5 Dariya News

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਡ ਡੇ ਮੀਲ ਤਹਿਤ 240 ਸਕੂਲਾਂ ਦੀ ਅਚਨਚੇਤ ਚੈਕਿੰਗ

5 Dariya News

ਸ੍ਰੀ ਮੁਕਤਸਰ ਸਾਹਿਬ 15-Dec-2018

ਮਲਕੀਤ ਸਿੰਘ ਖੋਸਾ ਜਿਲਾ ਸਿੱਖਿਆ ਅਫਸਰ ਦੇ ਨਿਰਦੇਸ਼ਾ ਤਹਿਤ, ਮਨਛਿੰਦਰ ਕੌਰ ਉੱਪ-ਜਿਲਾ ਸਿੱਖਿਆ ਅਫਸਰ ਦੀ ਸਰਪ੍ਰਸਤੀ ਅਤੇ ਰਾਹੁਲ ਬਖਸ਼ੀ ਜਿਲਾ ਲੇਖਾਕਾਰ ਦੀ ਦੇਖ-ਰੇਖ ਵਿੱਚ ਇੱਕ ਦਿਨ ਵਿੱਚ ਮਿਡ ਡੇ ਮੀਲ ਤਹਿਤ  240 ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਜਿਲਾ ਲੇਖਾਕਾਰ, ਸਹਾਇਕ ਸਿੱਖਿਆ ਅਫਸਰ (ਖੇਡਾਂ), 6 ਬੀ ਪੀ ਈ ਓਜ਼, 2 ਏ ਬੀ ਐਮ, 38 ਪ੍ਰਾਇਮਰੀ ਸੈਂਟਰ ਮੁੱਖੀ ਅਤੇ ਅਪਰ-ਪ੍ਰਾਇਮਰੀ ਵਿੱਚ 34 ਪਿ੍ਰੰਸੀਪਲਾਂ ਦੁਆਰਾ ਹਰ ਇਕ ਵੱਲੋ 3 ਸਕੂਲਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਨਾਲ ਸਕੂਲ ਵਿੱਚ ਮਿਡ ਡੇ ਮੀਲ ਵਿੱਚ ਛੋਟੀ-ਛੋਟੀ  ਕਮੀ ਦੂਰ ਹੋ ਜਾਵੇਗੀ। ਟੀਮਾਂ ਵੱਲੋਂ ਆਪਣੀ ਡਿਊਟੀ ਵਧੀਆ ਨਿਭਾਈ ਗਈ ਹੈ। ਮਨਛਿੰਦਰ ਕੌਰ ਨੇ ਦੱਸਿਆ ਕਿ ਸਕੂਲਾਂ ਵਿੱਚ ਚੈਕਿੰਗ ਕਰਾਉਣ ਦਾ ਮਕਸਦ ਮਿਡ ਡੇ ਮੀਲ ਦੇ ਪੱਧਰ ਨੂੰ ਹੋਰ ਉੱਪਰ ਚੁੱਕਣਾ ਹੈ। ਰਾਹੁਲ ਬਖਸ਼ੀ ਨੇ ਮੁਕੰਮਲ ਜਾਣਕਾਰੀ ਦਿੱਤੀ ਕਿ ਟੀਮਾਂ ਨੂੰ ਵਿਜ਼ਟ ਲਈ ਦਫਤਰ ਵੱਲੋਂ ਪ੍ਰੋਫਾਰਮਾ ਦਿੱਤਾ ਗਿਆ ਸੀ ਜਿਸ ਵਿੱਚ ਰਸੋਈ ਦੀ ਸਫਾਈ, ਅਨਾਜ ਸਟੋਰ, ਮੀਨੂੰ ਬਾਰੇ, ਅਨਾਜ ਅਤੇ ਰਾਸ਼ੀ ਦਾ ਬਕਾਏ, ਐਪ ਸਬੰਧੀ ਅਤੇ ਸਕੂਲ ਮੁੱਖੀ ਨੂੰ ਦਿੱਤੇ ਸੁਝਾਅ ਬਾਰੇ ਲਿਖਿਆ ਗਿਆ ਸੀ ਤਾਂ ਜੋ ਮਿਡ ਡੇ ਮੀਲ ਵਿੱਚ ਹੋਰ ਸੁਧਾਰ ਕੀਤਾ ਜਾ ਸਕੇ।