5 Dariya News

ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ 71ਵੀਆਂ ਮੈਨ ਅਤੇ 34ਵੀਆਂ ਵੋਮੈਨ ਸੀਨੀਅਰ ਪੰਜਾਬ ਰਾਜ ਵੇਟਲਿਫਟਿੰਗ ਮੁਕਾਬਲੇ ਸ਼ੁਰੂ

5 Dariya News

ਕੁਰਾਲੀ 23-Dec-2018

ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ 71ਵੀਆਂ ਮੈਨ ਅਤੇ 34ਵੀਆਂ ਵੋਮੈਨ ਸੀਨੀਅਰ ਪੰਜਾਬ ਰਾਜ ਵੇਟਲਿਫਟਿੰਗ ਦੇ ਦੋ ਰੋਜ਼ਾ ਮੁਕਾਬਲੇ ਅੱਜ  ਸ਼ਾਨ੍ਹੋ ਸ਼ੋਕਤ ਨਾਲ ਸ਼ੁਰੂ ਹੋ ਗਏ ।ਜਿਨ੍ਹਾਂ ਦਾ ਰਸਮੀ ਉਦਘਾਟਨ  ਐਚ.ਐਸ.ਬਾਂਸਲ,ਕੇ.ਡੀ.ਐਸ.ਨਾਗਰਾ ਅੰਤਰ ਰਾਸ਼ਟਰੀ ਕੋਚ, ਅਰਜਨ ਅਵਾਰਡੀ ਤਾਰਾ ਸਿੰਘ ਸੈਕਟਰੀ ਪੰਜਾਬ ਵੇਟਲਿਫਟਿੰਗ ਐਸੋਸੀਏਸ਼ਨ ਤੇ ਮੈਂਬਰ ਏਸ਼ੀਅਨ ਐਥਲੈਟਿਕਸ ਕਮੇਟੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਜਦਕਿ ਪਹਿਲੇ ਦਿਨ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਅਸ਼ੋਕ ਬਾਠ ਐਸ.ਐਸ.ਪੀ ਵਿਜੀਲੈਂਸ ਬਠਿੰਡਾ ਅਤੇ ਦਰੋਣਾਚਾਰੀਆ ਅਵਾਰਡੀ ਵਿਜੈ ਸ਼ਰਮਾ ਵੱਲੋਂ ਕੀਤੀ ਗਈ।ਇਸ ਮੌਕੇ ਡੀ.ਕੇ.ਸ਼ਰਮਾ ਅੰਤਰਰਾਸ਼ਟਰੀ ਕੋਚ ਵੇਟਲਿਫਟਿੰਗ ਅਤੇ ਟੂਰਨਾਮੈਂਟ ਦੇ ਪ੍ਰਬੰਧਕੀ ਸਕੱਤਰ,ਰਵਿੰਦਰ ਤਲਵਾੜ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਦੇ ਪ੍ਰਿੰਸੀਪਲ ਜੇ.ਆਰ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਬਾਅਦ ਵਿਚ ਉਹਨਾਂ ਨੂੰ ਸਨਮਾਨਿਤ ਵੀ ਕੀਤਾ।ਪਹਿਲੇ ਦਿਨ ਦੇ ਨਤੀਜੇ ਜਾਰੀ ਕਰਦੇ ਹੋਏ ਡੀ.ਕੇ.ਸ਼ਰਮਾ ਅੰਤਰਰਾਸ਼ਟਰੀ ਕੋਚ ਵੇਟਲਿਫਟਿੰਗ ਅਤੇ ਟੂਰਨਾਮੈਂਟ ਦੇ ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਮਹਿਲਾਵਾਂ ਦੇ 49ਕਿ.ਗ੍ਰਾ.ਭਾਰ ਸ਼੍ਰੇਣੀ ਵਿਚ ਇੰਦਰਜੀਤ ਕੌਰ ਐਸ.ਏ.ਐਸ ਨਗਰ (ਮੁਹਾਲੀ) ਨੇ ਪਹਿਲਾ,  55ਕਿ.ਗ੍ਰ.ਭਾਰ ਸ਼੍ਰੇਣੀ ਵਿਚ ਸਰਬਪ੍ਰੀਤ ਕੌਰ ਜਲੰਧਰ ਨੇ ਪਹਿਲਾ, ਮੀਨੂੰ ਕੁਮਾਰੀ ਪਟਿਆਲਾ ਨੇ ਦੂਸਰਾ, ਪ੍ਰਵੀਨ ਕੌਰ ਲੁਧਿਆਣਾ(ਖੰਨਾ) ਨੇ ਤੀਸਰਾ, 59ਕਿ.ਗ੍ਰ.ਭਾਰ ਸ਼੍ਰੇਣੀ ਵਿਚ ਦਵਿੰਦਰ ਕੌਰ ਲੁਧਿਆਣਾ ਨੇ ਪਹਿਲਾ, ਅਮਨਦੀਪ ਕੌਰ ਸੰਗਰੂਰ ਨੇ ਦੂਸਰਾ, ਅਲਕਾ ਰੋਪੜ (ਭਰਤਗੜ੍ਹ) ਨੇ ਤੀਸਰਾ, 64ਕਿ.ਗ੍ਰ.ਭਾਰ ਸ਼੍ਰੇਣੀ ਵਿਚ ਅਮਨਦੀਪ ਕੌਰ ਸੰਗਰੂਰ ਨੇ ਪਹਿਲਾ, ਪ੍ਰਤਿਮਾ ਜਲੰਧਰ ਨੇ ਦੂਸਰਾ, ਹਰਜਿੰਦਰ ਕੌਰ ਪਟਿਆਲਾ ਨੇ ਤੀਸਰਾ, 71ਕਿ.ਗ੍ਰ.ਭਾਰ ਸ਼੍ਰੇਣੀ ਵਿਚ ਸਰਬਜੀਤ ਕੌਰ ਜਲੰਧਰ ਨੇ ਪਹਿਲਾ, ਬਲਜਿੰਦਰ ਕੌਰ ਜਲੰਧਰ ਨੇ ਦੂਸਰਾ, 76ਕਿ.ਗ੍ਰ.ਭਾਰ ਸ਼੍ਰੇਣੀ ਵਿਚ ਮਨਪ੍ਰੀਤ ਕੌਰ ਅੰਮ੍ਰਿਤਸਰ ਨੇ ਪਹਿਲਾ, ਦੀਪਿਕਾ ਸੰਗਰੂਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।  

ਮਰਦਾਂ ਦੇ 55ਕਿ.ਗ੍ਰ.ਭਾਰ ਸ਼੍ਰੇਣੀ ਵਿਚ ਸਾਗਰ ਜਲੰਧਰ ਨੇ ਪਹਿਲਾ, 61ਕਿ.ਗ੍ਰ.ਭਾਰ ਸ਼੍ਰੇਣੀ ਵਿਚ ਸੁਖਵਿੰਦਰ ਸਿੰਘ ਐਸ.ਬੀ.ਐਸ.ਨਗਰ ਨੇ ਪਹਿਲਾ, ਜਸਵੀਰ ਸਿੰਘ ਬਠਿੰਡਾ ਨੇ ਦੂਸਰਾ, 67ਕਿ.ਗ੍ਰ.ਭਾਰ ਸ਼੍ਰੇਣੀ ਵਿਚ ਗੁਰਪ੍ਰੀਤ ਸਿੰਘ ਜਲੰਧਰ ਨੇ ਪਹਿਲਾ, ਗੁਰਜੀਤ ਕੁਮਾਰ ਪਟਿਆਲਾ ਨੇ ਦੂਸਰਾ, ਸਿਮਰਨਜੀਤ ਸਿੰਘ ਰੂਪਨਗਰ (ਭਰਤਗੜ੍ਹ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਲਈ  ਰਿਹਾਈਸ਼ ਤੇ ਮੁਫ਼ਤ ਖਾਣੇ  ਦਾ ਪ੍ਰਬੰਧ- ਇਹਨਾਂ ਮੁਕਾਬਲਿਆਂ ਦੇ ਪ੍ਰਬੰਧਕੀ ਸਕੱਤਰ ਡੀ.ਕੇ.ਸ਼ਰਮਾ ਨੇ ਦੱਸਿਆ ਕਿ ਵੱਖ ਵੱਖ ਜਿਲ੍ਹਿਆਂ ਤੋਂ ਆਏ ਖਿਡਾਰੀਆਂ ਤੇ ਖਿਡਾਰਨਾਂ ਦੀ ਰਿਹਾਇਸ਼ ਦਾ ਵੱਖਰਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖੇਡ ਅਧਿਕਾਰੀਆਂ, ਖਿਡਾਰੀਆਂ ਤੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਲਈ ਮੁਫ਼ਤ ਖਾਣੇ,ਚਾਹ,ਕਾਫੀ  ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਉਚਿਤ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।ਦੱਸਿਆ ਜਿਹੜੇ ਭਾਰ ਵਰਗਾਂ ਦੇ ਮੁਕਾਬਲੇ ਰਹਿ ਗਏ ਹਨ ਉਹ ਕੱਲ੍ਹ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਾਈਸ ਪ੍ਰਿੰਸੀਪਲ ਯਾਦਵਿੰਦਰ ਕੁਮਾਰ,  ਉਲੰਪਿਅਨ ਸੰਦੀਪ ਕੁਮਾਰ, ਡਾ.ਸੁੱਚਾ ਸਿੰਘ ਢੇਸੀ ਸੈਕਟਰੀ ਵੇਟਲਿਫਟਿੰਗ ਐਸੋਸੀਏਸ਼ਨ ਰੋਪੜ, ਅਰਜਨ ਅਵਾਰਡੀ ਪਰਮਜੀਤ ਸ਼ਰਮਾ ਪਟਿਆਲਾ, ਮੈਡਮ ਨਿਸ਼ਾ ਸ਼ਰਮਾ ਉਲੰਪਿਅਨ, ਅਮਰਜੀਤ ਸਿੰਘ ਸੰਧੂ ਅੰਤਰ ਰਾਸ਼ਟਰੀ ਵੇਟਲਿਫਟਰ,  ਮਨਜੀਤ ਸਿੰਘ ਅੰਤਰ ਰਾਸ਼ਟਰੀ ਵੇਟਲਿਫਟਰ, ਪ੍ਰਵੇਸ਼ ਚੰਦਰ ਸ਼ਰਮਾ ਕੋਮਨਵੈਲਥ ਗੋਲਡ ਮੈਡਲ ਲਿਸਟ,ਡਾ.ਮਨਜੀਤ ਸਿੰਘ ਪ੍ਰਿੰ:ਰਾਮਗੜ੍ਹੀਆ ਕਾਲਜ ਫਗਵਾੜਾ, ਸੁਰਿੰਦਰ ਭੱਲਾ ਭਰਤਗੜ੍ਹ, ਕਮਲਜੀਤ ਬਾਂਸਲ ਉਪ ਪ੍ਰਧਾਨ ਆਈ.ਡਬੱਲਯੂ.ਐਫ, ਮੋਹਨ ਸਿੰਘ ਸੰਧੂ, ਡੀ.ਐਸ.ਮੇਧਵਾਨ, ਗੁਰਨਾਮ ਸਿੰਘ ਰਾਸ਼ਟਰੀ ਕੋਚ, ਜਸਪਾਲ ਸਿੰਘ ਸਾਂਈ ਕੋਚ, ਲੈਕ.ਅਰਵਿੰਦਰ ਕੁਮਾਰ ਚਨੌਲੀ ਬਸੀ, ਵਿਵੇਕ ਕੁਮਾਰ, ਸਤਵੰਤ ਸਿੰਘ, ਲਖਵੀਰ ਲਾਲ, ਕੁਲਬੀਰ ਕੌਰ ਸਾਂਈ ਕੋਚ, ਅਮਰੀਕ ਸਿੰਘ ਸਾਂਈ ਕੋਚ, ਗੁਰਬਿੰਦਰ ਕੌਰ, ਹਰਦੀਪ ਸਿੰਘ ਅੰਤਰ ਰਾਸ਼ਟਰੀ ਕੌਚ, ਰਾਮ ਸਿੰਘ, ਜਸਵਿੰਦਰ ਸਿੰਘ ਉੱਬੀ ਆਦਿ ਨੇ ਆਪਣਾ ਆਪਣਾ ਯੋਗਦਾਨ ਪਾਇਆ ।