5 Dariya News

ਸਟੇਟ ਡਾਇਰੈਕਟਰ ਵੱਲੋ ਨਹਿਰੂ ਯੁਵਾ ਕੇੱਦਰ ਫਿਰੋਜਪੁਰ ਦਾ ਦੌਰਾ

5 Dariya News

ਫਿਰੋਜਪੁਰ 21-Dec-2018

ਨਹਿਰੂ ਯੁਵਾ ਕੇੱਦਰ ਸੰਗਠਨ, ਪੰਜਾਬ ਅਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ, ਸ੍ਰ: ਉੱਤਮਜੋਤ ਸਿੰਘ ਰਾਠੋਰ ਵੱਲੋ ਨਹਿਰੂ ਯੁਵਾ ਕੇੱਦਰ ਫਿਰੋਜਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ੍ਰ: ਸਰਬਜੀਤ ਸਿੰਘ ਬੇਦੀ ਜਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇੱਦਰ ਫਿਰੋਜਪੁਰ, ਗੁਰਦੇਵ ਸਿੰਘ ਲੇਖਾਕਾਰ ਅਤੇ ਸਮੂਹ ਸਟਾਫ ਵੱਲੋ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਨਹਿਰੂ ਯੁਵਾ ਕੇੱਦਰ ਦੇ ਸਮੂਹ ਸਟਾਫ ਮੈਂਬਰਾਂ ਅਤੇ ਫੀਲਡ ਵਿੱਚ ਕੰਮ ਕਰ ਰਹੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਸਮੇੱ ਸ੍ਰ: ਸਰਬਜੀਤ ਸਿੰਘ ਬੇਦੀ, ਜਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇੱਦਰ ਫਿਰੋਜਪੁਰ ਵੱਲੋੱ ਨਹਿਰੂ ਯੁਵਾ ਕੇੱਦਰ ਦੇ ਪ੍ਰੋਗਰਾਮਾਂ ਬਾਰੇ ਅਤੇ ਦਫਤਰ ਦੇ ਕੰਮਾਂ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਨਹਿਰੂ ਯੁਵਾ ਕੇੱਦਰ ਵੱਲੋ ਸਾਰੇ ਪ੍ਰੋਗਰਾਮ ਬੜੇ ਵਧੀਆ ਢੰਗ ਨਾਲ ਕੀਤੇ ਜਾ ਰਹੇ ਹਨ।ਇਸ ਮੌਕੇ ਰਾਜ ਨਿਰਦੇਸਕ ਵੱਲੋ ਦਫਤਰੀ ਰਿਕਾਰਡ ਤੋ ਇਲਾਵਾ ਫੀਲਡ ਦੇ ਕੰਮਾਂ ਦੀ ਪ੍ਰਗਤੀ ਬਾਰੇ ਵੀ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇੱਦਰ ਫਿਰੋਜਪੁਰ ਵੱਲੋ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਦਫਤਰ ਦੀਆਂ ਰਿਪੋਰਟਾਂ ਮੁਤਾਬਿਕ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਨਹਿਰੂ ਯੁਵਾ ਕੇੱਦਰ ਫਿਰੋਜਪੁਰ ਵੱਲੋੱ ਮੁੱਖ ਦਫਤਰ ਦੇ ਟੀਚੇ ਅਨੁਸਾਰ ਜਿਲ੍ਹਾ ਪ੍ਰਸਾਸਨ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਬੜੇ ਵਧੀਆ ਢੰਗ ਨਾਲ ਪ੍ਰੋਗਰਾਮ ਕੀਤੇ ਜਾ ਰਹੇ ਹਨ।ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਕਿਹਾਕਿ ਉਹ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਵੱਧ ਤੋ ਵੱਧ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਆਪਣੇ ਪਿੰਡਾਂ ਵਿੱਚ ਨਸੇ ਨੂੰ ਦੂਰ ਕਰਨ, ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਨਹਿਰੂ ਯੁਵਾ ਕੇੱਦਰ ਵੱਲੋੱ ਮਹਾਤਮਾ ਗਾਂਧੀ ਜੀ ਦੀ 150 ਵੀੱ ਵਰ੍ਹੇ ਗੰਢ ਨੂੰ ਸਮਰਪਿਤ ਪ੍ਰੋਗਰਾਮਾਂ ਨੂੰ ਕਰਵਾਉਣ ਲਈ ਵੱਧ ਤੋ ਵੱਧ ਯੋਗਦਾਨ ਪਾਉਣ। ਇਸ ਤੋ ਇਲਾਵਾ ਸਵੱਛਤਾ ਸਬੰਧੀ ਪ੍ਰੋਗਰਾਮ ਕਰਵਾਉਣ ਅਤੇ ਸਵੱਛਤਾ ਰੱਖਣ ਬਾਰੇ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨ। ਮੀਟਿੰਗ ਦੇ ਅੰਤ ਵਿੱਚ ਗੁਰਦੇਵ ਸਿੰਘ ਲੇਖਾਕਾਰ ਨੇ ਨਹਿਰੂ ਯੁਵਾ ਕੇੱਦਰ ਫਿਰੋਜਪੁਰ ਵੱਲੋ ਕਰਵਾਏ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਹੋਏ ਮੈਬਰਾਂ ਦਾ ਧੰਨਵਾਦ ਕੀਤਾ।