5 Dariya News

ਖਤਰਨਾਕ ਅਪਰਾਧੀਆਂ ਦੀ ਅਵਾਜ ਵਿੱਚ ਭੋਲੇ ਭਾਲੇ ਲੋਕਾ ਨੂੰ ਧਮਕੀ ਭਰੇ ਟੈਲੀਫੋਨ ਕਰਕੇ ਫਿਰੋਤੀਆਂ ਹਾਸਲ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ

5 Dariya News

ਰੂਪਨਗਰ 21-Dec-2018

ਜਿਲਾ ਪੁਲਿਸ ਰੂਪਨਗਰ ਵੱਲੋ ਭੈੜੇ ਅਨਸਰਾ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਪੰਜਾਬ ਦੇ ਜੇਲਾਂ ਵਿੱਚ ਬੰਦ ਖਤਰਨਾਕ ਅਪਰਾਧੀਆਂ ਦੀ ਅਵਾਜ ਵਿੱਚ ਭੋਲੇ ਭਾਲੇ ਲੋਕਾ ਨੂੰ ਧਮਕੀ ਭਰੇ ਟੈਲੀਫੋਨ ਕਰਕੇ ਫਿਰੋਤੀਆਂ ਹਾਸਲ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਪਨ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ  CIA -2 ਰੂਪਨਗਰ ਦੀ ਪੁਲਿਸ ਪਾਰਟੀ ਅਤੇ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਮੱਖਣ ਸਿੰਘ ਪੁੱਤਰ ਸੀਤਾ ਰਾਮ ਵਾਸੀ ਪਿੰਡ ਹਰੀਪੁਰ ਸਮਲਾਹ ਥਾਣਾ ਅਨੰਦਪੁਰ ਸਾਹਿਬ ਜਿਲਾ ਰੂਪਨਗਰ, ਸਿਕੰਦਰ ਲਾਲ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਬਿਕਾਪੁਰ ਥਾਣਾ ਅਨੰਦਪੁਰ ਸਾਹਿਬ ਜਿਲਾ ਰੂਪਨਗਰ, ਪਰਮਾਤਮਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਸਰਹਾਲੀ ਕਲਾ ਜਿਲਾ ਤਰਨਤਾਰਨ, ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਨੌਸ਼ਹਿਰਾ ਪਨੂੰਆਂ ਜਿਲਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ।ਇੱਕ ਵਿਅਕਤੀ ਵਾਸੀ ਪਿੰਡ ਮੋੜਾ ਥਾਣਾ ਕੀਤਰਪੁਰ ਸਾਹਿਬ ਜਿਲਾ ਰੂਪਨਗਰ ਨੂੰ ਮਈ 2018 ਵਿੱਚ ਉਸਦੇ ਮੋਬ: ਫੋਨ ਤੇ ਇੱਕ ਫੋਨ ਆਇਆ, ਜਿਸ ਤੇ ਬੋਲਣ ਵਾਲੇ ਨੇ ਕਿਹਾ ਕਿ ਤੈਨੂੰ ਮਾਰਨ ਲਈ ਤੇਰੇ ਪਿੰਡ ਵਿੱਚੋ ਸਾਨੂੰ 30 ਲੱਖ ਦੀ ਆਫਰ ਆਈ ਹੈ। ਹੁਣ ਤੂੰ ਦੇਖਣਾ ਹੈ ਕਿ ਤੂੰ ਸਾਨੂੰ ਪੈਸੇ ਦੇਣੇ ਹਨ ਜਾ ਆਪਣਾ ਪਰਿਵਾਰ ਕਤਲ ਕਰਵਾਉਣਾ ਹੈ।ਦੂਜੇ ਦਿਨ ਉਸਨੂੰ ਫਿਰ ਫੋਨ ਆਇਆ ਕਿ ਤੂੰ ਪੈਸੇ ਦੇਣੇ ਹਨ ਜਾਂ ਅਸੀ ਆਪਣਾ ਕੰਮ ਕਰ ਲਈਏ ਅਤੇ ਪੁਲਿਸ ਨੂੰ ਦੱਸਣ ਤੇ ਪਰਿਵਾਰ ਖਤਮ ਕਰਨ ਦੀ ਧੱਮਕੀ ਦਿਤੀ, ਜਿਸ ਤੇ ਉਸਨੇ ਡਰ ਦੇ ਮਾਰੇ ਧਮਕੀ ਦੇਣ ਵਾਲਿਆ ਨੂੰ ਇੱਕ ਵਾਰ 5 ਲੱਖ ਰੁਪਏ ਅਤੇ ਦੁਜੀ ਵਾਰ ਸਾਢੇ 07 ਲੱਖ ਰੁਪਏ, ਕੁੱਲ਼ ਸਾਢੇ 12 ਲੱਖ ਰੁਪਏ ਉਹਨਾ ਦੇ ਦੱਸੇ ਟਿਕਾਣਿਆ ਤੇ ਦੇ ਦਿਤੇ । ਹੁਣ ਕਰੀਬ 20-25 ਦਿਨਾ ਤੋ ਉਸਨੂੰ ਫਿਰ ਧਮਕੀ ਭਰੇ ਫੋਨ ਆ ਰਹੇ ਹਨ ਅਤੇ 5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤੇ ਪੁਲਿਸ ਪਾਰਟੀਆ  ਨੇ ਪਲਾਨਿੰਗ ਕਰਕੇ ਨਿਗਰਾਨੀ ਕਰਨੀ ਸ਼ੁਰੁ ਕੀਤੀ। ਜਿਥੇ 2 ਗੱਡੀਆਂ ਆਰਟਿਗਾ ਰੰਗ ਚਿੱਟਾ ਅਤੇ ਸਵਿਫਟ ਕਾਰ ਰੰਗ ਚਿੱਟਾ ਵਿੱਚ ਸਵਾਰ ਉੱਕਤ ਚਾਰੋ ਵਿਅਕਤੀ ਫਿਰੋਤੀ ਲੈਣ ਲਈ ਆਏ, ਜਿਹਨਾ ਨੂੰ ਮੋਕਾ ਤੇ ਕਾਬੂ ਕੀਤਾ ਗਿਆ। ਇਹਨਾ ਪਾਸੋ ਇੱਕ ਦੇਸੀ ਕੱਟਾ 12 ਬੋਰ ਸਮੇਤ 2 ਕਾਰਤੂਸ ਜਿੰਦਾ 12 ਬੋਰ ਬ੍ਰਾਮਦ ਹੋਏ ਅਤੇ ਦੋ ਅਸਲ ਵਰਗੇ ਦਿੱਸਦੇ ਨਕਲੀ ਪਿਸਤੋਲ ਬ੍ਰਾਮਦ ਕੀਤੇ ਗਏ, ਜਿਹਨਾ ਦੀ ਤਲਾਸ਼ੀ ਦੋਰਾਨ ਪਹਿਲਾ ਫਿਰੋਤੀ ਵੱਜੋ ਹਾਸਲ ਕੀਤੀ ਇੱਕ ਲੱਖ ਰੁਪਏ ਦੀ ਰਕਮ ਬ੍ਰਾਮਦ ਕੀਤੀ ਗਈ। ਮੱਖਣ ਸਿੰਘ ਨੇ ਪੁਛਗਿੱਛ ਤੇ ਦੱਸਿਆ ਕਿ ਉਸਨੇ ੳਕਤ ਵਿਅਕਤੀ ਪਾਸੋ ਪਹਿਲਾ ਵੀ ਸਾਢੇ 12 ਲੱਖ ਰੁਪਏ ਦੀ ਫਿਰੋਤੀ ਲਈ ਸੀ, ਜਿਸ ਵਿੱਚੋ ਉਸਨੇ ਕੁੱਝ ਪੈਸੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਪੱਥਰ ਲਗਵਾਉਣ ਤੇ ਖਰਚ ਕੀਤੇ ਅਤੇ ਬਾਕੀ ਦੀ ਰਕਮ ਆਪਣਾ ਘਰ ਬਣਾਉਣ ਵਿੱਚ ਖਰਚ ਕਰ ਦਿਤੀ ਅਤੇ ਇਕ ਪੁਰਾਣੀ ਏਸੈਂਟ ਕਾਰ ਖਰੀਦ ਲਈ। ਇਸ ਗਿਰੋਹ ਦਾ ਸਰਗਣਾ ਮੱਖਣ ਸਿੰਘ ਜੋ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਜਾਂਦਾ ਸੀ, ਜਿਥੇ ਸਰਹਾਲੀ ਕਲ੍ਹਾਂ ਤਰਨਤਾਰਨ ਦੇ ਬਾਬੇ ਕਾਰ ਸੇਵਾ ਕਰਵਾ ਰਹੇ ਹਨ, ਜਿਹਨਾ ਪਾਸ ਤਰਨਤਾਰਨ ਵੱਲ ਦੀ ਸੰਗਤ ਨਾਲ ਭੇੜੈ ਵਿਅਕਤੀ ਵੀ ਗੁਰਦੁਆਰਾ ਸਾਹਿਬ ਆਂਉਦੇ ਸਨ, ਜਿਥੇ ਮੱਖਣ ਸਿੰਘ ਦਾ ਮਿਲਾਪ ਪਰਮਾਤਮਾ ਸਿੰਘ ਅਤੇ ਜਗਜੀਤ ਸਿੰਘ ਉਕਤਾਨ ਨਾਲ ਮਿਲਾਪ ਹੋ ਗਿਆ ।ਇਹਨਾ ਪਾਸੋ ਹੋਰ ਬਰੀਕੀ ਨਾਲ ਪੁਛੱਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਾਫੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।