5 Dariya News

ਸਰਕਾਰੀ ਪ੍ਰਾਇਮਰੀ ਸਕੂਲ ਝੰਗੜੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਸਮੁਚੇ ਖੇਤਰ ਵਿੱਚ ਬਣੀਆ ਚਾਨਣ ਮੁਨਾਰਾ

5 Dariya News

ਨੂਰਪੁਰ ਬੇਦੀ 03-Jan-2019

ਬਲਾਕ ਨੂਰਪੁਰ ਬੇਦੀ ਤਹਿਸੀਲ ਅਨੰਦਪੁਰ ਸਾਹਿਬ ਦੀ ਗੋਦ ਵਿਚ ਸਥਾਪਿਤ ਸਰਕਾਰੀ ਪ੍ਰਾਇਮਰੀ ਸਕੂਲ ਝੰਗੜੀਆਂ ਦੀਆਂ ਪ੍ਰਾਪਤੀਆਂ ਕਿਸੇ ਤੋਂ ਗੁੱਝੀਆਂ ਨਹੀਂ ਹਨ।ਲੋਕਾਂ ਦਾ  ਵਿਸ਼ਵਾਸ ਮੁੜ ਸਰਕਾਰੀ ਸਕੂਲਾਂ ਵੱਲ ਖਿੱਚਣ ਵਿਚ ਕਾਮਯਾਬ। ਇਹ ਸਕੂਲ ਦੇ ਬੱਚਿਆਂ ਵੱਲੋਂ ਸਿੱਖਿਆ ਵਿਭਾਗ ਵਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਖੂਬ ਮੱਲਾਂ ਮਾਰੀਆਂ ਜਾਂਦੀਆਂ ਹਨ।ਸਕੂਲ ਮੁਖੀ ਸੀਮਾ ਰਾਣੀ,ਅਧਿਆਪਕ ਅਮਰਜੀਤ ਸਿੰਘ,ਗੁਰਵਿੰਦਰ ਕੌਰ ਵਲੋਂ ਇਸ ਸੈਸ਼ਨ ਦੌਰਾਨ ਬੱਚਿਆਂ ਦੇ ਦਾਖਲੇ ਵਧਉਣ ਲਈ ਕਾਫੀ ਸਖਤ ਮਿਹਨਤ ਕੀਤੀ ਜਾ ਰਹੀ ਹੈ।ਸਕੂਲ ਵਿੱਚ ਖੇਡ ਮੈਦਾਨ ਦੀ ਘਾਟ ਹੁਣ ਪੁਰੀ ਹੋ ਰਹੀ ਹੈ।ਸਕੂਲ ਵਿਚ ਸਾਫ ਸਫਾਈ ਅਤੇ ਹਰੇ ਭਰੇ ਫਲਦਾਰ ਤੇ ਫੁਲਦਾਰ ਪੌਦੇ ਲਗਾਏ ਜਾ ਰਹੇ ਹਨ।ਇਸ ਸਕੂਲ ਦੇ ਵਿਦਿਆਰਥੀਆਂ ਨੇ ਹੁਣੇ ਹੋਏ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਥੀਆਂ ਦੇ ਵਿਦਿਅਕ ਮੁਕਾਬਲਿਆਂ ਵਿਚ ਅਹਿਮ ਪ੍ਰਾਪਤੀਆਂ ਕਰਕੇ ਆਪਣੇ ਮਾਪਿਆ,ਅਧਿਆਪਕਾ ਤੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਹੈ। ਸੈਂਟਰ ਪੱਧਰੀ ਮੁਕਾਬਲਿਆਂ ਵਿੱਚ 8ਵਿਦਿਆਰਥੀਆਂ ਵਲੋਂ ਸਥਾਨ ਪ੍ਰਾਪਤ ਕਰਕੇ ਆਪਣਾ ਜੇਤੂ ਰੱਥ ਬਲਾਕ ਪੱਧਰੀ ਮੁਕਾਬਲਿਆਂ ਵੱਲ ਨੂੰ ਸਿੱਧਾ ਕੀਤਾ।ਬਲਾਕ ਪੱਧਰੀ ਮੁਕਾਬਲਿਆਂ ਵਿਚੋਂ 5 ਵਿਦਿਆਰਥੀ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ।ਜਿਲ੍ਹਾ ਪੱਧਰ ਤੇ ਹੋਏ ਫਸਵੇਂ ਮੁਕਾਬਲਿਆਂ ਵਿੱਚੋਂ ਇਸ ਸਕੂਲ ਦੇ ਤਿੰਨ ਵਿਦਿਆਰਥੀ ਪੋਸੀਸ਼ਨਾਂ ਪ੍ਰਾਪਤ ਕਰਕੇ ਸਿੱਧ ਕਰ ਗਏ ਕੇ ਸਰਕਾਰੀ ਸਕੂਲਾਂ ਦੇ ਨੌਨਿਹਾਲ ਕਿਸੇ ਨਿੱਜੀ ਸਕੂਲਾਂ ਨਾਲੋਂ ਇਕ ਕਦਮ ਵੀ ਪਿੱਛੇ ਨਹੀਂ ਹਨ।ਹਰਸ਼ਦੀਪ ਸਿੰਘ 171ਤਕ ਪਹਾੜੇ ਸੁਣਾ ਕੇ ਸਭ ਨੂੰ ਹੈਰਾਨ ਕਰ ਛੱਡਿਆ। ਇਸੇ ਤਰ੍ਹਾ ਤਮੰਨਾ ਦੇਵੀ,ਕਰਨਵੀਰ ਸਿੰਘ ਨੇ ਵੀ ਸਥਾਨ ਪ੍ਰਾਪਤ ਕੀਤਾ।

ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਮੁਫਤ ਕਿਤਾਬਾਂ,ਵਰਦੀ,ਵਜੀਫਾ ਅਤੇ ਦੁਪਹਿਰ ਦਾ ਖਾਣਾ ਉਪਲਬਧ ਕਰਵਾ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ,ਉਥੇ ਪਿੰਡ ਵਾਸੀ ਵੀ ਅਧਿਆਪਕਾ ਨੂੰ ਖੁੱਲ ਕੇ ਮਦਦ ਦੇ ਰਹੇ ਹਨ।ਸਕੂਲ ਮੁਖੀ ਸੀਮਾ ਰਾਣੀ,ਅਧਿਆਪਕ ਅਮਰਜੀਤ ਸਿੰਘ ਅਤੇ ਗੁਰਵਿੰਦਰ ਕੌਰ ਵਲੋਂ ਸਕੂਲ ਵਿੱਚ ਦਾਖਲਾ ਵਧਾਉਣ ਲਈ ਰੈਲੀਆ ਕਰਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵੱਲ ਰੁਖ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।ਇਸ ਸਮੇਂ ਸਕੂਲ ਵਿਚ 45ਬੱਚੇ ਹੋ ਚੁੱਕੇ ਹਨ ਜਦੋਂ ਕਿ ਪਹਿਲਾ ਇਹ ਗਿਣਤੀ ਮਹਿਜ 18 ਸੀ।ਇਸ ਸਕੂਲ ਵਿੱਚ ਕੁਝ ਗੱਲਾਂ ਹੋਰਨਾਂ ਸਕੂਲਾਂ ਨਾਲੋਂ ਅਲਗ ਹਨ।ਸਕੂਲ ਵਿੱਚ ਮੈਥ ਕਾਰਨਰ, ਇੰਗਲਿਸ਼ ਕੋਰਨਰ ਜਨਰਲ ਨਲਿਜ ਕਾਰਨਾਰ , ਰੀਡਿੰਗ ਸੈੱਲ ਅਤੇ ਪੰਜਾਬੀ ਕਰਨਾਰ ਸਥਾਪਿਤ ਕੀਤੇ ਗਏ ਹਨ ਜਿਥੋਂ ਬੱਚੇ ਆਪਣੇ ਸ਼ੋਂਕ ਅਨੁਸਾਰ ਸਮੱਗਰੀ ਲੇ ਕੇ ਗਿਆਨ ਪ੍ਰਾਪਤ ਕਰਦੇ ਰਹਿੰਦੇ ਹਨ। ਬੱਚਿਆਂ ਅਤੇ ਸਟਾਫ ਵਲੋਂ ਸਾਂਝੇ ਤੌਰ ਤੇ ਯਤਨ ਕਰਕੇ ਤਿਮਾਹੀ ਮੈਗਜੀਨ ਵੀ ਤਿਆਰ ਕੀਤਾ ਜਾਂਦਾ ਹੈ ਜਿਸ ਵਿਚ ਬੱਚਿਆਂ ਵਲੋਂ ਆਪਣੀਆਂ ਹੱਥ ਲਿਖਤ ਕਹਾਣੀਆਂ,ਕਵਿਤਾਵਾਂ,ਪੇਂਟਿੰਗਾਂ ਅਤੇ ਚੁਟਕਲਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।ਜਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਟਿਆਲ ,ਜਿਲ੍ਹਾ ਕੋਆਰਡੀਨੇਟਰ ਰਾਬਿੰਦਰ ਰੱਬੀ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਦੇਵ ,ਲਖਵਿੰਦਰ ਸੈਣੀ,ਰਾਕੇਸ਼ ਭੰਡਾਰੀ ਵਲੋਂ ਸਮੇਂ ਸਮੇਂ ਤੇ ਸਕੂਲ ਦਾ ਦੌਰਾ ਕਰਕੇ ਸਕੂਲ ਸਟਾਫ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਅਜਿਹੇ ਸਕੂਲ ਹੋਰਨਾਂ ਸਕੂਲਾਂ ਲਈ ਪ੍ਰੇਰਨਾ ਸਰੋਤ ਹਨ।