5 Dariya News

ਫੂਡ ਸੇਫਟੀ ਆਨ ਵ੍ਹੀਲਸ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

5 Dariya News

ਰੂਪਨਗਰ 03-Jan-2019

ਫੂਡ ਅਤੇ ਡਰੱਗਜ ਐਡਮਿਨਸਟ੍ਰੇਸ਼ਨ ਪੰਜਾਬ ਵੱਲੋਂ ਭੇਜੀ ਗਈ ਫੂਡ ਸੈਂਪਲ ਟੈਸਟਿੰਗ ਵੈਨ ''ਫੂਡ ਸੇਫਟੀ ਆਨ ਵ੍ਹੀਲਸ'' ਨੂੰ ਕਾਰਜਕਾਰੀ ਸਿਵਲ ਸਰਜਨ ਡਾ. ਅਵਤਾਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਇਸ ਵੈਨ ਬਾਰੇ ਜਾਣਕਾਰੀ ਦਿੰਦਿਆਂ ਓਹਨਾਂ ਨੇ ਦੱਸਿਆ ਕਿ ਇਸ ਵੈਨ ਵਿੱਚ ਫੂਡ ਸੈਂਪਲ ਟੈਸਟਿੰਗ ਦੀ ਸੁਵਿਧਾ ਸਿਰਫ 50 ਰੁਪਏ ਦੇ ਖਰਚੇ ਤੇ ਉਪਲਬੱਧ ਹੈ, ਜਿਸਦੀ ਰਿਪੋਰਟ ਆਧੁਨਿਕ ਤਕਨੀਕਾਂ ਰਾਹੀਂ ਤੁਰੰਤ ਦਿੱਤੀ ਜਾਂਦੀ ਹੈ, ਭਾਵ ਸੈਂਪਲ ਖਾਣ-ਪੀਣ ਯੋਗ ਹੈ ਜਾਂ ਨਹੀਂ ਇਸਦਾ ਪਤਾ ਥੋੜੇ ਸਮੇਂ ਵਿੱਚ ਹੀ ਲਗ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਸਿਹਤ ਲਈ ਆਪਣੇ ਘਰ ਖਾਣ-ਪੀਣ ਦੀਆਂ ਵਸਤੂਆਂ ਅਤੇ ਸਾਰੇ ਦੁਕਾਨਦਾਰ ਖਾਣ-ਪੀਣ ਦੀਆਂ ਵੇਚਣ ਵਾਲੀਆਂ ਸ਼ੱਕੀ ਮਿਲਾਵਟੀ ਚੀਜ਼ਾਂ ਦੀ ਜ਼ਰੂਰ ਜਾਂਚ ਕਰਵਾਉਣ ਤਾਂ ਜੋ ਮਿਲਾਵਟਖੋਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਵੀ ਖਾਣ-ਪੀਣ ਦੇ ਵੇਚਣ ਦੇ ਸਮਾਨ ਦੀ ਟੈਸਟਿੰਗ ਕੀਤੀ ਜਾਵੇਗੀ। ਫੂਡ ਕਮਿਸ਼ਨਰ ਡਾ. ਸੁਖਰਾਓ ਸਿੰਘ ਨੇ ਦੱਸਿਆ ਕਿ ਇਹ ਵੈਨ ਲੱਗਭੱਗ 20 ਦਿਨਾਂ ਤੱਕ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰੇਗੀ ਜਿਸ ਤਹਿਤ ਇਹ ਵੈਨ ਅੱਜ  ਤੋਂ 05 ਜਨਵਰੀ  ਤੱਕ ਰੂਪਨਗਰ, 07 ਜਨਵਰੀ ਨੂੰ ਮੋਰਿੰਡਾ, 08 ਜਨਵਰੀ ਨੂੰ ਚਮਕੌਰ ਸਾਹਿਬ, 09 ਜਨਵਰੀ ਅਤੇ 17 ਜਨਵਰੀ ਨੂੰ ਭਰਤਗੜ੍ਹ, 10 ਜਨਵਰੀ ਅਤੇ 16 ਜਨਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ, 11 ਜਨਵਰੀ ਨੂੰ ਨੂਰਪੁਰਬੇਦੀ, 14 ਜਨਵਰੀ ਨੂੰ ਕੀਰਤਪੁਰ ਸਾਹਿਬ, 15 ਜਨਵਰੀ ਨੂੰ ਨੰਗਲ, 18 ਜਨਵਰੀ ਨੂੰ ਮੀਆਂਪੁਰ, ਪੁਰਖਾਲੀ ਅਤੇ ਮਿਤੀ 19 ਜਨਵਰੀ ਨੂੰ ਘਨੌਲੀ  ਦੇ ਖੇਤਰਾਂ ਵਿੱਚ ਸੈਂਪਲ ਟੈਸਟਿੰਗ ਦੀ ਸੁਵਿਧਾ ਮੁਹੱਈਆ ਕਰਵਾਏਗੀ।ਇਸ ਮੌਕੇ ਫੂਡ ਸੇਫਟੀ ਅਫਸਰ ਬਿਕਰਮ ਸਿੰਘ, ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਸੁਖਜੀਤ ਕੰਬੋਜ, ਕਿਰਨਦੀਪ ਕੋਰ,  ਬਿਸ਼ਨ ਪ੍ਰਕਾਸ਼, ਜਤਿਨ ਕੁਮਾਰ, ਮਲਟੀਪਰਪਜ਼ ਹੈਲਥ ਵਰਕਰਜ਼ ਅਤੇ ਵੈਨ ਦਾ ਸਟਾਫ ਹਾਜਰ ਸਨ।