰਦੀਪ ਸਿੰਘ ਚੀਮਾ ਨੇ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਹਤ ਸੇਵਾਂਵਾਂ ਨਾਲ ਸੰਬਧਤ ਵੱਖ ਵੱਖ ਮੁੱਦਿਆਂ ਤੇ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ,ਸਮੂਹ ਜਿਲਾ੍ਹ ਪ੍ਰੋਗਰਾਮ ਅਫਸਰਾਂ, ਸੀਨੀਅਰ ਮੈਡੀਕਲ ਅਫਸਰਾਂ ਅਤੇ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਬੈਠਕ ਕੀਤੀ। ਬੈਠਕ ਦੌਰਾਨ ਸ਼੍ਰੀ ਚੀਮਾ ਜੀ ਨੇ ਜਿਲ੍ਹੇ ਅੰਦਰ ਸਿਹਤ ਸੇਵਾਂਵਾਂ ਨਾਲ ਸੰਬਧਤ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਜਲਦ ਹੀ ਹੱਲ ਕੀਤੇ ਜਾਣ ਦਾ ਵਿਸ਼ਵਾਸ਼ ਦੁਆਇਆ। ਉਹਨਾਂ ਹਾਜ਼ਰ ਅਧਿਕਾਰੀਆਂ ਅਤੇ ਮੈਡੀਕਲ ਅਫਸਰਾਂ ਕੋਲੋ ਜਿਲ੍ਹੇ ਅੰਦਰ ਸਿਹਤ ਸੇਵਾਂਵਾਂ ਨੂੰ ਹੋਰ ਬੇਹਤਰ ਬਣਾਉਣ ਲਈ ਸੁਝਾਵਾਂ ਦੀ ਵੀ ਮੰਗ ਕੀਤੀ। ਉਹਨਾਂ ਕਿਹਾ ਕਿ ਸਰਕਾਰ ਵਲੋ ਬੀਤੇ ਕੁਝ ਦਿਨਾਂ'ਚ ਜਿਲਾ੍ਹ ਹਸਪਤਾਲ ਅਤੇ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਵਿਖੇ ਨਵੇਂ ਮੈਡੀਕਲ ਅਫਸਰ ਤੈਨਾਤ ਕੀਤੇ ਗਏ ਹਨ ਅਤੇ ਆਉਂਦੇ ਸਮੇਂ ਵਿੱਚ ਬਾਕੀ ਖਾਲੀ ਪਈਆਂ ਅਸਾਮੀਆਂ ਨੂੰ ਵੀ ਜਲਦ ਭਰ ਦਿੱਤਾ ਜਾਵੇਗਾ। ਉਨਾਂ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆਂ ਨੂੰ ਸਿਹਤ ਸੇਵਾਂਵਾਂ ਨਾਲ ਸੰਬਧਤ ਹੋਰ ਮੁਸ਼ਕਿਲਾਂ ਅਤੇ ਉਨਾਂ ਦਾ ਹੱਲ ਕਰਨ ਦਾ ਪ੍ਰਰੋਪੋਜ਼ਲ ਜਲਦ ਤਿਆਰ ਕਰਕੇ ਸਟੇਟ ਤੇ ਭੇਜਣ ਦੀ ਹਦਾਇਤ ਕੀਤੀ ਜਿਨਾਂ'ਚ ਨਵੀਂ ਤਕਨੀਕ ਨਾਲ ਲੈਸ ultra sound machine ਅਤੇ medical moblie van ਸ਼ਾਮਿਲ ਹਨ। ਉਨਾਂ ਕਿਹਾ ਕਿ ਪਠਾਨਕੋਟ ਦੀਆਂ ਸਿਹਤ ਸੰਸਥਾਂਵਾਂ ਵਿਖੇ ਜੰਮੂ ਅਤੇ ਹਿਮਾਚਲ ਤੋਂ ਵੀ ਮਰੀਜ਼ ਇਲਾਜ ਲਈ ਆਉਂਦੇ ਹਨ, ਇਸ ਲਈ ਸਰਕਾਰ ਵਲੋਂ ਲੋਕਾਂ ਨੂੰ ਹੋਰ ਵਧੀਆ ਸਿਹਤ ਸੇਵਾਂਵਾਂ ਪ੍ਰਦਾਨ ਕਰਨ ਲਈ ਇੱਕ super speciality hospital ਵੀ ਬਣਾਇਆ ਜਾਵੇਗਾ ਅਤੇ ਜੇ ਲੋੜ ਪਈ ਤਾਂ ਮੈਡੀਕਲ ਕਾਲਜ ਖੋਲਣ ਦੀ ਵੀ ਸਰਕਾਰ ਨੂੰ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵਲੋ ਸਮੇਂ ਸਮੇਂ ਤੇ ਜਿਲਾ੍ਹ ਹਸਪਤਾਲ ਅਤੇ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਵਿਖੇ ਤੈਨਾਤ ਡਾਕਟਰਾਂ ਦੀਆਂ (ਇਨਸਾਈਡ ਅਤੇ ਆਊਟਸਾਈਡ) orientation, capacity building and personality development ਟਰੇਨਿੰਗ/ਵਰਕਸ਼ਾਪਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਉਹ ਹਸਪਤਾਲ ਵਿੱਚ ਆਏ ਮਰੀਜ਼ ਨੂੰ ਹੋਰ ਵਧੀਆਂ ਸੇਵਾਂਵਾਂ ਪ੍ਰਦਾਨ ਕਰ ਸਕਣ।ਅਖੀਰ'ਚ ਸਰਦਾਰ ਅਮਰਦੀਪ ਸਿੰਘ ਚੀਮਾ ਜੀ ਨੇ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ ਅਤੇ ਸਿਹਤ ਸੇਵਾਂਵਾਂ ਨਾਲ ਸੰਬਧਤ ਆਉਂਦੀ ਕਿਸੇ ਵੀ ਮੁਸ਼ਕਿਲ ਨੂੰ ਤੁਰੰਤ ਸਟੇਟ ਤੇ ਰਿਪੋਟ ਕਰਨ ਦੀ ਹਦਾਇਤ ਕੀਤੀ।