5 Dariya News

ਚੰਗੇ ਭਵਿੱਖ ਲਈ ਅਤੇ ਕੌਮ ਦੀ ਸੇਵਾ ਕਰਨ ਲਈ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੀ ਲੋੜ : ਪ੍ਰਕਾਸ਼ ਸਿੰਘ ਬਾਦਲ

ਸ਼੍ਰੀ ਦਸਮੇਸ਼ ਅਕੈਡਮੀ ਦੇ 35ਵੇਂ ਸਲਾਨਾ ਖੇਡ ਸਮਾਰੋਹ ਮੌਕੇ ਸਾਬਕਾ ਮੁੱਖ ਮੰਤਰੀ, ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਮੁਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ਼੍ਰੀ ਅਨੰਦਪੁਰ ਸਾਹਿਬ 22-Dec-2018

ਸਥਾਨਕ ਸ੍ਰੀ ਦਸਮੇਸ਼ ਅਕੈਡਮੀ ਵਿਖੇ 35ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਪੰਜਾਬ ਪ੍ਰਕਾਸ਼ ਸਿੰਘ ਬਾਦਲ, ਚੈਅਰਮੇਨ, ਸ੍ਰੀ ਦਸਮੇਸ਼ ਅਕੈਡਮੀ ਟ੍ਰਸਟ ਸਨ ਅਤੇ ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਸਾਲਾਨਾ ਖੇਡ ਸਮਾਰੋਹ ਦੀ ਸ਼ੁਰਆਤ ਅਕੈਡਮੀ ਦੇ ਵਿਦਿਆਰਥਆਂ ਵਲੋਂ ਇੱਕ ਸ਼ਾਨਦਾਰ ਮਾਰਚ ਪਾਸਟ ਨਾਲ ਕੀਤੀ ਗਈ ਜਿਸ ਦੀ ਅਗਵਾਈ ਅਕੈਡਮੀ  ਕੈਪਟਨ ਮਾਸਟਰ ਅਨੀਰੂਧ ਸ਼ਰਮਾ ਨੇ ਕੀਤੀ ਅਤੇ ਖੇਡਾਂ ਪ੍ਰਤੀ ਸੱਚੀ ਲਗਨ ਅਤੇ ਇਨਾਮਦਾਰੀ ਲਈ ਸਹੁੰ ਅਕੈਡਮੀ ਦੇ ਹੀ ਸਪੋਰਟਸ ਕੈਪਟਨ ਮਾਸਟਰ ਮਹੰਮਦ ਅਰਸਲਨ ਨੇ ਚੁੱਕੀ। ਮਾਰਚ ਪਾਸਟ  ਦੀ ਅਗਵਾਈ ਰਾਵੀ ਹਾਉੂਸ ਦੇ ਕੈਪਟਨ ਕੁੰਵਰ ਅਮ੍ਰਿੰਤਬੀਰ ਸਿੰਘ ਨੇ, ਬਿਆਸ ਹਾਊਸ ਦੀ ਪ੍ਰਭਦੀਪ ਸਿੰਘ ਨੇ ਅਤੇ ਸਤਲੁਜ਼ ਹਾਊਸ ਦੀ ਅਗਵਾਈ ਹਰਪ੍ਰੀਤ ਸਿੰਘ ਨੇ ਅਤੇ ਲੜਕੀਆਂ ਦੀ ਅਗਵਾਈ ਮਾਨਵੀ ਸ਼ਰਮਾ ਨੇ ਕੀਤੀ। ਇਸ ਵਿੱਚ ਬੈਂਡ ਦੀ ਅਗਵਾਈ ਦਿਲਦੀਪਕ ਸਿੰਘ  ਨੇ ਕੀਤੀ। ਇਸ ਸਮਾਰੋਹ ਵਿੱਚ ਉਵਰ ਆਫ ਟਰਾਫੀ  ਸਤਲੁਜ਼ ਹਾਊਸ ਨੇ ਜਿੱਤੀ  ਅਤੇ ਰਾਵੀ ਹਾਉੂਸ ਦੂਜੇ ਨੰਬਰ ਤੇ ਅਤੇ ਬਿਆਸ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿੱਚ ਸੀਨੀਅਰ ਕੈਟਾਗਰੀ ਵਿੱਚ ਬਿਆਸ ਹਾਊਸ ਦੇ ਕਰਨਪਾਲ ਸਿੰਘ ਨੂੰ ਵਧੀਆ ਐਥਲੀਟ ਐਲਾਨਿਆ ਗਿਆ, ਜੂਨੀਅਰ ਕੈਟਾਗਰੀ ਵਿੱਚ  ਬਿਆਸ ਹਾਊਸ ਦੇ ਅਭੀਜੀਤ ਸਿੰਘ ਨੂੰ  ਅਤੇ ਸਬ ਜੂਨੀਅਰ ਕੈਟਾਗਰੀ  ਬਿਆਸ ਹਾਊਸ ਦੇ ਹੀ ਮਨਜੋਤ ਸਿੰਘ ਨੂੰ ਵਧੀਆ ਐਥਲੀਟ ਅਲਾਨਿਆ ਗਿਆ। ਲੜਕੀਆਂ ਵਿੱਚ ਸੀਨੀਅਰ ਕੈਟਾਗਰੀ ਵਿੱਚ ਸਿਮਨਪ੍ਰੀਤ ਨੂੰ ਜੂਨੀਅਰ ਕੈਟਾਗਰੀ ਵਿੱਚ ਵਰਿੰਦਾ ਸ਼ਰਮਾ ਅਤੇ ਸਬ ਜੂਨੀਅਰ ਕੈਟਾਗਰੀ ਵਿੱਚ ਇਸ਼ਕਾ ਨੂੰ ਵਧੀਆ ਐਥਲੀਟ ਐਲਾਨਿਆ ਗਿਆ।

ਇਸ ਮੌਕੇ ਮੁਖ ਮਹਿਮਾਨ ਵਜੋਂ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਵਿਦਿਆਰਥੀਆਂ, ਸਟਾਫ ਅਤੇ ਵਿਦਿਆਰਥੀਆਂ ਨੇ ਮਾਪਿਆਂ ਨੁੰ ਸੰਬੋਧਨ ਕਰਦਿਆ ਕਿਹਾ ਦੇਸ਼ ਦੇ ਚੰਗੇ ਭਵਿੱਖ ਲਈ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨਿਕ ਨਾਗਰਿਕ ਬਣਨ ਅਤੇ ਆਪਣੇ ਦੇਸ਼, ਸਮਾਜ ਅਤੇ ਕੌਮ ਦੀ ਸੇਵਾ ਕਰਨ ਲਈ ਚੰਗੀ ਸਿੱਖਿਆ ਦੇਣ ਦੀ ਲੋੜ ਤੇ ਜ਼ੋਰ  ਦਿੱਤਾ ਅਤੇ  ਕਿਹਾ ਕਿ ਖੇਡਾਂ ਵੀ ਇੱਕ ਸਿੱਖਿਆ ਹੈ ਜਿਹੜੀ ਵਿਦਿਆਰਥੀਆਂ ਨੁੰ ਗ੍ਰਹਣ ਕਰਨੀ ਚਾਹੀਦੀ ਹੈ। ਉਹਨਾਂ ਅਕੈਡਮੀ ਦੇ ਪ੍ਰਬੰਧਕਾਂ ਅਤੇ ਸਟਾਫ  ਨੂੰ ਨਸੀਹਤ ਦਿੱਤੀ  ਅਕੈਡਮੀ ਵੀ ਹੋਰ ਬੁਲੰਦੀਆਂ ਤੱਕ ਲੈ ਜਾਣ ਲਈ ਉਹਨਾਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਨਾਂ ਸਿੱਖਿਆ ਅਤੇ ਹੋਰ ਅਕਾਦਿਮਿਕ ਗਤੀਵਿਧੀਆਂ ਵਿੱਚ  ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨ ਨੂੰ ਗਾਰਡ ਆਫ ਆਨਰ ਦਿੱਤਾ ਅਤੇ ਉਪਰੰਤ ਮਾਰਚ ਪਾਸਟ, ਸੂਹੰ ਚੁੱਕ ਸਮਾਗਮ, ਜਿਮਨਾਸਟਿਕ, ਪੀ ਟੀ, ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।  ਅਕੈਡਮੀ ਦੇ ਡਾਇਰੈਕਟਰ ਨੇ ਅਕੈਡਮੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਬਾਅਦ ਵਿੱਚ ਮੁੱਖ ਮਹਿਮਾਨ ਦੇ  ਅਕੈਡਮੀ ਦੇ ਅੰਦਰ ਲਗਾਈਆਂ ਵੱਖ ਵੱਖ ਤਰਾਂ ਦੀਆਂ ਪ੍ਰਦਰਸ਼ਨੀਆਂ ਦੇ ਉਦਘਾਟਨ ਕੀਤਾ ਜਿਨਾਂ ਨੂੰ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ  ਦੇ ਮਾਪਿਆਂ ਵਲੋਂ ਬੜੀ ਗੋਹ ਨਾਲ ਵੇਖਿਆ ਅਤੇ ਇਨਾਂ ਦੀ ਸਲਾਹੁਣਾ ਕੀਤੀ। ਇਸ ਮੌਕੇ ਤੇ ਅਕੰੈਡਮੀ ਦੀ ਸਾਲਾਨਾ ਮੈਗਜ਼ੀਨ  ''ਦਾ ਫੈਲਕਨ” ਵੀ ਮੁੱਖ ਮਹਿਮਾਨ ਵਲੋਂ ਰੀਲੀਜ਼ ਕੀਤੀ ਗਈ।