5 Dariya News

ਸ਼ਿਪਰਾ ਗੋਇਲ ਬਣੀ 2018 ਦੀ ਸਭ ਤੋਂ ਪਸੰਦੀਦਾ ਡਿਊਟ ਕੁਈਨ

5 Dariya News

ਚੰਡੀਗੜ੍ਹ 14-Dec-2018

ਪੰਜਾਬੀ ਮਿਊਜ਼ਿਕ ਇੰਡਸਟਰੀ ਬਾਕਮਾਲ ਗਾਇਕਾਂ ਨਾਲ ਭਰਪੂਰ ਹੈ ਜੋ ਹਰ ਉਮਰ ਵਰਗ ਅਤੇ ਭਾਸ਼ਾ ਦੇ ਫਰਕ ਦੇ ਬਾਵਜੂਦ ਪਿਆਰ ਪਾ ਰਹੇ ਹਨ। ਅਜਿਹੇ ਹੁਨਰ ਨੂੰ ਮਿਊਜ਼ਿਕ ਫ੍ਰੇਟਰਨਿਟੀ ਵਲੋਂ ਵੱਖ ਵੱਖ ਐਵਾਰਡ ਸ਼ੋ ਦੇ ਦੌਰਾਨ ਸਨਮਾਨਿਤ ਕੀਤਾ ਜਾਂਦਾ ਹੈ। ਅਜਿਹੀ ਹੀ ਇੱਕ ਖੂਬਸੂਰਤ ਗਾਇਕਾ ਹਨ ਜਿਹਨਾਂ ਨੂੰ ਹਾਲ ਹੀ ਵਿੱਚ ਉਹਨਾਂ ਦੀ ਕਲਾ ਲਈ ਐਵਾਰਡ ਮਿਲਿਆ ਉਹ ਹਨ ਸ਼ਿਪਰਾ ਗੋਇਲ। ਇਹਨਾਂ ਨੇ ਪੀ ਟੀ ਸੀ ਪੰਜਾਬੀ ਮਿਊਜ਼ਿਕ ਐਵਾਰਡਸ ਵਿੱਚ ਬੈਸਟ ਡੀਊਟ ਵੋਕਾਲਿਸਟ 2018 ਜਿੱਤਿਆ ਜੋ ਮੋਹਾਲੀ ਵਿਖੇ ਹੋਏ। ਸ਼ਿਪਰਾ ਗੋਇਲ ਨੂੰ ਇਹ ਐਵਾਰਡ ਗੀਤ ਨਾਰਾਂ ਲਈ ਮਿਲਿਆ ਜੋ ਵੀ ਐਸ ਰਿਕਾਰਡਸ ਲੇਬਲ ਤੋਂ ਰਿਲੀਜ਼ ਹੋਇਆ ਸੀ। ਸੱਜਣ ਅਦੀਬ ਨਾਲ ਗਾਏ ਇਸ ਡਿਊਟ ਗੀਤ ਨੂੰ ਯੂ ਟਿਊਬ ਤੇ 17 ਮਿਲੀਅਨ ਵਾਰ ਦੇਖਿਆ ਗਿਆ ਹੈ। ਇਸ ਗੀਤ ਦੇ ਬੋਲ ਲਿਖੇ ਹਨ ਅਮਨ ਬਿਲਾਸਪੁਰੀ ਨੇ ਜਦੋਂ ਕਿ ਸੰਗੀਤ ਦਿੱਤਾ ਹੈ ਮਿਊਜ਼ਿਕ ਐਮਪਾਇਰ ਨੇ। ਜੂਨ ਮਹੀਨੇ ਵਿੱਚ ਰਿਲੀਜ਼ ਹੋਇਆ ਇਹ ਗੀਤ ਸ਼ੁਰੂ ਤੋਂ ਹੀ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਿਹਾ। ਆਪਣੀ ਇਸ ਉਪਲਬਧੀ ਬਾਰੇ ਗੱਲ ਕਰਦੇ ਹੋਏ, ਸ਼ਿਪਰਾ ਗੋਇਲ ਨੇ ਕਿਹਾ, “ਨਾਰਾਂ ਮੇਰੇ ਲਈ ਹਮੇਸ਼ਾ ਖਾਸ ਰਹੇਗਾ। ਇਹ ਗੀਤ ਉਸ ਹਰ ਕੁੜੀ ਦੇ ਸੁਪਨੇ ਅਤੇ ਉਮੀਦਾਂ ਨੂੰ ਬਿਆਨ ਕਰਦਾ ਹੈ ਜੋ ਪਿਆਰ ਅਤੇ ਸਤਿਕਾਰ ਚਾਹੁੰਦੀ ਹੈ। ਹੁਣ ਇਹ ਹੋਰ ਵੀ ਖਾਸ ਹੋ ਗਿਆ ਹੈ। ਮੈਂ ਮਿਊਜ਼ਿਕ ਡਾਇਰੈਕਟਰ ਮਿਊਜ਼ਿਕ ਐਮਪਾਇਰ ਅਤੇ ਅਮਨ ਬਿਲਾਸਪੁਰੀ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੈਂਨੂੰ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਕਰਨ ਲਈ। ਮੈਨੂੰ ਇਸ ਗੀਤ ਦੇ ਦੌਰਾਨ ਇਹਨਾਂ ਤੋਂ ਗਾਇਕੀ ਦੀਆਂ ਬਹੁਤ ਸਾਰੀਆਂ ਬਾਰੀਕੀਆਂ ਸਿੱਖਣ ਦਾ ਮੌਕਾ ਮਿਲਿਆ।ਮੈਂਨੂੰ ਇਸ ਮਾਣ ਦੇ ਕਾਬਿਲ ਸਮਝਣ ਲਈ ਮੈਂ ਪੀ ਟੀ ਸੀ ਪੰਜਾਬੀ ਮਿਊਜ਼ਿਕ ਐਵਾਰਡਸ ਦੀ ਜਿਊਰੀ ਦੀ ਬਹੁਤ ਧੰਨਵਾਦੀ ਹਾਂ । ਮੈਂਨੂੰ ਲੱਗਦਾ ਹੈ ਕਿ ਇਸ ਨਾਲ ਮੇਰੀ ਜਿੰਮੇਦਾਰੀ ਹੋਰ ਵੀ ਵੱਧ ਗਈ ਹੈ। ਹੁਣ ਮੇਰੇ ਚ ਹੋਰ ਵੀ ਵਧੀਆ ਪਰਫ਼ਾਰਮ ਕਰਨ ਦਾ ਜਜ਼ਬਾ ਵੱਧ ਗਿਆ ਹੈ ਅਤੇ ਮੈਂ ਵਾਅਦਾ ਕਰਦੀ ਹਾਂ ਕਿ ਮੈਂ ਆਪਣੇ ਫੈਨਸ ਦਾ ਹਮੇਸ਼ਾ ਮਨੋਰੰਜਨ ਕਰਦੀ ਰਹਾਂਗੀ ਜਿਹਨਾਂ ਨੇ ਮੇਰਾ ਇਹਨਾਂ ਸਹਿਯੋਗ ਦਿੱਤਾ ਹੈ।“ਕੰਮ ਪੱਖੋਂ ਸ਼ਿਪਰਾ ਗੋਇਲ ਆਪਣੇ ਅਗਲੇ ਗੀਤ 4 ਬਾਏ 4 ਲਈ ਟੀ ਸੀਰੀਜ਼ ਨਾਲ ਜੁੜ ਰਹੇ ਹਨ  ਜੋ 20 ਦਸੰਬਰ ਨੂੰ ਰਿਲੀਜ਼ ਹੋਵੇਗਾ। ਅਲਫਾਜ਼ ਨੇ ਇਸ ਗੀਤ ਦੇ ਬੋਲ ਲਿਖੇ ਹਨ ਜਦੋਂ ਕਿ ਇਕਵਿੰਦਰ ਨੇ ਇਸਨੂੰ ਸੰਗੀਤਬੰਦ ਕੀਤਾ ਹੈ। ਇਸ ਖੂਬਸੂਰਤ ਗਾਇਕਾ ਤੋਂ ਬਿਨਾਂ, ਪੀ ਟੀ ਸੀ ਪੰਜਾਬੀ ਮਿਊਜ਼ਿਕ ਐਵਾਰਡਸ 2018 ਵਿੱਚ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਨਾਮਚੀਨ ਕਲਾਕਾਰਾਂ ਨੇ ਸ਼ਿਰਕਤ ਕੀਤੀ। ਫ੍ਰੇਟਰਨਿਟੀ ਨੇ ਸੰਗੀਤ ਦਿੱਗਜਾਂ ਨੂੰ ਐਵਾਰਡਸ ਨਾਲ ਨਵਾਜਿਆ। ਇਸ ਰੰਗੀਨ ਸ਼ਾਮ ਵਿੱਚ ਕਈ ਵੱਡੇ ਨਾਮ ਜਿਵੇਂ ਜੈਸਮੀਨ ਸੈਂਡਲਾਸ, ਬੋਹੇਮੀਆ ਅਤੇ ਜੈਜ਼ੀ ਬੀ ਨੇ ਆਪਣੀ ਕਲਾ ਦੇ ਰੰਗ ਦਿਖਾਏ।