5 Dariya News

ਪਿੰਡ ਵਾੜਾ ਦੇ ਕਿਸਾਨ ਸ਼ਰਨਜੀਤ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਵਿਕਸਿਤ ਤਕਨੀਕ ਤੇ ਖੇਤੀ ਸੰਦਾਂ ਨਾਲ ਬੀਜੀ ਫਸਲ

ਕਿਸਾਨ ਭਰਾਵਾਂ ਨੂੰ ਖੇਤੀ ਮਾਹਿਰਾਂ ਦੀ ਸਲਾਹ ਨਾਲ ਖੇਤੀ ਕਰਨ ਦੀ ਕੀਤੀ ਅਪੀਲ

5 Dariya News

ਗੁਰਦਾਸਪੁਰ 14-Dec-2018

ਗੁਰਦਾਸਪੁਰ ਦੇ ਨੇੜਲੇ ਪਿੰਡ ਵਾੜਾ ਦੇ ਸਫਲ ਕਿਸਾਨ ਸ਼ਰਨਜੀਤ ਸਿੰਘ ਨੇ ਕੁਦਰਤੀ ਸੋਮਿਆਂ ਦੀ ਉੱਚਤ ਵਰਤੋਂ ਅਤੇ ਵਾਤਾਵਰਣ ਪੱਖੀ ਤਕਨੀਕਾਂ ਅਪਣਾ ਕੇ ਨਾਮਣਾ ਖੱਟਿਆ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਗਵਾਈ ਹੇਠ ਕਿਸਾਨ ਸ਼ਰਨਜੀਤ ਸਿੰਘ ਨੇ ਖੇਤੀਬਾੜੀ ਯੂਨੀਵਰਸਿਟੀ ਦੀ ਵਿਕਸਿਤ ਤਕਨੀਕਾਂ ਤੇ ਸੰਬਧਿਤ ਖੇਤੀ ਸੰਦਾਂ ਦੀ ਵਰਤੋਂ ਕੀਤੀ ਹੈ।ਕਿਸਾਨ ਸ਼ਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਸਨੇ 55 ਏਕੜ ਜ਼ਮੀਨ ਵਿਚ ਪਿਛਲੇ ਸਾਲ ਤੋਂ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਹੈ। ਉਸਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਸ਼ੀਜਨ ਵਿਚ ਉਸਨੇ 14 ਏਕੜ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਸੰਭਾਲ ਲਈ ਤੇ ਬਾਕੀ ਉਸਨੇ ਪਰਾਲੀ ਜ਼ਮੀਨ ਵਿਚ ਵਹਾ ਦਿੱਤਾ। ਹੈਪੀਸੀਡਰ ਨਾਲ ਕਣਕ ਦੀ ਫਸਲ ਦੀ ਬਿਜਾਈ ਕੀਤੀ ਗਈ ਤੇ ਉਹ ਪਿਛਲੇ ਤੋਂ ਸਾਲ ਤੋਂ ਪਰਾਲੀ ਨਹੀ ਸਾੜ ਰਿਹਾ ਹੈ। ਉਸਦਾ ਕਹਿਣਾ ਹੈ ਕਿ ਹੈਪੀਸੀਡਰ ਨਾਲ ਫਸਲ ਬੀਜਣ ਨਾਲ ਫਸਲ ਦਾ ਝਾੜ ਵਧਿਆ ਹੈ। ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਮਾਤਰਾ ਘਟੀ ਹੈ। ਪਾਣੀ ਤੇ ਬਿਜਲੀ ਦੀ ਬਚਤ ਹੋਈ ਹੈ। ਨਦੀਨਾਂ ਦੀ ਸਮੱਸਿਆ ਘਟੀ ਹੈ।ਸ਼ਰਨਜੀਤ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ ਦੇ ਹਾਲਾਤ ਅਨੁਸਾਰ ਹੀ ਖੇਤੀ ਕਰਨ ਤੇ ਖੇਤੀ ਮਾਹਿਰਾਂ ਦੀ ਸਲਾਹ ਤੇ ਖੇਤੀ ਦੇ ਨਵੇਂ ਸੰਦਾਂ ਨਾਲ ਫਸਲ ਬੀਜਣ। ਉਸਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ ਉਸਦੇ ਨਾਲ ਮਿੱਤਰ ਕੀੜੇ ਵੀ ਮਰ ਜਾਂਦੇ ਹਨ।ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਇੰਚਾਰਜ ਸਰਬਜੀਤ ਸਿੰਘ ਔਲਖ ਅਤੇ ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨਾਂ ਨੂੰ ਹੈਪੀਸੀਡਰ, ਮਲਚਰ, ਪਲਟਾਵਈ ਹੱਲ ਤੇ ਜੀਰੋ ਡਰਿੱਲ ਮੁਫਤ ਮੁਹੱਈਆ ਕਰਵਾਏ ਜਾਂਦੇ ਹਨ । ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਨੇੜੇ ਬਾਗਬਾਨੀ ਵਿਭਾਗ ਪੁਹੰਚ ਕੇ ਖੇਤੀ ਕਰਨ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ।