5 Dariya News

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ 'ਚ 106ਵੀਂ ਇੰਡੀਅਨ ਸਾਈੰਸ ਕਾਂਗਰੇਸ ਦਾ ਸ਼ੁਭਾਰੰਭ

''ਵਿਗਿਆਨਿਕਾਂ ਨੂੰ ਲੋਕਾਂ ਦੇ ਆਰਾਮਦਾਇਕ ਜੀਵਨ ਪ੍ਰਤੀ ਕੰਮ ਕਰਨਾ ਚਾਹੀਦਾ ਹੈ''-ਪ੍ਰਧਾਨਮੰਤਰੀ ਮੋਦੀ ਨੇ ਐਲਪੀਯੂ 'ਚ ਕਿਹਾ

5 Dariya News

ਜਲੰਧਰ 03-Jan-2019

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਪੰਜਾਬ) 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਵਿਸ਼ਵ ਦੀ ਵਿਸ਼ਾਲਤਮ ਸਾਈਂਸ ਮੀਟ '106ਵੀਂ ਇੰਡੀਆਨ ਸਾਈੰਸ ਕਾਂਗਰੇਸ (ਆਈਐਸਸੀ)-2019' ਦਾ ਸ਼ੁਭਾਰੰਭ ਕੀਤਾ ਅਤੇ ਸਾਰਿਆਂ ਨੂੰ ਸੰਬੋਧਿਤ ਵੀ ਕੀਤਾ। ਦੇਸ਼-ਵਿਦੇਸ਼ ਤੋਂ ਆਏ ਵਿਗਿਆਨਿਕਾਂ ਅਤੇ ਵਿਦਵਾਨਾਂ ਦੇ ਵਿਸ਼ਾਲ ਸਮੁੰਦਰ ਵਿੱਚਕਾਰ ਬਹੁਤ ਖੁੱਸ਼ ਪ੍ਰਧਾਨਮੰਤਰੀ ਮੋਦੀ ਨੇ ਇੰਡੀਆਨ ਸਾਈੰਸ ਕਾਂਗਰੇਸ ਐਸੋਸਿਏਸ਼ਨ ਨੂੰ ਇਸ ਸਾਲ ਦੇ ਆਯੋਜਨ ਦੇ ਥੀਮ ਲਈ 'ਫਯੂਚਰ ਇੰਡੀਆ-ਸਾਈਂਸ ਐਂਡ ਟੈਕਨੋਲਾੱਜੀ' ਵਿਸ਼ੇ ਦੀ ਚੋਣ 'ਤੇ ਵਧਾਈ ਦਿੱਤੀ। ਇਸ 'ਤੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਸਾਂਝਾ ਕੀਤਾ ਕਿ ਭਾਰਤ ਦੀ ਸਹੀ ਸ਼ਕਤੀ ਉਸ ਸਮੇਂ ਹੋਵੇਗੀ ਜਦੋਂ ਸਾਈੰਸ, ਟੈਕਨੋਲਾੱਜੀ ਅਤੇ ਨਵੀਨਤਾ ਪੂਰੀ ਤਰਾਂ ਲੋਕਾਂ ਨਾਲ ਜੁੜ ਜਾਵੇਗੀ।ਭਾਰਤ ਦੇ ਮਹਾਨ ਵਿਗਿਆਨਿਕਾਂ ਜੇ ਸੀ ਬੋਸ, ਸੀ ਵੀ ਰਮਨ ਆਦਿ ਨੂੰ ਉਨ੍ਹਾਂ ਦੀ ਲੋਕਾਂ ਪ੍ਰਤੀ ਘੱਟ ਸਾਧਨਾਂ ਅਤੇ ਜ਼ਿਆਦਾ ਸੰਘਰਸ਼ਾਂ ਵਿਚਾਲੇ ਕੀਤੀਆਂ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਆਧੁਨਿਕ ਸਾਈੰਸ ਦੇ ਦੁਆਰਾ ਭਾਰਤ ਆਪਣੇ ਵਰਤਮਾਨ ਨੂੰ ਬਦਲ ਰਿਹਾ ਹੈ ਅਤੇ ਲਗਾਤਾਰ ਕੰਮ ਕਰਦਿਆਂ ਭਵਿੱਖ ਨੂੰ ਸੁਰੱਖਿਅਤ ਬਣਾ ਰਿਹਾ ਹੈ। ਭਾਰਤ ਦੇ ਦੋ ਸਾਬਕਾ ਪ੍ਰਧਾਨਮੰਤਰੀਆਂ ਦੁਆਰਾ ਦੇਸ਼ ਨੂੰ ਦਿੱਤੇ ਗਏ ਸਾਂਝੇ ਨਾਅਰੇ 'ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ' ਬਾਰੇ ਗੱਲ ਕਰਦਿਆਂ ਅਤੇ ਰਿਸਰਚ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਅਰੇ 'ਚ 'ਜੈ ਅਨੁਸੰਧਾਨ' ਵੀ ਜੋੜ ਦੇਣਾ ਚਾਹੀਦਾ ਹੈ।ਪ੍ਰਧਾਨਮੰਤਰੀ ਮੋਦੀ ਜੀ ਨੇ ਸਾਂਝਾ ਕੀਤਾ ਕਿ ਭਾਰਤ ਨੇ ਆਸਾਨ ਅਤੇ ਸਫਲ ਬਿਜ਼ਨੇਸ ਕਰਨ ਵੱਲ ਮਹੱਤਵਪੂਰਣ ਤਰੱਕੀ ਕੀਤੀ ਹੈ ਪਰੰਤੂ ਸੁਗਮਤਾ ਨਾਲ ਰਹਿਣ ਵੱਲ ਵੀ ਕੰਮ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਈੰਸਦਾਨਾਂ ਨੂੰ ਕਿਹਾ ਕਿ ਉਹ ਸਾਧਾਰਨ ਅਤੇ ਕਿਫਾਇਤੀ ਤਕਨੀਕਾਂ ਨੂੰ ਵਿਕਸਿਤ ਕਰਨ ਤਾਂ ਜੋ ਆਮ ਲੋਕਾਂ ਨਾਲ ਜੁੜੀਆਂ ਹੋਣ ਅਤੇ ਆਸਾਨੀ ਨਾਲ ਰਹਿਣ ਵੱਲ ਕੰਮ ਕਰਨ। ਸਪੇਸ ਸੈਕਟਰ 'ਚ ਪ੍ਰਾਪਤੀਆਂ ਬਾਰੇ ਜ਼ਿਕਰ  ਕਰਦਿਆਂ ਪ੍ਰਧਾਨਮੰਤਰੀ ਨੇ ਕਾਰਟੋਸੈਟ 2 ਅਤੇ ਹੋਰ ਸੈਟੇਲਾਈਟਸ ਦੀ ਸਫਲਤਾ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2022 ਤੱਕ ਸਪੇਸ 'ਚ 3 ਭਾਰਤੀਆਂ ਨੂੰ ਭਾਰਤ ਦੇ ਗਗਨਯਾਨ 'ਚ ਭੇਜਣ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ 'ਪ੍ਰਾਈਮ ਮਿਨਿਸਟਰ ਸਾਈਂਸ, ਟੈਕਨੋਲਾੱਜੀ ਐਂਡ ਇਨੋਵੇਸ਼ਨ ਅਡਵਾਈਜ਼ਰੀ ਕੌਂਸਿਲ' ਇਸ ਵੱਲ ਸਹਾਇਕ ਹੋਵੇਗੀ ਕਿ ਸਾਈੰਸ ਐਂਡ ਟੈਕਨੋਲਾੱਜੀ ਅਤੇ ਹੋਰ ਸਹਿਯੋਗੀ ਪ੍ਰੋਗ੍ਰਾਮਾਂ ਲਈ ਪ੍ਰੋਗ੍ਰਾਮ ਨਿਰਧਾਰਿਤ ਕੀਤੇ ਜਾ ਸਕਣ ਤਾਂ ਜੋ ਮਲਟੀ ਸਟੇਕ ਹੋਲਡਰ ਪਾੱਲਿਸੀ ਵੱਲ ਕੋਸ਼ਿਸ਼ਾਂ ਹੋਣ।

ਸਾਲ 2018 'ਚ ਭਾਰਤੀ ਸਾਈੰਸ ਦੁਆਰਾ ਵੱਖਰੀ ਪ੍ਰਾਪਤੀਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਏਵਿਏਸ਼ਨ 'ਚ ਬਾੱਇਓ ਈਂਧਨ, ਨੇਤਰਹੀਣਾਂ ਲਈ ਦਿਵਯ ਨੈਣ, ਸਰਵਾਈਕਲ ਕੈਂਸਰ, ਡੇਂਗੂੰ ਆਦਿ ਦੀ ਪਹਿਚਾਣ ਲਈ ਘੱਟ ਕੀਮਤ ਦੇ ਉਪਕਰਣ, ਲੈਂਡ ਸਲਾਈਡ ਵਾਰਨਿੰਗ ਸਿਸਟਮ ਆਦਿ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਨਾਂ ਲਈ ਵਪਾਰੀਕਰਣ ਦੇ ਮਜ਼ਬੂਤ ਰਾਸਤੇ ਤਲਾਸ਼ਨੇ ਹੋਣਗੇ ਤਾਂ ਜੋ ਰਿਸਰਚ ਅਤੇ ਡਿਵੈਲਪਮੈਂਟ ਦੀਆਂ ਪ੍ਰਾਪਤੀਆਂ ਨੂੰ ਪ੍ਰੋਤਸਾਹਨ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਰਿਸਰਚ 'ਚ ਆਰਟਸ, ਹਿਊਮੈਨਿਟੀਜ਼, ਸੋਸ਼ਲ ਸਾਈੰਸ, ਸਾਈੰਸ ਅਤੇ ਟੈਕਨੋਲਾੱਜੀ ਦੀਆਂ ਸਾਰੀਆਂ ਗੱਲਾਂ ਦਾ ਮਿਸ਼ਰਨ ਹੋਣਾ ਚਾਹੀਦਾ ਹੈ।ਸ਼੍ਰੀ ਮੋਦੀ ਨੇ ਕਿਹਾ-'ਕੇਵਲ ਰਿਸਰਚ ਲਈ ਹੀ ਰਿਸਰਚ ਕਰਨਾ ਜ਼ਰੂਰੀ ਨਹੀਂ ਹੁੰਦਾ। ਸਾਨੂੰ ਖੇਤੀਬਾੜੀ ਦੇ ਖੇਤਰ 'ਚ ਕੰਮ ਕਰ ਰਹੇ ਆਮ ਲੋਕਾਂ ਲਈ ਨਵੀਨਤਾਵਾਂ ਨੂੰ ਤਲਾਸ਼ਨਾ ਹੋਵੇਗਾ। ਅਸੀਂ ਪਿਛਲੇ 4 ਸਾਲਾਂ 'ਚ ਬਹੁਤ ਸਾਰੇ ਇਨਕਿਊਬੈਸ਼ਨ ਸੈਂਟਰ ਸਥਾਪਿਤ ਕੀਤੇ ਹਨ। ਸਾਈਂਸ ਕਮਿਉਨਿਟੀ ਨੂੰ ਸਮਾਜ ਦੇ ਵਿਕਾਸ ਲਈ ਅਗਾਂਹ ਵੱਧਣਾ ਹੋਵੇਗਾ ਅਤੇ ਸਾਈੰਸ ਦੀ ਪ੍ਰਾਪਤੀਆਂ ਨੂੰ ਉਨ੍ਹਾਂ ਨਾਲ ਜੋੜਨਾ ਹੋਵੇਗਾ।''ਇਸ ਮੌਕੇ 'ਤੇ ਪ੍ਰਧਾਨਮੰਤਰੀ ਮੋਦੀ ਨੇ ਨੋਬੇਲ ਪੁਰਸਕਾਰ ਵਿਜੇਤਾਵਾਂ, ਪ੍ਰੋ ਥਾੱਮਸ ਸੁਡੋਫ, ਪ੍ਰੋ ਅਵਰਾਮ ਹਰਸ਼ਕੋ ਅਤੇ ਪ੍ਰੋ ਡੰਕਨ ਹਾਲਡੇਨ ਨਾਲ ਚਰਚਾ ਵੀ ਕੀਤੀ ਜਿਹੜੇ ਕਿ ਇਸ ਵਿਸ਼ਾਲ ਸਾਈਂਸ ਕਾਂਗਰੇਸ 'ਚ ਭਾਗ ਲੈਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਇਸ ਮੌਕੇ 'ਤੇ ਸਾਈਂਸ ਅਤੇ ਟੈਕਨੋਲਾੱਜੀ ਦੇ ਕੇਂਦਰੀ ਮੰਤਰੀ ਡਾੱ ਹਰਸ਼ਵਰਧਨ, ਪੰਜਾਬ ਦੇ ਗਵਰਨਰ ਵੀ ਪੀ ਐਸ ਬਦਨੌਰ, ਸਟੇਟ ਕੈਬਿਨੇਟ ਮਿਨਿਸਟਰ ਫਾੱਰ ਸੋਸ਼ਲ ਜਸਟਿਸ ਐਂਡ ਇੰਪਾੱਵਰਮੈਂਟ ਸ਼੍ਰੀ ਵਿਜੈ ਸਾਂਪਲਾ, ਪੰਜਾਬ ਦੇ ਇੰਡਸਟਰੀ ਅਤੇ ਕਾੱਮਰਸ ਮੰਤਰੀ ਸ਼ਾਮ ਸੁੰਦਰ ਅਰੋੜਾ, ਆਈਐਸਸੀਏ ਦੇ ਜਨਰਲ ਪ੍ਰੈਜ਼ੀਡੈਂਟ ਡਾੱ ਮਨੋਜ ਕੁਮਾਰ ਚੱਕਰਬਰਤੀ ਅਤੇ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਵੀ ਮੌਜੂਦ ਸਨ।ਚਾਂਸਲਰ ਅਸ਼ੋਕ ਮਿੱਤਲ ਨੇ ਸਾਂਝਾ ਕੀਤਾ ਕਿ ਕੈਂਪਸ 'ਚ ਪ੍ਰਧਾਨਮੰਤਰੀ ਜੀ ਅਤੇ ਸੰਸਾਰ ਅਤੇ ਦੇਸ਼ ਤੋਂ ਵੱਡੀ ਗਿਣਤੀ 'ਚ ਸ਼ਾਮਿਲ ਵਿਗਿਆਨਿਕ ਸਮੁਦਾਇ ਨੂੰ ਵੇਖ ਕੇ ਉਹ ਬਹੁਤ ਖੁੱਸ਼ ਹਨ। ਪੰਜ ਦਿਨੀਂ ਇਸ ਕਾਂਗਰੇਸ 'ਚ ਬਹੁਤ ਸਾਰੇ ਇਵੈਂਟ ਹੋਣੇ ਹਨ ਜਿਸ 'ਚ ਚਿਲਡਰਨ ਸਾਈੰਸ ਕਾਂਗਰੇਸ ਅਤੇ ਵੀਮੈਨ ਸਾਈਂਸ ਕਾਂਗਰੇਸ 2 ਮੁੱਖ ਆਯੋਜਨ ਹਨ। ਚਿਲਡਰਨ ਸਾਈਂਸ ਕਾਂਗਰੇਸ 'ਚ 10 ਤੋਂ ਲੈ ਕੇ 17 ਸਾਲ ਦੇ ਸਕੂਲੀ ਵਿਦਿਆਰਥੀ ਆਪਣੇ ਨਵੀਨਤਮ ਵਿਚਾਰਾਂ ਨੂੰ ਪੇਸ਼ ਕਰਨਗੇ। ਇਸ ਲਈ ਲਗਭਗ 5000 ਸਕੂਲੀ ਵਿਦਿਆਰਥੀ ਸਟੇਟ ਦੇ ਵੱਖਰੇ ਜਿਲਿਆਂ ਤੋਂ ਭਾਗ ਲੈਣਗੇ ਅਤੇ ਵੱਖਰੀ ਪ੍ਰਤਿਯੋਗਿਤਾਵਾਂ 'ਚ ਆਪਣੀ ਪ੍ਰਤਿਭਾ ਨੂੰ ਵਿਖਾਉਣਗੇ। ਵੀਮੈਨ ਸਾਈਂਸ ਕਾਂਗਰੇਸ 'ਚ ਮਹਿਲਾਵਾਂ ਦੁਆਰਾ ਸਾਈਂਸ ਅਤੇ ਟੈਕਨੋਲਾੱਜੀ ਦੇ ਖੇਤਰ 'ਚ ਕੀਤੀਆਂ ਪ੍ਰਾਪਤੀਆਂ ਬਾਰੇ ਖ਼ਾਸ ਜਿਕਰ ਹੋਵੇਗਾ।