5 Dariya News

ਨਾਬਾਰਡ ਵੱਲੋਂ ਆਗਾਮੀ ਵਿੱਤੀ ਵਰੇ ਲਈ ਜਿਲ੍ਰਾ ਫਰੀਦਕੋਟ ਦੇ ਬੈਕਾਂ ਨੂੰ 4363.85 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਟੀਚਾ- ਪਰਮਜੀਤ ਕੌਰ

5 Dariya News

ਫਰੀਦਕੋਟ 15-Dec-2018

ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਪਰਮਜੀਤ ਕੌਰ ਨੇ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਆਗਮੀ ਵਿੱਤੀ ਸਾਲ 2019-20 ਲਈ ਫਰੀਦਕੋਟ ਜਿਲੇ  ਦੇ ਤਰਜੀਹੀ ਖੇਤਰ ਲਈ 4363.85 ਕਰੜੋ ਰੁਪਏ ਦੀ ਸੰਭਾਵਿਤ ਸਲਾਨਾ ਕਰਜ਼ਾ ਯੋਜਨਾ ਜਾਰੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਪਰਮਜੀਤ ਕੌਰ ਨੇ ਦੱਸਿਆ ਕਿ ਇਸ ਕਰਜ਼ਾ ਯੋਜਨਾ  ਦੇ ਤਹਿਤ  ਫਸਲੀ ਕਰਜਿਆਂ ਲਈ 3481.42 ਕਰੋੜ, ਮਾਇਕਰੋ ਅਤੇ ਛੋਟੇ ਇੰਟਰਪ੍ਰਾਈਜਜ਼ ਲਈ 633 ਕਰੋੜ , ਐਕਸਪੋਰਟ ਕੈਰਡਿਟ 13.12 ਕਰੋੜ , ਸਿੱਖਿਆ ਖੇਤਰ ਲਈ 48.26 ਕਰੋੜ ਮਕਾਨਾਂ ਲਈ 132.37 ਕਰੋੜ, ਨਵਿਅਉਣਯੋਗ ਊਰਜਾ ਖੇਤਰ ਲਈ 11.83 ਕਰੋੜ, ਸਮਾਜਿਕ  ਬੁਨਆਦੀ ਢਾਂਚੇ (ਸਕੂਲ), ਉਚੇਰੀ ਸਿੱਖਿਆ ਸੰਸਥਾਵਾਂ ,ਹਸਤਪਾਲ ,ਜਨਸਾਹਿਤ ਲਈ 21.93ਕਰੋੜ ਅਤੇ ਹੋਰ ਖੇਤਰ ਲਈ 21.91 ਕਰੋੜ ਮੁੱਹਈਆਂ ਕਰਾਵਾਉਣ ਦੀ ਯੋਜਨਾ ਉਲੀਕੀ ਗਈ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਫਸਲੀ ਕਰਜਿਆਂ ਵਿੱਚੋਂ ਮਿਆਦੀ ਖੇਤੀ ਬਾੜੀ ਸਹਾਇਕ ਧੰਦਿਆਂ ਲਈ 1263.27 ਕਰੋੜ ਦਾ ਕਰਜ਼ਾ ਮੁੱਹਾਈਆਂ  ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ। ਉਨਾਂ ਦੱਸਿਆ ਕਿ ਨਾਬਾਰਡ ਵੱਲੋਂ ਜ਼ਿਲੇ ਦੇ ਵਿਕਾਸ ਲਈ ਬੈਕਾਂ ਦੀ ਪ੍ਰਗਤੀ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਦਿੱਤੀਆਂ ਗਈਆਂ ਸਲਾਹਾਂ  ਦੇ ਆਧਾਰ ਦੇ ਇਹ ਸੰਭਾਵਿਤ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ। 

ਉਹਨਾਂ ਬੈਂਕ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਰਜ਼ਾ ਯੋਜਨਾ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ ਤਾਂ ਕਿ ਆਮ ਲੋਕ ਇੰਨਾਂ ਕਰਜ਼ਾਂ ਯੋਜਨਾਵਾਂ ਦਾ ਲਾਭ ਲੈ ਸਕਣ। ਉਨਾਂ ਇਹ ਵੀ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਇਹ ਬੈਂਕ ਕਰਜ਼ਾ ਯੋਜਨਾਵਾਂ ਨੂੰ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਨਾਬਾਰਡ ਡੀ.ਡੀ.ਐਮ ਸ੍ਰੀ ਨਰਿੰਦਰ ਕੁਮਾਰ ਨੇ ਦਸਿੱਆਂ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਹਿਦਾਇਤਾਂ ਤੇ ਨਾਬਰਡ ਵੱਲੋਂ ਹਰ ਸਾਲ ਅਗੇਤਰ ਕਰੈਡਿਟ ਪਲਾਨ ਤਿਆਰ ਕੀਤਾ ਜਾਂਦਾ ਹੈ। ਉਹਨਾ ਦੱਸਿਆ ਕਿ ਇਹੇ ਕਰਜ਼ਾ ਯੋਜਨਾ ਦਾ ਟੀਚਾ ਵਿੱਤੀ ਸਾਲ 2018-19 ਦੀ ਯੋਜਨਾ ਨਾਲੋਂ 5.36 ਫੀਸਦੀ ਵੱਧ ਕੇ ਹੈ। ਇਸ ਮੌਕੇ ਤੇ ਰਿਜ਼ਰਵ ਬੈਕ ਆਫ ਇੰਡੀਆਂ ਸ੍ਰੀ ਮਨੂ ਭਾਰਦਵਾਜ, ਜਿਲਾ ਲੀਡ ਮੈਨੇਜਰ ਸ੍ਰੀ ਹਿਤੇਸ਼ ਅਰੋੜਾ, ਵੱਖ-ਵੱਖ ਬੈਂਕਾ ਤੋਂ ਜਿਲਾ ਤਾਲਮੇਲ ਅਫਸਰ ਅਤੇ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਵੀ ਹਾਜਰ ਸਨ।