5 Dariya News

ਆਈ.ਕੇ.ਜੀ-ਪੀ.ਟੀ.ਯੂ ਦੀ ਪਹਿਲ, 107 ਪ੍ਰੀਖਿਆ ਕੇਂਦਰਾਂ ਉਪਰ ਤਕਨੀਕ ਰਾਹੀਂ ਨਿਗਰਾਨੀ

ਯੁਗ ਤਕਨੀਕ ਰਾਹੀਂ ਪਾਰਦਰਸ਼ਿਤਾ ਅਤੇ ਬੇਹਤਰ ਪ੍ਰਬੰਧਨ ਵਿਖਾਉਣ ਦਾ: ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ

5 Dariya News

ਜਲੰਧਰ/ਕਪੂਰਥਲਾ 15-Dec-2018

ਆਪਣੇ ਪ੍ਰੀਖਿਆ ਸਿਸਟਮ ਵਿਚ ਪਰਾਦਰਸ਼ੀਤਾ ਲੈ ਕੇ ਆਉਣ ਦੇ ਉਦੇਸ਼ ਨਾਲ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਇਸ ਬਾਰ ਆਪਣੀਆਂ ਦਸੰਵਰ 18  ਦੀਆਂ ਪ੍ਰੀਖਿਆਵਾਂ ਵਿਚ 107 ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਟੈਕਨੋਲੋਜੀ ਦੇ ਰਾਹੀਂ ਕੀਤੀ ਜਾ ਰਹੀ ਹੈ! ਯੂਨੀਵਰਸਿਟੀ ਨੇ ਇਸਦਾ ਕੰਟਰੋਲ ਰੂਮ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਸਥਾਪਿਤ ਕੀਤਾ ਹੈ। ਨਾਲ ਹੀ ਯੂਨੀਵਰਸਿਟੀ ਨੇ ਆਨ-ਸਕਰੀਨ ਮੁਲਾਂਕਣ ਸਿਸਟਮ ਵੀ ਸ਼ੁਰੂ ਕਰ ਦਿਤਾ ਹੈ। ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਨੇ ਯੂਨੀਵਰਸਿਟੀ ਕੈਂਪਸ ਵਿਖੇ ਪ੍ਰੀਖਿਆ ਵਿਭਾਗ ਦੁਆਰਾ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਮੁਲਾਂਕਣ ਕੀਤਾ! ਪ੍ਰੀਖਿਆ ਕੰਟਰੋਲਰ ਡਾ. ਅਮਨਪ੍ਰੀਤ ਸਿੰਘ ਨੇ ਇਸ ਪਹਿਲ ਬਾਰੇ ਜਾਣੂ ਕਰਵਾਉਂਦੀਆਂ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਚੇਅਰਮੈਨ ਬੋਰਡ ਆਫ਼ ਗਵਰਨਰਜ਼, ਉਪ-ਕੁਲਪਤੀ ਅਤੇ ਹੋਰਨਾਂ ਆਗੂਆਂ ਨੇ ਇਸ ਬਾਰ ਫੈਂਸਲਾ ਲਿਆ ਸੀ ਕਿ ਪ੍ਰੀਖਿਆ ਵਿਭਾਗ ਦੇ ਸਿਸਟਮ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਵਿਚਕਾਰ ਹੋਰ ਪਾਰਦਰਸ਼ੀ ਦਾ ਮਾਹੌਲ ਪੈਦਾ ਕਰਨਾ ਹੈ! ਜਿਸਨੂੰ ਫ਼ੋੱਲੋ ਕਰਦੇ ਹੋਏ, ਇਸ ਵਾਰ ਯੂਨੀਵਰਸਿਟੀ ਨੇ ਪੂਰੇ ਰਾਜ ਵਿਚ ਸਥਾਪਿਤ 107 ਪ੍ਰੀਖਿਆ ਕੇਂਦਰਾਂ ਵਿਚ ਪਰੀਖਿਆ ਦੇਣ ਵਾਲੇ 1.5 ਲੱਖ ਵਿਦਿਆਰਥੀਆਂ ਉਪਰ ਨਜ਼ਰ ਤਕਨੀਕ ਦੀ ਮਦਦ ਨਾਲ ਰੱਖਣ ਦੀ ਯੋਜਨਾ ਬਣਾਈ! ਯੂਨੀਵਰਸਿਟੀ ਨੇ ਆਪਣੇ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਸੀਸੀਟੀਵੀ ਕੈਮਰਿਆਂ, ਜਿਸ ਵਿਚ ਵੱਧ ਤੋਂ ਵੱਧ ਮੈਗਾਪਿਕਸਲ ਕੈਮਰਾ, ਜਿਸ ਨਾਲ ਆਡੀਓ ਮਾਈਕ 2 ਸਟੇਜ ਪ੍ਰੀ- ਅਮਪਲੀਫਾਈਰ ਜੁੜੇ ਹਨ, ਨਾਲ ਜੋੜਿਆ! 

ਯੂਨੀਵਰਸਿਟੀ ਦੀ ਟੀਮ ਵਲੋਂ ਸਾਰੇ ਕਾਲਜਾਂ ਦਾ ਇਸ ਸਬੰਧ ਵਿਚ ਮੁਆਇਨਾ ਵੀ ਕੀਤਾ ਗਿਆ ਅਤੇ ਇਸ ਨੂੰ ਯਕੀਨੀ ਬਣਾਇਆ ਗਿਆ। ਪ੍ਰੀਖਿਆ ਵਿਭਾਗ ਵਲੋਂ ਇਸ ਸਬੰਧੀ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਸਾਰੇ ਕੇਂਦਰਾਂ ਦੇ ਸੁਪਰੀਡੈਂਟ ਅਤੇ ਪ੍ਰਿੰਟਿੰਗ ਸੈੱਲ ਕੋ-ਆਰਡੀਨੇਟਰ ਮੋਜੂਦ ਰਹੇ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਪ੍ਰੀਖਿਆ ਕੇਂਦਰਾਂ ਦੇ ਸਟਾਫ ਨੂੰ ਸਿਖਲਾਈ ਦੇਣਾ ਅਤੇ ਯੂਨੀਵਰਸਿਟੀ ਦੁਆਰਾ ਕੀਤੀਆਂ ਪਹਿਲਕਦਮੀਆਂ ਬਾਰੇ ਅਪਡੇਟ ਕਰਨਾ ਸੀ। ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਤਕਨੀਕੀ ਵਿਕਾਸ ਯੂਨੀਵਰਸਿਟੀ ਦੀ ਸਰਵਉੱਚ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਕੰਮ ਵਿਚ ਪਾਰਦਰਸ਼ਤਾ ਨਾਲ ਸਾਰੇ ਸਟੇਕ ਹੋਲਡਰਾਂ ਦੇ ਮਨੋਬਲ ਨੂੰ ਉਤਸ਼ਾਹ ਮਿਲਦਾ ਹੈ ਅਤੇ ਵਿਸ਼ਵ ਪੱਧਰ ਤੇ ਉਹ ਸੰਸਥਾਵਾਂ ਹੀ ਭਵਿੱਖ ਵਿਚ ਆਪਣੀ ਤਸਵੀਰ ਸਥਾਪਤ ਕਰ ਸਕਦੀਆਂ ਹਨ ਜੋ ਵਿਸ਼ਵ ਪੱਧਰੀ ਲੋੜਾਂ ਦਾ ਮੁਕਾਬਲਾ ਕਰਨ ਦੇ ਤਿਆਰ ਹੋਣ! ਉਹਨਾਂ ਟੈਕਨੋਲੋਜੀ ਕ੍ਰਾਂਤਿ ਦੇ ਰਾਹੀਂ ਕੰਮ ਕਰਨ ਦੀ ਸ਼ਲਾਘਾ ਕੀਤੀ! ਉਨ੍ਹਾਂ ਨੇ ਪ੍ਰੀਖਿਆ ਵਿਭਾਗ ਦੀ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਲਈ ਟੈਕਨੋਲੋਜੀ ਕ੍ਰਾਂਤਿ ਵਿਚ ਵਧੀਆ ਪ੍ਰ੍ਦਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦਾ ਪ੍ਰੀਖਿਆ ਵਿਭਾਗ ਆਪਣੇ ਅਭਿਆਨਾਂ ਨੂੰ ਅੱਗੇ ਵਾਧਾ ਰਿਹਾ ਹੈ।