5 Dariya News

ਜਿਲੇ ਵਿੱਚ ਕੋਟਪਾ ਐਕਟ 2003 ਨੂੰ ਸੂਚਾਰੂ ਤਰੀਕੇ ਨਾਲ ਚਲਾਉਣ ਸਮੂਹ ਵਿਭਾਗਾਂ ਦੇ ਸਹਿਯੋਗ ਦੀ ਜਰੂਰਤ ਹੈ: ਡਾ ਸੁਖਪਾਲ ਸਿੰਘ

5 Dariya News

ਸ੍ਰੀ ਮੁਕਤਸਰ ਸਾਹਿਬ 25-Dec-2018

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੰਬਾਕੂ ਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੇ ਸੇਵਣ ਕਰਨ ਨਾਲ ਹੋਦ ਵਾਲੀਆਂ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕ ਕਰਨ ਲਈ ਡਾ ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ  ਕੋਟਪਾ ਐਕਟ 2003 ਸਬੰਧੀ ਟੇਨਿੰਗ  ਕਮ ਸੈਂਸੇਟਾਈਜੇਸ਼ਨ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਡਾ ਤਰੁਣ ਬਾਂਸਲ ਫੂਡ ਸੇਫ਼ਟੀ ਅਫ਼ਸਰ, ਗੁਰਤੇਜ਼ ਸਿੰਘ ਅਤੇ ਵਿਨੋਦ ਖੁਰਾਣਾ ਜਿਲਾ ਮਾਸ ਮੀਡੀਆ ਅਫ਼ਸਰ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਤੋਂ ਰਮਨ ਸ਼ਰਮਾ, ਭਗਵਾਨ ਦਾਸ ਜਿਲਾ ਹੈਲਥ ਇਸੰਪੈਕਟਰ ਕਮ ਡੀਲਿੰਗ  ਸਹਾਇਕ ਕੋਟਪਾ ਐਕਟ 2003  ਅਤੇ ਲਾਲ ਜਿਲਾ ਹੈਲਥ ਇਸੰਪੈਕਟਰ, ਸਾਰੇ ਜਿਲੇ ਦੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਨੇੋ ਹਿੱਸਾ ਲਿਆ। ਸਮੂਹ ਹਾਜਰੀਨ ਨੁੰ ਡਾ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਿਲੇ ਅੰਦਰ ਕੋਟਪਾ  ਐਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਭ ਵਿਭਾਗਾਂ ਅਤੇ ਸਮੂਹ ਸਿਹਤ ਸਟਾਫ਼ ਦੇ ਸਹਿਯੋਗ ਦੀ ਜਰੂਰਤ ਹੈ। ਜਿਲਾ ਸਿਹਤ ਵਿਭਾਗ ਵੱਲੋਂ ਸਾਲ 2017-18 ਦੌਰਾਨ ਨਗਰ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਿਲੇ ਅਧੀਨ 75 ਪਿੰਡਾਂ ਨੂੰ ਤੰਬਾਕੂ ਮੁਕਤ  ਕੀਤਾ ਜਾ ਚੁੱਕਾ ਹੈ। ਉਹਨਾਂ ਹੋਰ ਵੀ ਵੱਧ ਤੋਂ ਵੱਧ ਪਿੰਡਾਂ ਨੁੰ ਤੰਬਾਕੂ ਮੁਕਤ ਕਰਵਾਉਣ ਦੀ ਅਪੀਲ ਕੀਤੀ। ਭਗਵਾਨ ਦਾਸ ਨੇ ਕੋਟਪਾ ਐਕਟ 2003 ਦੀਆਂ ਵੱਖ ਵੱਖ ਧਾਰਾਵਾਂ, ਤੰਬਾਕੂ ਦੇ ਭੈੜੇ ਪ੍ਰਭਾਵ, ਵੱਖ ਵੱਖ ਸਥਾਨਾਂ ਤੇ ਲਗਾਏ ਜਾਣ ਵਾਲੇ ਸਾਈਨਜ਼ ਬੋਰਡਾਂ, ਚਲਾਨ, ਜੁਰਮਾਨੇ ਕਰਨਾ  ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ। ਦਾਸ ਨੇ ਜਿਲਾ ਸਰਕਾਰੀ ਹਸਪਤਾਲ ਵਿੱਚ ਸਥਿਤ ਕਮਰਾ ਨੰ: 23 ਵਿੱਚ ਚਲਾਏ ਜਾ ਰਹੇ ਤੰਬਾਕੂ ਛੁਡਾਉ ਕੇਂਦਰ ਬਾਰੇ ਜਾਗਰੂਕ ਕੀਤਾ।  ਲਾਲ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥ ਦਾ ਸੇਵਨ ਕਰਨ  ਵਾਲਾ ਵਿਅਕਤੀ ਆਪਣਾ ਆਰਥਿਕ, ਸਿਹਤ ਅਤੇ ਸਮਾਜ ਦਾ ਨੁਕਸਾਨ ਕਰ ਰਿਹਾ ਹੈ। ਗੁਰਤੇਜ਼ ਸਿੰਘ ਅਤੇ ਵਿਨੋਦ ਖੁਰਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਣਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂ ਪ੍ਰੇਰਿਤ ਕਰਕੇ ਸਰਕਾਰੀ ਨਸ਼ਾ ਛੁਡਾਉ  ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾਵੇ। ਜਿਲੇ ਅੰਦਰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਬਾਦਲ, ਥੇੜੀ ਵਿਖੇ ਚੱਲ ਰਹੇ ਨਸ਼ਾ ਛੁਡਾਉ ਕੇਂਦਰਾਂ ਾਬਾਰੇ ਜਾਣਕਾਰੀ ਦਿੱਤੀ। ਇਨਾਂ ਕੇਂਦਰਾਂ ਵਿੱਚ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।  ਰੀਹੈਬਲੀਟੇਸ਼ਨ ਸੈਂਟਰ ਥੇੜੀ ਵਿੱਚ ਮਰੀਜ਼ਾਂ ਲਈ ਇਲਾਜ ਦੇ ਨਾਲ ਨਾਲ  ਮੁਫ਼ਤ ਖਾਣਾ, ਜਿਮ ਅਤੇ ਮਨੋਰੰਜਨ ਦੇ ਹੋਰ ਸਾਧਨ ਵੀ ਉਪਲਬਧ ਹਨ। ਜੀ.ਐਸ.ਏ. ਮੋਹਾਲੀ ਦੇ ਕੋਆਰਡੀਂਨੇਟਰ ਰਮਨ ਸ਼ਰਮਾ ਨੇ ਪ੍ਰੈਸ਼ਨਟੇਸ਼ਨ ਰਾਹੀਂ ਤੰਬਾਕੂ ਦੇ ਅੰਕੜੇ, ਸਾਈਨੇਜ਼ ਬੋਰਡ, ਸਿੱਧੇ ਅਤੇ ਅਸਿੱਧੇ  ਤਰੀਕੇ ਨਾਲ ਤੰਬਾਕੂ ਪਦਾਰਥਾਂ ਇਸ਼ਤਿਹਾਰਬਾਜੀ ਬਾਰੇ ਜਾਗਰੂਕ ਕੀਤਾ। ਡਾ ਤਰੁਣ ਬਾਂਸਲ ਨੇ ਮਹੀਨਾਵਾਰ ਤੰਬਾਕੂ ਦੇ ਸੈਂਪਲ ਇਕੱਤਰ ਕਰਨ ਬਾਰੇ ਜਾਣਕਾਰੀ ਦਿੱਤੀ।  ਇਸ ਮੌਕੇ ਜਾਣਕਾਰੀ ਲਈ ਲਿਟਰੇਚਰ ਦੀ ਵੰਡ ਕੀਤੀ ਗਈ। ਇਸ ਸਮੇਂ ਚਰਨਜੀਤ ਸਿੰਘ, ਰਮੇਸ਼ ਕੁਮਾਰ,  ਹਰਜੀਤ ਸਿੰਘ, ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਕੁਲਵੰਤ ਸਿੰਘ, ਬੂਟਾ ਸਿੰਘ, ਸੰਦੀਪ ਕੁਮਾਰ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਸੁਖਜੀਤ ਸਿੰਘ, ਕੁਲਵਿੰਦਰ ਸਿੰਘ, ਨਛੱਤਰ ਸਿੰਘ, ਜਗਦੀਪ ਸਿੰਘ, ਸਤਪਾਲ ਸਿੰਘ, ਵਿਨੋਦ ਕੁਮਾਰ, ਸੁਖਮੰਦਰ ਸਿੰਘ ਤੋਂ ਇਲਾਵਾ ਸਮੂਹ  ਮਲਟੀਪਰਪਜ਼ ਹੈਲਥ ਵਰਕਰ ਹਾਜਰ ਸਨ।