5 Dariya News

ਕੌਮਾਂਤਰੀ ਹਵਾਈ ਅੱਡਾ ਮੋਹਾਲੀ ਦੇ ਪੁਲਿਸ ਥਾਣੇ ਨੂੰ ਪੱਕੇ ਤੌਰ ਤੇ ਮਿਲੀ ਇਮਾਰਤ

ਆਈ.ਜੀ. ਪੁਲਿਸ ਵੀ. ਨੀਰਜਾ ਆਈ.ਪੀ.ਐਸ. ਵੱਲੋਂ ਕੀਤਾ ਗਿਆ ਉਦਘਾਟਨ

5 Dariya News

01-Jan-2019

ਮੋਹਾਲੀ ਸਥਿਤ ਕੌਮਾਂਤਰੀ ਹਵਾਈ ਅੱਡੇ 'ਤੇ ਕਾਇਮ ਕੀਤਾ ਪੁਲਿਸ ਥਾਣਾ ਹੁਣ ਪੱਕੇ ਤੌਰ ਤੇ ਮਿਲੀ ਇਮਾਰਤ ਤੋਂ ਕੰਮਕਾਜ ਕਰੇਗਾ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ  ਨੇ ਦੱਸਿਆ ਹੈ ਕਿ ਅੰਤਰ ਰਾਸ਼ਟਰੀ ਹਵਾਈ ਅੱਡਾ ਮੋਹਾਲੀ ਵਿਖੇ ਸਥਿਤ ਥਾਣੇ ਨੂੰ ਪੱਕੇ ਤੌਰ ਤੇ ਮਿਲੀ ਇਮਾਰਤ ਦਾ ਉਦਘਾਟਨ ਸ੍ਰੀਮਤੀ ਵੀ. ਨੀਰਜਾ ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਵੱਲੋਂ ਕੀਤਾ ਗਿਆ।  ਥਾਣਾ ਇਮਾਰਤ ਦੇ ਉਦਘਾਟਨ ਮੌਕੇ ਸ੍ਰੀ ਸੁਨੀਲ ਦੱਤ ਸੀ.ਈ.ਓ. ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ, ਸ੍ਰੀ ਸੁਨੀਤ ਸ਼ਰਮਾ ਕਮਾਂਡੈਂਟ ਸੀ.ਆਈ.ਐਸ.ਐਫ,  ਸ੍ਰੀ ਰਮਨਦੀਪ ਸਿੰਘ ਡੀ.ਐਸ.ਪੀ. ਸਿਟੀ-2 ਮੋਹਾਲੀ ਅਤੇ ਸ੍ਰੀ ਹਰਸਿਮਰਨ ਸਿੰਘ ਬੱਲ ਮੁੱਖ ਅਫਸਰ ਥਾਣਾ ਅੰਤਰ ਰਾਸ਼ਟਰੀ ਹਵਾਈ ਅੱਡਾ ਮੋਹਾਲੀ ਸਮੇਤ ਸਾਰੀਆਂ ਏਅਰ ਲਾਈਨਜ਼ ਦੇ ਹੈਡ ਅਤੇ ਏਅਰ ਪੋਰਟ ਅਥਾਰਟੀ ਦੇ ਅਧਿਕਾਰੀ ਵੀ ਮੌਜੂਦ ਸਨ। ਇਥੇ ਇਹ ਵਰਨਣ ਯੋਗ ਹੈ ਕਿ  ਥਾਣਾ ਅੰਤਰ ਰਾਸ਼ਟਰੀ ਅੱਡੇ ਦਾ ਰੈਗੂਲਰ ਕੰਮ-ਕਾਜ ਆਰਜੀ ਇਮਾਰਤ ਵਿੱਚ ਹੀ ਚੱਲ ਰਿਹਾ ਸੀ। ਹੁਣ ਉਕਤ ਥਾਣਾ ਨੂੰ ਪੱਕੇ ਤੌਰ ਤੇ ਬਿਲਡਿੰਗ ਉਪਲੱਭਧ ਕਰਵਾਈ ਗਈ ਹੈ।