5 Dariya News

ਔਰਤਾਂ ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਕਰਵਾਈ ਗਈ ਮੈਰਾਥਨ

5 Dariya News

ਰੂਪਨਗਰ 27-Dec-2018

ਔਰਤਾਂ ਤੇ  ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਬੀਤੇ ਦਿਨੀ  ਹਾਫ਼ ਮੈਰਾਥਨ ਕਰਵਾਈ ਗਈ । ਇਹ ਹਾਫ ਮੈਰਾਥਨ ਲਕਸ਼ੈ ਸਪੋਰਟਸ ਕਲੱਬ ਅਤੇ ਭੂਮੀ ਰਾਜ  ਸਿੰਘ ਵੱਲੋਂ ਕਰਵਾਈ ਗਈ  ਜਿਸ ਦਾ ਮੁੱਖ ਉਦੇਸ਼ ਔਰਤਾਂ ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣਾ ਸੀ ।  ਇਸ ਮੈਰਾਥਨ ਵਿੱਚ ਰੋਪੜ ਤੋਂ ਅਵਤਾਰ ਸਿੰਘ ਭਾਟੀਆ ਜਿਨ੍ਹਾਂ ਨੂੰ ਕਿ ਅੰਬੈਸਡਰ ਵਜੋਂ ਚੁਣਿਆ ਗਿਆ ਸੀ ਅਤੇ ਉਹ ਆਪਣੀ ਰੋਪੜ ਰਨਿੰਗ  ਕਲੱਬ ਦੀ ਪੂਰੀ ਟੀਮ ਦੇ ਵੱਲੋਂ ਆਗਰਾ ਆਫ ਮੈਰਾਥਨ ਵਿਖੇ ਪਹੁੰਚੇ  ਅਤੇ ਦੌੜ ਕੇ ਮੈਡਲ ਪ੍ਰਾਪਤ ਕੀਤੇ ।ਖਰਾਬ ਮੌਸਮ  ਅਤੇ ਲਗਾਤਾਰ ਠੰਡ  ਹੋਣ ਦੇ ਬਾਵਜੂਦ ਵੀ  ਅਵਤਾਰ ਭਾਟੀਆ  ਨੇ ਇਸ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਆਪਣਾ ਪੁਰਜ਼ੋਰ ਯੋਗਦਾਨ ਪਾਇਆ। ਇਸ ਮੌਕੇ ਤੇ ਲਕਸ਼ ਟੀਮ ਵੱਲੋਂ ਰੋਪੜ ਦੇ ਦੌੜਾਕ ਅਵਤਾਰ ਸਿੰਘ ਭਾਟੀਆ ਨੂੰ ਸਪੈਸ਼ਲ  ਸਨਮਾਨਿਤ ਕੀਤਾ ਗਿਆ। ਅਵਤਾਰ ਸਿੰਘ ਨੇ ਕਿਹਾ ਕਿ ਹਮੇਸ਼ਾ ਇਨ੍ਹਾਂ ਸਮਾਜਿਕ ਬੁਰਾਈਆਂ ਦੇ ਵਿਰੋਧ ਵਿੱਚ ਏਦਾਂ ਹੀ ਯੋਗਦਾਨ ਪਾਉਂਦਾ ਰਹਾਗਾਂ  ਅਤੇ ਆਪਣੇ ਸ਼ਹਿਰ ਰੋਪੜ ਦਾ ਨਾਮ ਰੌਸ਼ਨ ਕਰਦਾ ਰਹਾਂਗਾ।